ਪੰਨਾ:ਮਾਓ ਜ਼ੇ-ਤੁੰਗ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੇ ਉਥੇ ਸਾਂਝੇ ਫਾਰਮ ਬਨਾਉਣ ਲਈ ਤਾਕਤ ਦੀ ਵੀ ਬਹੁਤ ਵਰਤੋਂ ਕੀਤੀ। ਪਰ ਇਹ ਮਾਓ ਦੇ ਕੰਮ ਢੰਗ ਦਾ ਕ੍ਰਿਸ਼ਮਾ ਸੀ ਜਾਂ ਕਹਿ ਲਵੋ ਚੀਨ ਦੀ ਕਿਸਾਨੀ ਉੱਤੇ ਉਸ ਦਾ ਪ੍ਰਭਾਵ ਹੀ ਐਨਾ ਸੀ ਕਿ ਸਾਂਝੇ ਫਾਰਮ ਬਨਾਉਣ ਲਈ ਚੀਨ ਵਿੱਚ ਰੂਸ ਵਾਂਗ ਜਬਰ ਦੀ ਵਰਤੋਂ ਨਹੀਂ ਕਰਨੀ ਪਈ। ਅਸਲ ਵਿੱਚ ਗਰੀਬ ਅਤੇ ਛੋਟੇ ਕਿਸਾਨ ਜੋ ਚੀਨ ਵਿੱਚ ਬਹੁਤ ਵੱਡੀ ਗਿਣਤੀ ਬਣਦੇ ਸਨ, ਉਹ ਇਸ ਵੱਲ ਉਤਸ਼ਾਹਿਤ ਸਨ, ਉਨ੍ਹਾਂ ਦੇ ਉਤਸ਼ਾਹ ਅੱਗੇ ਅਮੀਰ ਕਿਸਾਨਾਂ ਦਾ ਵਿਰੋਧ ਠਹਿਰ ਨਾ ਸਕਿਆ ਅਤੇ ਉਨ੍ਹਾਂ ਨੂੰ ਵੀ ਇਨ੍ਹਾਂ ਸਾਂਝੇ ਫਾਰਮਾਂ ਵਿੱਚ ਸ਼ਾਮਲ ਹੋਣਾ ਪਿਆ। ਜਿੱਥੇ ਸਮੂਹੀਕਰਨ ਦਾ ਅਮਲ ਤਾਂ ਸੌਖੇ ਢੰਗ ਨਾਲ ਸਿਰੇ ਚੜ੍ਹ ਗਿਆ ਪਰ ਸਾਂਝੇ ਫਾਰਮਾਂ ਵਿੱਚ ਖੇਤੀ ਦਾ ਅਮਲ ਓਨਾ ਸਫਲ ਨਹੀਂ ਸੀ। ਕੰਮ ਨੂੰ ਠੀਕ ਢੰਗ ਨਾਲ ਵੰਡਿਆ ਨਾ ਜਾਣਾ, ਹਿਸਾਬ ਕਿਤਾਬ ਸਹੀ ਨਾ ਰੱਖ ਸਕਣਾ, ਰੋਜ ਦੇ ਕੰਮ ਕਾਰ ਵਿੱਚ ਸੁਯੋਗਤਾ ਨਾ ਹੋਣੀ, ਐਨੇ ਵੱਡੇ ਖੇਤੀ ਫਾਰਮਾਂ ਦੀ ਸਹੀ ਯੋਜਨਾਬੰਦੀ ਨਾ ਕਰ ਸਕਣੀ, ਆਮਦਨ ਦੀ ਠੀਕ ਵੰਡ ਵੰਡਾਈ ਨਾ ਹੋਣੀ ਆਦਿ ਮਸਲੇ ਖੜ੍ਹੇ ਹੋ ਗਏ। ਇਸ ਨਾਲ ਕਿਸਾਨਾਂ ਦਾ ਮੁਢਲਾ ਉਤਸ਼ਾਹ ਖਤਮ ਹੋਣ ਲੱਗਾ। ਜਲਦੀ ਹੀ ਕਿਸਾਨਾਂ ਨੂੰ ਸਾਂਝੇ ਫਾਰਮਾਂ ਵਿੱਚ ਬਣਾਈ ਰੱਖਣ ਲਈ ਸਖਤੀ ਕਰਨੀ ਪਈ। -0- ਇਸ ਸਮੇਂ ਚਾਹੇ ਮਾਓ ਜ਼ੇ ਤੁੰਗ ਦੀ ਪਾਰਟੀ ਉੱਤੇ ਪਕੜ ਮਜਬੂਤ ਸੀ ਪਰ ਪਾਰਟੀ ਦੇ ਅੰਦਰ ਦੋ ਲੀਹਾਂ ਦੇ ਵਿਚਕਾਰ ਸੰਘਰਸ਼ ਚੱਲ ਰਿਹਾ ਸੀ। ਇੱਕ ਵਿਚਾਰ ਅਨੁਸਾਰ ਪੈਦਾਵਾਰ ਵਧਾਉਣ ਲਈ ਲੋਕਾਂ ਨੂੰ ਪਦਾਰਥਕ ਲਾਭਾਂ ਨਾਲ ਉਤਸ਼ਾਹਿਤ ਕਰਨਾ ਚਾਹੀਦਾ ਹੈ। ਮਾਓ ਇਸ ਵਿਚਾਰ ਨੂੰ ਸਰਮਾਏਦਰਾਨਾ ਰੁਚੀ ਸਮਝਦਾ ਸੀ ਕਿ ਇਸ ਨਾਲ ਸਮਾਜ ਦੇ ਹਿਤਾਂ ਨੂੰ ਛੱਡ ਕੇ ਵਿਅਕਤੀਗਤ ਤਰੱਕੀ ਵੱਲ ਤੁਰਨ ਦਾ ਰੁਝਾਨ ਵਧੇਗਾ ਜਿਸ ਨਾਲ ਮੁੜ ਨਵੀਆਂ ਜਮਾਤਾਂ ਪੈਦਾ ਹੋ ਜਾਣਗੀਆਂ। ਇਸ ਦੀ ਬਜਾਏ ਮਾਓ ਉਨ੍ਹਾਂ ਨੂੰ ਸਮਾਜ ਵਾਸਤੇ ਕੰਮ ਕਰਨ ਲਈ ਵਿਚਾਰਧਾਰਕ ਪ੍ਰੇਰਣਾ ਉੱਤੇ ਜੋਰ ਦਿੰਦਾ ਸੀ। ਇਹਨਾਂ ਦੋ ਤਰ੍ਹਾਂ ਦੇ ਵਿਚਾਰਾਂ ਵਿੱਚ ਇਹ ਸੰਘਰਸ਼ ਕਈ ਰੂਪਾਂ ਵਿੱਚ ਚੱਲਿਆ। ਜਿਵੇਂ ਦਸੰਬਰ 1950 ਵਿੱਚ ਇੱਕ ਫਿਲਮ ਬਣਾਈ ਗਈ ‘ਛੂ ਕੁੰਨ ਦੀ ਜ਼ਿੰਦਗੀ'। ਇਹ ਫਿਲਮ ਉਨੀਵੀਂ ਸਦੀ ਦੇ ਇੱਕ ਪਰਉਪਕਾਰੀ ਪੁਰਸ਼ ਦੇ ਜੀਵਨ 'ਤੇ ਅਧਾਰਿਤ ਸੀ ਜੋ ਇੱਕ ਗਰੀਬ ਭਿਖਾਰੀ ਤੋਂ ਉੱਠ ਕੇ ਅਮੀਰ ਆਦਮੀ ਬਣ ਗਿਆ, ਜਿਸ ਨੇ ਬਾਅਦ ਵਿੱਚ ਆਪਣੀ ਦੌਲਤ ਗਰੀਬਾਂ ਲਈ ਸਕੂਲ ਖੋਲ੍ਹਣ ਵਿੱਚ ਖਰਚ ਕੀਤੀ। ਇਹ ਫਿਲਮ ਵੀ ਵਿਚਾਰਧਾਰਕ ਬਹਿਸ ਦਾ ਕੇਂਦਰ ਬਣ ਗਈ। ਮਾਓ ਨੇ ਇਸ ਦੀ ਆਲੋਚਨਾ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ ਇਹ ਫਿਲਮ ਇਸ ਗੱਲ ਨੂੰ ਪ੍ਰਚਾਰ ਹੈ ਕਿ ਆਦਰਸ਼ਵਾਦੀ ਸੁਧਾਰਾਂ ਰਾਹੀਂ ਵੀ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਹੋ ਮਾਓ ਜ਼ੇ-ਤੁੰਗ /78