ਪੰਨਾ:ਮਾਓ ਜ਼ੇ-ਤੁੰਗ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਸਾਨੀ ਚੰਗੀ ਪੈਦਾਵਾਰ ਕੱਢ ਰਹੀ ਹੈ ਉਸ ਦਾ ਲਾਭ ਉਠਾਉਣਾ ਚਾਹੀਦਾ ਹੈ ਜਦ ਕਿ ਮਾਓ ਅਨੁਸਾਰ ਇਸ ਸਥਿਤੀ ਦਾ ਲਾਹਾ ਲੈ ਕੇ ਅਮੀਰ ਕਿਸਾਨ ਅਤੇ ਸਾਬਕਾ ਜਗੀਰਦਾਰ ਮੁੜ ਆਪਣੀ ਭਾਰੂ ਹੈਸੀਅਤ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਖੇਤੀ ਦੇ ਸਮੂਹੀਕਰਨ ਨਾਲ ਹੀ ਰੋਕਿਆ ਜਾ ਸਕਦਾ ਹੈ। ਜਿਵੇਂ ਇਨਕਲਾਬ ਤੋਂ ਪਹਿਲਾਂ ਵੀ ਮਾਓ ਦਾ ਪਾਰਟੀ ਦੀ ਵੱਡੀ ਲੀਡਰਸ਼ਿੱਪ ਨਾਲ ਵਿਰੋਧ ਚੱਲ ਪੈਂਦਾ ਸੀ, ਉਸੇ ਤਰ੍ਹਾਂ ਇਥੇ ਵੀ ਉਸ ਨੇ ਜੁਲਾਈ 1955 ਵਿੱਚ, ਪਾਰਟੀ ਅਧਿਕਾਰੀਆਂ ਦੀ ਬਜਾਏ ਪਾਰਟੀ ਕਾਡਰ ਨੂੰ ਸੰਬੋਧਨ ਕਰਦਿਆਂ ਸਹਿਕਾਰੀਕਰਨ ਅਤੇ ਸਮੂਹੀਕਰਨ ਨੂੰ ਹੋਰ ਅੱਗੇ ਵਧਾਉਣ ਲਈ ਕਿਹਾ। ਮਾਓ ਨੇ ਉਨ੍ਹਾਂ ਨੂੰ ਕਿਹਾ, “ਜਲਦੀ ਹੀ ਨਵੀਂ ਸਮਾਜਵਾਦੀ ਲੋਕ ਲਹਿਰ ਦਾ ਜੋਰਦਾਰ ਉਭਾਰ ਵੇਖਣ ਨੂੰ ਮਿਲੇਗਾ ਜੋ ਸਾਰੇ ਦੇਸ਼ ਦੇ ਪੇਂਡੂ ਇਲਾਕਿਆਂ ਵਿੱਚ ਛਾ ਜਾਵੇਗਾ। ਪਰ ਸਾਡੇ ਕੁਝ ਕਾਮਰੇਡ ਛੋਟੇ ਪੈਰਾਂ ਵਾਲੀਆਂ ਔਰਤਾਂ* ਵਾਂਗ ਪੈਰ ਘੜੀਸਦੇ ਚੱਲ ਰਹੇ ਹਨ ਅਤੇ ਹਰ ਵਕਤ ਦੂਸਰਿਆਂ ਨੂੰ ਕਹਿੰਦੇ ਰਹਿੰਦੇ ਹਨ- ਤੁਸੀਂ ਬਹੁਤ ਤੇਜ ਚੱਲ ਰਹੇ ਹੋ, ਤੇਜ ਜਾ ਰਹੇ ਹੋ। ਉਹ ਕੁਝ ਜਿਆਦਾ ਹੀ ਮੀਨਮੇਖ ਕੱਢਦੇ ਰਹਿੰਦੇ ਹਨ, ਬੇਲੋੜੀਆਂ ਸ਼ਿਕਾਇਤਾਂ, ਬੇਅੰਤ ਫਿਕਰ ਕਰਦੇ ਹੋਏ ਅਣਗਿਣਤ ਮਨਾਹੀਆਂ ਲਾਗੂ ਕਰਦੇ ਰਹਿੰਦੇ ਹਨ ਅਤੇ ਇਸ ਨੂੰ ਉਹ ਪੇਂਡੂ ਖੇਤਰਾਂ ਵਿੱਚ ਸਮਾਜਵਾਦੀ ਲੋਕ ਲਹਿਰ ਚਲਾਉਣ ਲਈ ਸਹੀ ਨੀਤੀ ਦਸਦੇ ਹਨ। ਨਹੀਂ, ਇਹ ਸਹੀ ਨੀਤੀ ਨਹੀਂ ਹੈ, ਇਹ ਗਲਤ ਨੀਤੀ ਹੈ।” ਸਹਿਕਾਰੀ ਖੇਤੀ ਕਿਸਾਨਾਂ ਦੀ ਸਹਿਮਤੀ 'ਤੇ ਆਧਾਰਿਤ ਹੁੰਦੀ ਹੈ ਕਿਉਂਕਿ ਹਰ ਕਿਸਾਨ ਕੋਲ ਜ਼ਮੀਨ, ਪਸ਼ੂ ਅਤੇ ਸੰਦ ਨਿੱਜੀ ਹੁੰਦੇ ਹਨ ਇਸ ਲਈ ਉਹ ਚਾਹੇ ਤਾਂ ਆਵਦੇ ਜ਼ਮੀਨੀ ਟੁਕੜੇ ਉੱਤੇ ਖ਼ੁਦ ਖੇਤੀ ਕਰ ਸਕਦਾ ਹੁੰਦਾ ਹੈ। ਪਰ ਜਦ ਖੇਤੀ ਦਾ ਸਮੂਹੀਕਰਣ, ਜੋ ਕਿ ਅਸਲ ਅਰਥਾਂ ਵਿੱਚ ਖੇਤੀ ਦਾ ਸਰਕਾਰੀਕਰਣ ਹੀ ਹੁੰਦਾ ਹੈ, ਕੀਤਾ ਜਾਂਦਾ ਹੈ ਤਾਂ ਉਸ ਇਲਾਕੇ ਦੇ ਸਾਰੇ ਕਿਸਾਨਾਂ ਨੂੰ ਉਸ ਵਿੱਚ ਸ਼ਾਮਲ ਹੋਣਾ ਪੈਂਦਾ ਹੈ। ਉਨ੍ਹਾਂ ਦੇ ਸੰਦ, ਪਸ਼ੂ ਅਤੇ ਹੋਰ ਸਾਧਨ ਵੀ ਸਾਂਝੇ ਫਾਰਮ ਦੀ ਮਲਕੀਅਤ ਬਣ ਜਾਂਦੇ ਹਨ। ਸੋ ਕੁਦਰਤੀ ਗੱਲ ਹੈ ਕਿ ਵੱਧ ਸਾਧਨਾਂ ਵਾਲੇ ਕਿਸਾਨ ਇਸ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਹੁੰਦੇ, ਉਹ ਇਸ ਅਮਲ ਦਾ ਵਿਰੋਧ ਕਰਦੇ ਹਨ। ਇਹ ਵਿਰੋਧ ਰੂਸ ਵਿੱਚ ਬਹੁਤ ਜੋਰਦਾਰ ਢੰਗ ਨਾਲ ਪ੍ਰਗਟ ਹੋਇਆ ਸੀ। ਰੁਸੀ ਕਿਸਾਨਾਂ ਨੇ ਆਪਣੇ ਪਸ਼ੂ ਸਾਂਝੇ ਫਾਰਮਾਂ ਦੇ ਹਵਾਲੇ ਕਰਨ ਦੀ ਬਜਾਏ ਮਾਰ ਕੇ ਖਾ ਲਏ, ਸੰਦਾਂ ਨੂੰ ਤੋੜ ਦਿੱਤਾ, ਸਾਂਝੇ ਫਾਰਮਾਂ ਦੇ ਕੰਮਾਂ ਨੂੰ ਸਾਬੋਤਾਜ ਕੀਤਾ। ਇਸ ਦੇ ਲਈ ਸਟਾਲਿਨ ‘ ਚੀਨ ਵਿੱਚ ਔਰਤਾਂ ਦੇ ਸਬੰਧ ਵਿੱਚ ਇੱਕ ਭੈੜੀ ਪ੍ਰਥਾ ਸੀ ਜਿਸ ਤਹਿਤ ਛੋਟੀ ਉਮਰ ਦੀਆਂ ਪੈਰਾਂ ਬੱਚੀਆਂ ਨੂੰ ਲੋਹੇ ਦੇ ਬੂਟ ਪਹਿਣਾਏ ਜਾਂਦੇ ਸਨ ਜਿਸ ਨਾਲ ਪੈਰ ਬਹੁਤ ਛੋਟੇ ਰਹਿ ਜਾਂਦੇ ਸਨ, ਦੀਆਂ ਉਂਗਲਾਂ ਬਟਾਂ ਦੇ ਅੰਦਰ ਹੀ ਮੁੜ ਜਾਂਦੀਆਂ। ਆਪਣੇ ਛੋਟੇ ਅਤੇ ਮੁੜੇ ਹੋਏ ਪੈਰਾਂ ਕਾਰਣ ਉਹ ਵੱਡੀ ਉਮਰ ਵਿੱਚ ਵੀ ਤੇਜ ਨਹੀਂ ਚੱਲ ਸਕਦੀਆਂ ਸਨ। ਇਸ ਪ੍ਰਥਾ ਦਾ ਮਕਸਦ ਔਰਤਾਂ ਨੂੰ ਕਾਬੂ ਵਿੱਚ ਰੱਖਣਾ ਸੀ ਕਿ ਉਹ ਮਾੜੀਆਂ ਹਾਲਤਾਂ ਵਿੱਚ ਵੀ ਦੌੜ ਕੇ ਦੂਰ ਨਾ ਸਕਣ। ਮਾਓ ਜ਼ੇ-ਤੁੰਗ /77