ਪੰਨਾ:ਮਾਓ ਜ਼ੇ-ਤੁੰਗ.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚਾਰਧਰਾਵਾਂ ਦਾ ਪ੍ਰਗਟਾਵਾ ਕਰਨਗੀਆਂ। ਇਹ ਅਟੱਲ ਹੈ ਕਿ ਉਹ ਸਿਆਸੀ ਅਤੇ ਇਹ ਅਟੱਲ ਹੈ ਕਿ ਬੁਰਜੂਆਜ਼ੀ ਅਤੇ ਨੀਮ-ਬੁਰਜੂਆਜ਼ੀ ਆਪਣੀਆਂ ਵਿਚਾਰਧਾਰਕ ਸੁਆਲਾਂ ਬਾਰੇ ਹਰ ਸੰਭਵ ਸਾਧਨਾਂ ਨਾਲ ਅਤੇ ਹੱਠੀ ਢੰਗ ਨਾਲ ਆਪਣਾ ਪ੍ਰਗਟਾਵਾ ਕਰਨਗੇ। ਸਾਨੂੰ ਉਨ੍ਹਾਂ ਨੂੰ ਦਬਾਉਣ ਅਤੇ ਆਪਣੇ ਵਿਚਾਰ ਪ੍ਰਗਟ ਕਰਨਣੋਂ ਰੋਕਣ ਦੇ ਢੰਗ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਬਲਕਿ ਉਨ੍ਹਾਂ ਨੂੰ ਇਉਂ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਅਤੇ ਉਸੇ ਵੇਲੇ ਉਨ੍ਹਾਂ ਨਾਲ ਦਲੀਲਬਾਜ਼ੀ ਵਿੱਚ ਪੈਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਵਾਜਬ ਪੜਚੋਲ ਕਰਨੀ ਚਾਹੀਦੀ ਹੈ। ...ਤੁਸੀਂ ਗਲਤ ਵਿਚਾਰਾਂ ਦੇ ਪ੍ਰਗਟਾਵੇ 'ਤੇ ਬੰਦਿਸ਼ ਲਗਾ ਸਕਦੇ ਹੋ, ਪਰ ਵਿਚਾਰ ਤਾਂ ਅਜੇ ਵੀ ਰਹਿਣਗੇ । ਦੂਜੇ ਪਾਸੇ, ਜੇ ਸਹੀ ਵਿਚਾਰਾਂ ਨੂੰ ਬਾਹਰਲੀ ਹਵਾ ਲਵਾਏ ਬਗੈਰ ਗਮਲਿਆਂ ਵਿੱਚ ਪਾਲਿਆ ਪੋਸਿਆ ਜਾਂਦਾ ਹੈ ਜਾਂ ਬਿਮਾਰੀਆਂ ਤੋਂ ਬਚਣ ਲਈ ਇਨ੍ਹਾਂ ਦੇ ਟੀਕਾ ਨਹੀਂ ਲਵਾਇਆ ਜਾਂਦਾ ਤਾਂ ਉਹ ਗਲਤ ਵਿਚਾਰਾਂ ਖਿਲਾਫ਼ ਲੜਾਈ ਵਿੱਚ ਜਿੱਤ ਨਹੀਂ ਸਕਣਗੇ। ਇਸ ਲਈ ਸਿਰਫ ਬਹਿਸ ਵਿਚਾਰ, ਪੜਚੋਲ ਅਤੇ ਦਲੀਲਬਾਜੀ ਦੇ ਢੰਗ ਨੂੰ ਲਾਗੂ ਕਰਨ ਨਾਲ ਹੀ ਸਹੀ ਵਿਚਾਰ ਵਿਕਸਿਤ ਕੀਤੇ ਜਾ ਸਕਦੇ ਹਨ ਅਤੇ ਗਲਤ ਵਿਚਾਰਾਂ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਇਹ ਤਕਰੀਰ 27 ਫਰਵਰੀ 1957 ਨੂੰ ਪ੍ਰਕਾਸ਼ਿਤ ਹੋਈ ਜਿਸ ਵਿੱਚ ਲੋਕਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਇਨਕਲਾਬ ਬਾਅਦ ਜੋ ਕੁਝ ਹੋਇਆ ਵਾਪਰਿਆ ਹੈ ਉਸ ਦੀ ਬੇਝਿਜਕ ਹੋ ਕੇ ਉਸਾਰੂ ਆਲੋਚਨਾ ਕੀਤੀ ਜਾਵੇ। ਚੱਲ ਰਹੇ ਪ੍ਰਬੰਧ ਬਾਰੇ ਵਿਚਾਰ ਚਾਹੇ 1956 ਵਿੱਚ ਹੀ ਮੰਗ ਲਏ ਗਏ ਸਨ ਪਰ ਸ਼ੁਰੂ ਵਿੱਚ ਲੋਕ ਕੁਝ ਕਹਿਣ ਤੋਂ ਝਿਜਕ ਰਹੇ ਸਨ, ਇਸ ਤਕਰੀਰ ਨਾਲ ਮਾਓ ਵੱਲੋਂ ਉਤਸ਼ਾਹਿਤ ਕਰਨ 'ਤੇ ਇਹ ਮੁਹਿੰਮ ਜੋਰ ਫੜ੍ਹ ਗਈ। ਪਾਰਟੀ ਹੈਡਕੁਆਰਟਰ ’ਤੇ ਲੱਖਾਂ ਦੀ ਗਿਣਤੀ ਵਿੱਚ ਪੱਤਰ ਪਹੁੰਚਣ ਲੱਗੇ ਜਿਨ੍ਹਾਂ ਵਿੱਚ ਵੱਖ ਵੱਖ ਮਸਲਿਆਂ ਬਾਰੇ ਵਿਚਾਰ, ਸ਼ਿਕਾਇਤਾਂ, ਆਲੋਚਨਾਵਾਂ ਅਤੇ ਪਾਰਟੀ ਕੰਮ ਕਾਰ ਬਾਰੇ ਰਾਵਾਂ ਹੁੰਦੀਆਂ ਸਨ। ਉਂਜ ਇਸ ਆਲੋਚਨਾ ਦਾ ਦਾਇਰਾ ਇਹ ਮੰਨਿਆ ਗਿਆ ਸੀ ਕਿ ਇਸ ਵਿੱਚ ਕਮਿਊਨਿਸਟ ਫਲਸਫ਼ੇ ਅਤੇ ਪ੍ਰਬੰਧ ਦੇ ਬੁਨਿਆਦੀ ਸਿਧਾਂਤਾਂ ਬਾਰੇ ਆਲੋਚਨਾ ਸ਼ਾਮਲ ਨਹੀਂ ਹੋ ਸਕਦੀ ਸੀ, ਪਰ ਹੌਲੀ ਹੌਲੀ ਆਲੋਚਨਾ ਇਸ ਦਾਇਰੇ ਨੂੰ ਪਾਰ ਕਰਨ ਲੱਗੀ। ਕਾਲਜਾਂ, ਯੂਨੀਵਰਸਿਟੀਆਂ ਅਤੇ ਬੁੱਧੀਜੀਵੀਆਂ ਵਿੱਚ ਜੋਸ਼ ਵਿਚਾਰਧਾਰਕ ਬੰਨ੍ਹੇ ਟੱਪਣ ਲੱਗਾ। ਉਹ ਬੁੱਧੀਜੀਵੀਆਂ ਉੱਤੇ ਪਾਰਟੀ ਦੇ ਕੰਟਰੋਲ, ਸੋਵੀਅਤ ਮਾਡਲ ਦੀ ਅੰਨ੍ਹੇਵਾਹ ਨਕਲ, ਚੀਨ ਵਿੱਚ ਨੀਵੇਂ ਜੀਵਨ ਮਿਆਰ, ਵਿਦੇਸ਼ੀ ਸਾਹਿਤ ਉੱਤੇ ਪਾਬੰਦੀ, ਪਾਰਟੀ ਕਾਡਰ ਨੂੰ ਸਹੂਲਤਾਂ ਅਤੇ ਆਰਥਿਕ ਭ੍ਰਿਸ਼ਟਾਚਾਰ ਆਦਿ ਦੇ ਖਿਲਾਫ਼ ਖੁੱਲ੍ਹ ਕੇ ਬੋਲਣ ਲੱਗੇ। ਪੀਕਿੰਗ ਯੂਨੀਵਰਸਿਟੀ ਵਿੱਚ ‘ਜਮਹੂਰੀਅਤ ਦੀ ਦੀਵਾਰ' ਹੱਦ ਮਾਓ ਜ਼ੇ-ਤੁੰਗ /82