ਪੰਨਾ:ਮਾਓ ਜ਼ੇ-ਤੁੰਗ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਓ ਨੇ ਇਸ ਲੇਖ ਵਿੱਚ ਪਹਿਲਾਂ ਬੁੱਧੀਜੀਵੀਆਂ ਨੂੰ ਕਿਹਾ – ਭਾਵੇਂ ਬੁੱਧੀਜੀਵੀਆਂ ਦੀ ਵੱਡੀ ਗਿਣਤੀ ਨੇ ਤਰੱਕੀ ਕੀਤੀ ਹੈ, ਪਰ ਉਨ੍ਹਾਂ ਨੂੰ ਸੰਤੁਸ਼ਟ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਜਰੂਰ ਹੀ ਆਪਣੀ ਮੁੜ-ਢਲਾਈ ਜਾਰੀ ਰੱਖਣੀ ਚਾਹੀਦੀ ਹੈ, ਸਹਿਜੇ ਸਹਿਜੇ ਆਪਣਾ ਬੁਰਜੂਆ ਸੰਸਾਰ ਦ੍ਰਿਸ਼ਟੀਕੋਣ ਤਿਆਗਣਾ ਚਾਹੀਦਾ ਹੈ ਅਤੇ ਪ੍ਰੋਲਤਾਰੀ/ਕਮਿਊਨਿਸਟ ਸੰਸਾਰ ਦ੍ਰਿਸ਼ਟੀਕੋਣ ਗ੍ਰਹਿਣ ਕਰਨਾ ਚਾਹੀਦਾ ਹੈ ਤਾਂ ਕਿ ਉਹ ਨਵੇਂ ਸਮਾਜ ਦੀਆਂ ਲੋੜਾਂ ਦੇ ਪੂਰੀ ਤਰ੍ਹਾਂ ਫਿੱਟ ਬੈਠ ਸਕਣ ਅਤੇ ਮਜਦੂਰਾਂ, ਕਿਸਾਨਾਂ ਨਾਲ ਇਕਮੁੱਠ ਹੋ ਸਕਣ। 1 ਫਿਰ ਉਸ ਨੇ ਪਾਰਟੀ ਕਾਰਕੁੰਨਾਂ ਨੂੰ ਬੁੱਧੀਜੀਵੀਆਂ ਪ੍ਰਤੀ ਅਪਣਾਈ ਜਾਣ ਵਾਲੀ ਪਹੁੰਚ ਬਾਰੇ ਸਪਸ਼ਟ ਕੀਤਾ – ਸਮਾਜਵਾਦ ਦੀ ਉਸਾਰੀ ਦੇ ਵੱਡੇ ਕਾਰਜ ਲਈ ਚੀਨ ਨੂੰ ਵੱਧ ਤੋਂ ਵੱਧ ਬੁੱਧੀਜੀਵੀਆਂ ਦੀਆਂ ਸੇਵਾਵਾਂ ਦੀ ਲੋੜ ਹੈ। .. ਸਾਡੇ ਕਾਫੀ ਸਾਰੇ ਕਾਮਰੇਡ ਬੁੱਧੀਜੀਵੀਆਂ ਨਾਲ ਇਕਮੁੱਠ ਹੋਣ ਦੇ ਕਾਬਲ ਨਹੀਂ ਹਨ। ਉਹ ਉਨ੍ਹਾਂ ਨਾਲ ਆਪਣੇ ਵਰਤਾਅ ਵਿੱਚ ਬਹੁਤ ਕੁੱਢਰ ਹਨ, ਉਨ੍ਹਾਂ ਦੇ ਕੰਮ ਪ੍ਰਤੀ ਆਦਰ ਦੀ ਘਾਟ ਹੈ ਅਤੇ ਉਹ ਅਜਿਹੇ ਵਿਗਿਆਨਕ ਅਤੇ ਸਭਿਆਚਾਰਕ ਮਾਮਲਿਆਂ ਵਿੱਚ ਦਖਲ ਦਿੰਦੇ ਹਨ, ਜਿੱਥੇ ਦਖਲਅੰਦਾਜੀ ਬੇਲੋੜੀ ਹੈ। ਸਾਨੂੰ ਅਜਿਹੀਆਂ ਸਾਰੀਆਂ ਖਾਮੀਆਂ ਨੂੰ ਜਰੂਰੀ ਦੂਰ ਕਰਨਾ ਚਾਹੀਦਾ ਹੈ। ਇਸੇ ਤਕਰੀਰ ਦੇ ਅੱਠਵੇਂ ਨੁਕਤੇ ਵਿੱਚ ਮਾਓ ਨੇ ‘ਸੌ ਫੁੱਲ ਖਿੜਨ ਦਿਓ, ਸੌ ਵਿਚਾਰ ਭਿੜਨ ਦਿਓ’ ਦੇ ਨਾਅਰੇ ਦੀ ਵਿਆਖਿਆ ਕਰਦੇ ਹੋਏ ਇਸ ਦੀ ਲੋੜ, ਮਹੱਤਤਾ ਅਤੇ ਢੰਗ ਤਰੀਕਿਆਂ ਬਾਰੇ ਕਿਹਾ ਵਿਚਾਰਧਾਰਕ ਜਦੋਜਹਿਦ ਘੋਲ ਦੀਆਂ ਦੂਜੀਆਂ ਸ਼ਕਲਾਂ ਵਰਗੀ ਨਹੀਂ ਹੁੰਦੀ, ਕਿਉਂਕਿ ਇਸ ਵਿੱਚ ਸਿਰਫ ਘਾਲਣਾ ਭਰੀ ਦਲੀਲਬਾਜੀ ਕਰਨ ਦੇ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ, ਨਾ ਕਿ ਕੁੱਢਰ ਦਬਕਿਆਂ ਦੀ। ਲੋਕ ਪੁੱਛ ਸਕਦੇ ਹਨ ਕਿ ਸਾਡੇ ਦੇਸ਼ ਦੇ ਬਹੁਗਿਣਤੀ ਲੋਕਾਂ ਵੱਲੋਂ ਮਾਰਕਸਵਾਦ ਨੂੰ ਰਹਿਨੁਮਾ ਵਿਚਾਰਧਾਰਾ ਮੰਨਣ ਕਰਕੇ ਕੀ ਇਸ ਦੀ ਪੜਚੋਲ ਕੀਤੀ ਜਾ ਸਕਦੀ ਹੈ? ਪੱਕ ਨਾਲ ਕੀਤੀ ਜਾ ਸਕਦੀ ਹੈ। ਮਾਰਕਸਵਾਦ ਵਿਗਿਆਨਕ ਸੱਚ ਹੈ ਅਤੇ ਇਹ ਕਿਸੇ ਪੜਚੋਲ ਤੋਂ ਨਹੀਂ ਡਰਦਾ। ....ਗਲਤ ਵਿਚਾਰਾਂ ਖਿਲਾਫ਼ ਲੜਨਾ ਟੀਕਾ ਲਗਵਾਉਣ ਵਾਂਗ ਹੈ, ਟੀਕਾ ਲਗਵਾਉਣ (Vaccination) ਨਾਲ ਆਦਮੀ ਬਿਮਾਰੀ ਤੋਂ ਬਚਾਓ ਸ਼ਕਤੀ ਵਿਕਸਿਤ ਕਰ ਲੈਂਦਾ ਹੈ। ਗਮਲਿਆਂ ਵਿੱਚ ਉਗਾਏ ਜਾਣ ਵਾਲੇ ਪੌਦੇ ਮਜਬੂਤ ਨਹੀਂ ਹੁੰਦੇ। ‘ਸੌ ਫੁੱਲ ਖਿੜਨ ਦੇਣ ਅਤੇ ਸੌ ਵਿਚਾਰ ` ਦੀ ਪੁਜੀਸ਼ਨ ਕਮਜ਼ੋਰ ਨਹੀਂ ਹੋਵੇਗੀ ਬਲਕਿ ਮਜਬੂਤ ਹੋਵੇਗੀ। ਭਿੜਨ ਦੇਣ’ ਦੀ ਨੀਤੀ ਲਾਗੂ ਕਰਨ ਨਾਲ ਵਿਚਾਰਧਾਰਕ ਖੇਤਰ ਵਿੱਚ ਮਾਰਕਸਵਾਦ ਮਾਓ ਜ਼ੇ-ਤੁੰਗ /81