ਪੰਨਾ:ਮਾਓ ਜ਼ੇ-ਤੁੰਗ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- ਚੀਜਾਂ ਨੂੰ ਸਚਮੁੱਚ ਹੀ ਸਾਫ ਕਰ ਦਿੱਤਾ ਸੀ – ਨਾ ਸਿਰਫ ਗਲੀਆਂ ਅਤੇ ਨਾਲੀਆਂ, ਬਲਕਿ ਮੰਗਤਿਆਂ, ਵੇਸਵਾਵਾਂ ਅਤੇ ਛੋਟੇ ਮੋਟੇ ਅਪਰਾਧੀਆਂ ਦੀ ਵੀ ਸਫਾਈ ਕਰ ਦਿੱਤੀ ਸੀ ਜਿਨ੍ਹਾਂ ਨੂੰ ਪਕੜ ਕੇ ਸਮਾਜ ਦੇ ਚੰਗੇ ਅੰਗ ਬਣਨ ਲਈ ਮੁੜ ਢਲਾਈ ਸ਼ੁਰੂ ਕਰ ਦਿੱਤੀ ਗਈ ਸੀ। ਇਥੇ ਹੁਣ ਇੱਕ ਨਵਾਂ ਚੀਨ ਹੈ ਜਿਸ 'ਤੇ ਉਹ ਮਾਣ ਕਰ ਸਕਦੇ ਹਨ। ਅਜਿਹਾ ਚੀਨ ਜਿਸ ਨੇ ਵਧਦੀਆਂ ਕੀਮਤਾਂ 'ਤੇ ਕਾਬੂ ਪਾ ਲਿਆ ਹੈ, ਵਿਦੇਸ਼ੀਆਂ ਦੀ ਲੁੱਟ ਖਤਮ ਕਰ ਦਿੱਤੀ ਹੈ, ਅਫੀਮ ਖਾਣਾ ਅਤੇ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਸਮਾਜਿਕ ਕੰਮਾਂ ਜਿਵੇਂ ਸਾਂਝੀਆਂ ਚੀਜਾਂ ਦੀ ਮੁਰੰਮਤ ਕਰਨ, ਸਾਖਰਤਾ ਦਾ ਪਾਸਾਰ ਕਰਨ, ਬਿਮਾਰੀਆਂ ਨੂੰ ਕੰਟਰੋਲ ਕਰਨ, ਕਾਮੇ ਲੋਕਾਂ ਨਾਲ ਭਾਈਚਾਰਕ ਸਾਂਝ ਬਨਾਉਣ ਅਤੇ ਮਾਓ ਜ਼ੇ ਤੁੰਗ ਵਿਚਾਰਧਾਰਾ ਦਾ ਅਧਿਐਨ ਕਰਨ ਵਿੱਚ ਲਗਾ ਦਿੱਤਾ ਹੈ। ਇਨ੍ਹਾਂ ਸਾਰੀਆਂ ਸਰਗਰਮੀਆਂ ਨੇ ਆਦਰਸ਼ਵਾਦੀ ਅਤੇ ਉਤਸ਼ਾਹੀ ਨੌਜਵਾਨਾਂ ਲਈ ਨਵੇਂ ਰਸਤੇ ਖੋਲ੍ਹ ਦਿੱਤੇ ਹਨ। ਚੀਨ ਅੱਗੇ ਸਮਾਜਵਾਦ ਦੀ ਉਸਾਰੀ ਦਾ ਹਾਸਲ ਮਾਡਲ ਸੋਵੀਅਤ ਰੂਸ ਵਾਲਾ ਸੀ ਪਰ ਚੀਨ ਦੀਆਂ ਹਾਲਤਾਂ ਸੋਵੀਅਤ ਰੂਸ ਨਾਲੋਂ ਕਾਫੀ ਵੱਖਰੀਆਂ ਸਨ। ਮਾਓ ਜ਼ੇ ਤੁੰਗ ਇਸ ਗੱਲ ਨੂੰ ਬਾਖੂਬੀ ਸਮਝਦਾ ਸੀ ਕਿ ਚੀਨ ਨੂੰ ਆਪਣੀਆਂ ਠੋਸ ਹਾਲਤਾਂ ਦੇ ਮੁਤਾਬਿਕ ਹੀ ਕੰਮ ਕਰਨਾ ਚਾਹੀਦਾ ਹੈ। ਫਿਰ ਵੀ ਇਨਕਲਾਬ ਤੋਂ ਬਾਅਦ ਦੇ ਕੁਝ ਪਹਿਲੇ ਸਾਲਾਂ ਦੌਰਾਨ ਚੀਨ ਦੀ ਆਰਥਿਕਤਾ ਅਤੇ ਸਿਆਸਤ ਉੱਤੇ ਸੋਵੀਅਤ ਰੂਸ ਦਾ ਕਾਫੀ ਪ੍ਰਭਾਵ ਬਣਿਆ ਹੋਇਆ ਸੀ। ਚੀਨ ਲਈ ਆਪਣੀ ਆਰਥਿਕਤਾ ਨੂੰ ਮੁੜ ਖੜ੍ਹਾ ਕਰਨ ਲਈ ਸੋਵੀਅਤ ਰੂਸ ਤੋਂ ਸਹਾਇਤਾ ਦੀ ਲੋੜ ਸੀ। ਇਸ ਲਈ ਇਨਕਲਾਬ ਤੋਂ ਤੁਰੰਤ ਬਾਅਦ ਦਸੰਬਰ 1949 ਵਿੱਚ ਮਾਓ ਜ਼ੇ-ਤੁੰਗ ਰੂਸ ਗਿਆ ਜਿੱਥੇ ਉਹ ਦੋ ਮਹੀਨੇ ਰਿਹਾ ਅਤੇ ਵੱਖ ਵੱਖ ਪੱਧਰਾਂ ਉੱਤੇ ਸੋਵੀਅਤ ਆਗੂਆਂ ਨਾਲ ਗੱਲਬਾਤ ਕੀਤੀ। ਸਿੱਟੇ ਵਜੋਂ ਰੂਸ ਵੱਲੋਂ ਚੀਨ ਦੀ ਮੁੜ ਉਸਾਰੀ ਲਈ ਆਰਥਿਕ ਸਹਾਇਤਾ ਦਿੱਤੀ ਗਈ ਅਤੇ ਵੱਡੀ ਗਿਣਤੀ ਵਿੱਚ ਰੂਸੀ ਤਕਨੀਕੀ ਮਾਹਿਰ ਚੀਨ ਵਿੱਚ ਆਏ। ਰੂਸ ਵਾਂਗ ਹੀ ਇਥੇ ਪੰਜ ਸਾਲਾਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ। ਖੇਤੀ ਦਾ ਸਮੂਹੀਕਰਣ ਚੀਨ ਵਿੱਚ ਇਨਕਲਾਬ ਦੌਰਾਨ ‘ਜ਼ਮੀਨ ਹਲਵਾਹਕ ਨੂੰ’ ਦਾ ਨਾਅਰਾ ਚਲਦਾ ਰਿਹਾ ਸੀ ਅਤੇ ਕਿਸਾਨ ਜ਼ਮੀਨ ਪਿੱਛੇ ਮਰਨ ਮਾਰਨ ਨੂੰ ਤਿਆਰ ਹੋ ਜਾਂਦਾ ਹੈ ਇਸੇ ਕਰ ਕੇ ਚੀਨੀ ਕਿਸਾਨ ਇਨਕਲਾਬ ਲਈ ਐਨੀ ਸ਼ਿੱਦਤ ਨਾਲ ਲੜੇ ਸਨ। ਘਰੇਲੂ ਜੰਗ ਦੌਰਾਨ ਜਿਹੜੇ ਇਲਾਕਿਆਂ ਵਿੱਚ ਕਮਿਊਨਿਸਟਾਂ ਦੀ ਸੱਤਾ ਬਣੀ ਰਹੀ ਸੀ ਉਥੇ ਜ਼ਮੀਨ ਦੀ ਮੁੜ ਵੰਡ ਪਹਿਲਾਂ ਹੀ ਕਰ ਦਿੱਤੀ ਗਈ ਸੀ ਪਰ ਇਨਕਲਾਬ ਤੋਂ ਬਾਅਦ ਇਸ ਨੂੰ ਸਾਰੇ ਚੀਨ ਵਿੱਚ ਲਾਗੂ ਕਰ ਕੇ ਕਿਸਾਨਾਂ ਨਾਲ ਆਪਣਾ ਵਾਅਦਾ - ਮਾਓ ਜ਼ੇ-ਤੁੰਗ /75