ਪੰਨਾ:ਮਾਓ ਜ਼ੇ-ਤੁੰਗ.pdf/8

ਇਹ ਸਫ਼ਾ ਪ੍ਰਮਾਣਿਤ ਹੈ

ਚੀਨੀ ਨਾਵਾਂ ਦੇ ਸ਼ਬਦਜੋੜਾਂ ਬਾਰੇ

ਚੀਨੀ ਨਾਵਾਂ ਦੇ ਉਚਾਰਣ ਦਾ ਮਸਲਾ ਬਾਹਰੀ ਸੰਸਾਰ ਵਾਸਤੇ ਕਾਫੀ ਉਲਝਣ ਭਰਿਆ ਰਿਹਾ ਹੈ ਕਿਉਂਕਿ ਚੀਨੀ ਬੋਲੀ ਅਤੇ ਧੁਨੀਆਂ ਬਾਕੀ ਭਾਸ਼ਾਵਾਂ ਤੋਂ ਬਹੁਤ ਵੱਖਰੀਆਂ ਹਨ। ਸਾਡੇ ਲਈ ਇਹ ਮਸਲਾ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ ਕਿਉਂਕਿ ਸਾਡੇ ਲੇਖਕਾਂ/ਵਿਦਵਾਨਾਂ ਦਾ ਚੀਨ ਨਾਲ ਸਿੱਧਾ ਸਬੰਧ ਨਾ ਹੋਣ ਕਰਕੇ ਸਾਡੇ ਕੋਲ ਚੀਨ ਬਾਰੇ ਜਾਣਕਾਰੀ ਅੰਗਰੇਜ਼ੀ ਭਾਸ਼ਾ ਰਾਹੀਂ ਹੀ ਆਉਂਦੀ ਹੈ। ਚੀਨੀ ਸ਼ਬਦਾਂ ਨੂੰ ਅੰਗਰੇਜ਼ੀ ਵਿੱਚ ਲਿਖਣ ਦਾ ਸਿਸਟਮ ਸਭ ਤੋਂ ਪਹਿਲਾਂ ਸਰ ਥਾਮਸ ਫਰਾਂਸਿਸ ਵੇਡ ਨੇ ਵਿਕਸਿਤ ਕੀਤਾ ਜਿਸ ਨੂੰ ਪ੍ਰੋ. ਹਰਬਰਟ ਐਲਨ ਗਾਈਲਜ਼ ਨੇ ਹੋਰ ਸੋਧਿਆ। ਦੋਵਾਂ ਵਿਦਵਾਨਾਂ ਦੇ ਨਾਵਾਂ ’ਤੇ ਇਸ ਸਿਸਟਮ ਨੂੰ Wade-Giles romanization ਢੰਗ ਕਿਹਾ ਜਾਂਦਾ ਸੀ। ਚੀਨੀ ਸ਼ਬਦਾਂ ਨੂੰ ਬਹੁਤ ਸਮਾਂ ਇਸੇ ਵਿਧੀ ਨਾਲ ਹੀ ਅੰਗਰੇਜ਼ੀ ਅਤੇ ਅੱਗੇ ਹੋਰ ਭਾਸ਼ਾਵਾਂ ਵਿੱਚ ਲਿਖਿਆ ਜਾਂਦਾ ਰਿਹਾ। ਪਰ ਜਦ ਚੀਨ ਦਾ ਬਾਕੀ ਸੰਸਾਰ ਨਾਲ ਵਾਹ ਵਾਸਤਾ ਵਧਿਆ ਤਾਂ ਉਨ੍ਹਾਂ ਨੂੰ ਲੱਗਿਆ ਕਿ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਚੀਨੀ ਸ਼ਬਦਾਂ ਦਾ ਉਚਾਰਨ ਸਹੀ ਨਹੀਂ ਹੋ ਰਿਹਾ। ਇਸ ਲਈ 1979 ਵਿੱਚ ਚੀਨ ਸਰਕਾਰ ਨੇ ਚੀਨੀ ਸ਼ਬਦਾਂ ਦਾ ਅੰਗਰੇਜ਼ੀ ਵਿੱਚ ਲਿਪੀਅੰਤਰ ਕਰਨ ਲਈ ਅਧਿਕਾਰਿਤ ਤੌਰ 'ਤੇ ਪਿਨਯਿਨ ਸਿਸਟਮ Pinyin romanization ਲਾਗੂ ਕਰ ਦਿੱਤਾ। ਇਸ ਨਾਲ ਬਹੁਤ ਸਾਰੇ ਚੀਨੀ ਨਾਵਾਂ ਥਾਵਾਂ ਦੇ ਸ਼ਬਦਜੋੜ ਬਦਲ ਗਏ ; ਜਿਵੇਂ ਪੀਕਿੰਗ ਬੀਜ਼ਿੰਗ ਹੋ ਗਿਆ, ਤੈਂਗ ਸਿਆਓ ਪਿੰਗ ਦੀ ਜਗ੍ਹਾ ਡੈਂਗ ਜ਼ਿਆਓਪਿੰਗ ਅਤੇ ਮਾਓ ਜ਼ੇ-ਤੁੰਗ ਵੀ ਮਾਓ ਜ਼ੇ-ਡੌਂਗ ਲਿਖਿਆ ਜਾਣ ਲੱਗਾ।

ਸਾਡੇ ਪਾਠਕ ਕਿਉਂਕਿ ਪੁਰਾਣੇ ਨਾਵਾਂ ਤੋਂ ਵੱਧ ਜਾਣੂ ਹਨ ਅਤੇ ਉਨ੍ਹਾਂ ਦੇ ਆਦੀ ਹੋਏ ਵੇ ਹਨ ਇਸ ਲਈ ਪੁਸਤਕ ਵਿੱਚ 1979 ਤੋਂ ਪਹਿਲਾਂ ਹੋ ਚੁੱਕੇ ਵਿਅਕਤੀਆਂ ਦੇ ਨਾਮ ਪੁਰਾਣੇ ਉਚਾਰਣ ਦੇ ਅਨੁਸਾਰ ਹੀ ਵਰਤੇ ਗਏ ਹਨ ਜਿਵੇਂ ਲਿਨ ਪਿਆਓ ਜਾਂ ਚਿਆਂਗ ਚਿੰਗ ਆਦਿ (ਜਦ ਕਿ ਨਵੀਂ ਵਿਧੀ ਅਨੁਸਾਰ ਇਨ੍ਹਾਂ ਦੇ ਨਾਮ ਲਿਨ ਬਿਆਓ ਅਤੇ ਜਿਆਂਗ ਕਿੰਗ ਲਿਖੇ ਜਾਂਦੇ ਹਨ)। ਕਿਉਂਕਿ ਪੀਕਿੰਗ ਨੂੰ ਹੁਣ ਹਰ ਜਗ੍ਹਾ ਬੀਜ਼ਿੰਗ ਲਿਖਿਆ ਜਾਂਦਾ ਹੈ ਸੋ ਪੁਸਤਕ ਵਿੱਚ ਵੀ ਬੀਜ਼ਿੰਗ ਹੀ ਵਰਤਿਆ ਗਿਆ ਹੈ। ਇਸੇ ਤਰ੍ਹਾਂ

ਮਾਓ ਜ਼ੇ-ਤੁੰਗ /8