ਪੰਨਾ:ਮਾਓ ਜ਼ੇ-ਤੁੰਗ.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਇਮ ਕੀਤੀ ਗਈ ਜਿਸ ਉੱਤੇ ਪੋਸਟਰ ਅਤੇ ਲਿਖਤਾਂ ਲਗਾ ਕੇ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਸੀ। ਜੁਲਾਈ 1957 ਵਿੱਚ ਇਸ ਮੁਹਿੰਮ ਨੂੰ ਬੰਦ ਕਰ ਦਿੱਤਾ ਗਿਆ ਅਤੇ ਇਸ ਬਾਅਦ ਸੱਜੇ ਪੱਖੀਆਂ ਖਿਲਾਫ਼ ਮੁਹਿੰਮ ਚੱਲ ਪਈ ਜਿਸ ਵਿੱਚ ਉਲਟ ਵਿਚਾਰ ਰੱਖਣ ਵਾਲੇ ਹਜਾਰਾਂ ਪਾਰਟੀ ਕਾਮਿਆਂ, ਆਗੂਆਂ ਅਤੇ ਬੁੱਧੀਜੀਵੀਆਂ ਉੱਤੇ ਕਾਰਵਾਈ ਕੀਤੀ ਗਈ। ਇਹ ਕਾਰਵਾਈ ਆਮ ਕਰਕੇ ਇਕੱਠ ਵਿੱਚ ਨੁਕਤਾਚੀਨੀ ਕਰਨ, ਜਰੀਰਕ ਮਿਹਨਤ ਦੀ ਸਜਾ ਲਾਉਣ, ਪਾਰਟੀ ਵਿਚੋਂ ਖਾਰਜ ਕਰਨ ਦੀ ਹੁੰਦੀ ਸੀ ਅਤੇ ਕੁਝ ਮਾਮਲਿਆਂ ਵਿੱਚ ਕੈਦ ਜਾਂ ਸਰੀਰਕ ਸਜਾ ਦਿੱਤੀ ਗਈ। ਮਾਓ ਜ਼ੇ ਤੁੰਗ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਬਾਰੇ ਦੋ ਤਰ੍ਹਾਂ ਦੇ ਵਿਚਾਰ ਸਾਹਮਣੇ ਆਉਂਦੇ ਹਨ। ਮਾਓ ਦੇ ਵਿਰੋਧੀਆਂ ਦਾ ਵਿਚਾਰ ਹੈ ਕਿ ਇਹ ਮੁਹਿੰਮ ਸ਼ੁਰੂ ਕਰਨ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਨੰਗੇ ਕਰਨ ਦਾ ਸੀ ਜੋ ਉਸ ਤੋਂ ਵਿਰੋਧੀ ਵਿਚਾਰ ਰਖਦੇ ਸਨ ਤਾਂ ਜੋ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ। ਇਹ ਵਿਰੋਧੀ ਲੋਕ ਇਸ ਭੁਚਲਾਵੇ ਵਿੱਚ ਆ ਗਏ ਕਿ ਕਿਤੇ ਸਚਮੁੱਚ ਹੀ ਉਨ੍ਹਾਂ ਨੂੰ ਵਿਰੋਧ ਕਰਨ ਦਾ ਜਮਹੂਰੀ ਹੱਕ ਮਿਲ ਗਿਆ ਹੈ ਪਰ ਥੋੜ੍ਹੇ ਸਮੇਂ ਬਾਅਦ ਹੀ ਇਸ ਖੁੱਲ੍ਹ ਨੂੰ ਖਤਮ ਕਰ ਕੇ ਸਜਾ ਵਾਲੀ ਕਾਰਵਾਈ ਆਰੰਭ ਦਿੱਤੀ ਗਈ। ਇਸ ਦੇ ਮੁਕਾਬਲੇ ਮਾਓ ਦੇ ਰੋਲ ਨੂੰ ਹਮਦਰਦੀ ਨਾਲ ਵਾਚਣ ਵਾਲੇ ਵਿਸ਼ਲੇਸ਼ਕਾਂ ਦਾ ਮੱਤ ਹੈ ਕਿ ਮਾਓ ਨੇ ‘ਸੌ ਫੁੱਲ ਖਿੜਨ ਦਿਓ’ ਵਾਲਾ ਨਾਅਰਾ ਦਿੱਤਾ ਤਾਂ ਹਰ ਤਰ੍ਹਾਂ ਦੇ ਵਿਚਾਰਾਂ ਨੂੰ ਜਾਣਨ ਅਤੇ ਉਨ੍ਹਾਂ ਵਿਚਕਾਰ ਸੰਵਾਦ ਰਚਾਉਣ ਲਈ ਸੀ ਪਰ ਜਦ ਇਹ ਮੁਹਿੰਮ ਵਿਚਾਰਧਾਰਕ ਹੱਦਾਂ ਟੱਪਣ ਲੱਗੀ ਤਾਂ ‘ਜਹਿਰੀਲੀਆਂ ਬੂਟੀਆਂ’ ਨੂੰ ਕੱਢਣ ਦੀ ਲੋੜ ਮਹਿਸੂਸ ਹੋ ਗਈ। ਮਾਓ ਜ਼ੇ-ਤੁੰਗ /83