ਪੰਨਾ:ਮਾਓ ਜ਼ੇ-ਤੁੰਗ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਹਾਨ ਮਾਰਕਸਵਾਦੀ- ਦੀ ਵੀਹਵੀਂ ਕਾਂਗਰਸ ਤੋਂ ਤੁਰੰਤ ਪਿਛੋਂ ਹੀ ਅਪ੍ਰੈਲ 1956 ਵਿੱਚ ਚੀਨੀ ਕਮਿਊਨਿਸਟ ਪਾਰਟੀ ਨੇ ਇੱਕ ਡਾਕੂਮੈਂਟ ਜਾਰੀ ਕੀਤਾ, ‘ਪ੍ਰੋਲਤਾਰੀ ਡਿਕਟੇਟਰਸ਼ਿਪ ਦੇ ਇਤਿਹਾਸਕ ਤਜਰਬੇ ਬਾਰੇ’ । ਇਸ ਵਿੱਚ ਉਨ੍ਹਾਂ ਨੇ ਸਟਾਲਿਨ ਨੂੰ ਲੈਨਿਨਵਾਦੀ ਦਸਦੇ ਹੋਏ ਉਸ ਦੀ ਰੂਸ ਵਿੱਚ ਸਮਾਜਵਾਦ ਉਸਾਰੀ ਅਤੇ ਸੰਸਾਰ ਜੰਗ ਵਿੱਚ ਸ਼ਾਨਦਾਰ ਅਗਵਾਈ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਖਰੁਸ਼ਚੋਵ ਪ੍ਰੋਲਤਾਰੀ ਦੀ ਡਿਕਟੇਟਰਸ਼ਿਪ ਨੂੰ ਕਮਜ਼ੋਰ ਕਰਨ ਦਾ ਭਾਗੀਦਾਰ ਹੈ। , ਇਸੇ ਸਮੇਂ ਚੀਨੀ ਕਮਿਊਨਿਸਟ ਪਾਰਟੀ ਦਾ ਪ੍ਰਧਾਨ ਲਿਉ ਸ਼ਾਊ-ਚੀ ਵੀ ਰੂਸੀ ਪਾਰਟੀ ਦੀ ਲਾਈਨ 'ਤੇ ਹੀ ਚੱਲ ਰਿਹਾ ਸੀ ਉਸ ਮੁਤਾਬਿਕ ਵੀ ਸਮਾਜਵਾਦ ਨੂੰ ਮਜਬੂਤ ਕਰਨ ਲਈ ਹੁਣ ਪੈਦਾਵਾਰ ਨੂੰ ਵਧਾਉਣ ਦੀ ਲੋੜ ਹੈ। ਜਮਾਤੀ ਸੰਘਰਸ਼ ਦੀ ਬਜਾਏ ਹੁਣ ਪੈਦਾਵਾਰੀ ਤਾਕਤਾਂ ਦੇ ਵਿਕਾਸ ਲਈ ਸੰਘਰਸ਼ ਦੀ ਲੋੜ ਹੈ। ਮਾਓ ਰੂਸੀ ਤਜਰਬੇ ਵਿਚੋਂ ਆਪਣੇ ਸਿੱਟੇ ਕੱਢੀ ਬੈਠਾ ਸੀ, ਉਸ ਅਨੁਸਾਰ ਕਿ ਸਮਾਜਵਾਦੀ ਦੌਰ ਵਿੱਚ ਵੀ ਜਮਾਤੀ ਸੰਘਰਸ਼ ਲਗਾਤਾਰ ਚਲਾਉਣ ਦੀ ਲੋੜ ਹੈ ਕਿਉਂਕਿ ਮਨਾਂ ਵਿੱਚ ਬੈਠੇ ਪੁਰਾਣੇ ਵਿਚਾਰ, ਸੰਸਕਾਰ, ਰੀਤੀ ਰਿਵਾਜ ਆਦਿ ਸੋਸ਼ਕ ਜਮਾਤ ਦੇ ਮੁੜ ਮੁੜ ਪੈਦਾ ਹੋਣ ਲਈ ਆਧਾਰ ਬਖਸ਼ਦੇ ਰਹਿੰਦੇ ਹਨ, ਜਿਸ ਖਿਲਾਫ਼ ਲੜਾਈ ਲਗਾਤਾਰ ਚਲਦੀ ਰਹਿਣੀ ਚਾਹੀਦੀ ਹੈ। ਸਤੰਬਰ 1956 ਵਿੱਚ ਹੋਈ ਚੀਨੀ ਕਮਿਊਨਿਸਟ ਪਾਰਟੀ ਦੀ ਅੱਠਵੀਂ ਕਾਂਗਰਸ ਵਿੱਚ ਲਿਉ ਸ਼ਾਊ ਚੀ ਦੀ ਲਾਈਨ ਭਾਰੂ ਰਹੀ ਕਿ ਸਾਡੇ ਵਿਕਸਿਤ ਸਮਾਜਵਾਦੀ ਪ੍ਰਬੰਧ ਦੇ ਮੁਕਾਬਲੇ ਸਾਡੀਆਂ ਪੈਦਾਵਾਰੀ ਤਾਕਤਾਂ ਪਛੜੀਆਂ ਹੋਈਆਂ ਹਨ, ਸੋ ਪੈਦਾਵਾਰੀ ਤਾਕਤਾਂ ਦਾ ਤੇਜੀ ਨਾਲ ਵਿਕਾਸ ਕਰਕੇ ਇਸ ਵਿਰੋਧਤਾਈ ਦਾ ਹੱਲ ਕਰਨਾ ਸਾਡਾ ਫੌਰੀ ਕਾਰਜ ਹੈ। ਜੇ ਚੀਨੀ ਕਮਿਊਨਿਸਟ ਪਾਰਟੀ ਵਿੱਚ ਇਹੀ ਲਾਈਨ ਭਾਰੂ ਬਣੀ ਰਹਿੰਦੀ ਤਾਂ ਰੂਸੀ ਪਾਰਟੀ ਨਾਲ ਕੋਈ ਰੱਫੜ ਨਹੀਂ ਪੈਦਾ ਸੀ ਕਿਉਂਕਿ ਇਹ ਲਾਈਨ ਤਾਂ ਖਰੁਸ਼ਚੋਵ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਸੀ। ਪਰ ਮਾਓ-ਜ਼ੇ-ਤੁੰਗ ਨੇ ਅੰਤਰਰਾਸ਼ਟਰੀ ਪੱਧਰ ਦੇ ਨਾਲ ਨਾਲ ਦੇਸ਼ ਅੰਦਰ ਵੀ ਇਸ ਲਾਈਨ ਖਿਲਾਫ਼ ਮੁਹਿੰਮ ਚਲਾ ਦਿੱਤੀ। ਮਾਓ ਦਾ ਪਾਰਟੀ ਅੰਦਰਲੇ ਵਿਰੋਧਾਂ ਨੂੰ ਨਜਿੱਠਣ ਦਾ ਢੰਗ ਬੜਾ ਨਿਵੇਕਲਾ ਸੀ, ਜੋ ਸਟਾਲਿਨ ਦੇ ਗੋਲੀ ਮਾਰ ਢੰਗ ਦੇ ਮੁਕਾਬਲੇ ਜਮਹੂਰੀ ਵੀ ਸੀ ਅਤੇ ਵੱਧ ਸਫਲ ਵੀ। ਜਦ ਉਸ ਨੂੰ ਜਾਪਦਾ ਕਿ ਪਾਰਟੀ ਦੇ ਬਾਕੀ ਆਗੂ ਉਸ ਦੀ ਲਾਈਨ ਦੇ ਉਲਟ ਜਾ ਰਹੇ ਹਨ ਤਾਂ ਉਹ ਹੇਠਲੇ ਨੂੰ ਉਨ੍ਹਾਂ ਖਿਲਾਫ਼ ਸਰਗਰਮ ਕਰ ਦਿੰਦਾ। ਸੋ 1956 ਵਿੱਚ ਪਾਰਟੀ ਦੀ ਲਾਈਨ ਅੰਨ੍ਹੇਵਾਹ ਮੰਨਣ ਦੀ ਬਜਾਏ ਪਾਰਟੀ ਆਗੂਆਂ ਨੂੰ ਆਲੋਚਨਾ ਦੀ ਮਾਰ ਹੇਠ ਸੌ ਵਿਚਾਰ ਭਿੜਨ ਦਿਓ' ਯਾਨੀ ਕਿ ਹਰ ਤਰ੍ਹਾਂ ਦੇ ਵਿਚਾਰ ਅੱਗੇ ਆਉਣ ਦਿਓ, ਲਿਆਉਂਦੀ ਮੁਹਿੰਮ ਖੜ੍ਹੀ ਕਰ ਦਿੱਤੀ ਜਿਸ ਦਾ ਨਾਹਰਾ ਸੀ, ‘ਸੌ ਫੁੱਲ ਖਿੜਨ ਦਿਓ,

  • The Great Debatejਰਵਹਾਰਾ ਪ੍ਰਕਾਸ਼ਨ ਦੀ ਭੂਮਿਕਾ ਵਿਚੋਂ

ਮਾਓ ਜ਼ੇ-ਤੁੰਗ /85 6541 ਕਾਡਰ