ਪੰਨਾ:ਮਾਓ ਜ਼ੇ-ਤੁੰਗ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ ਹਮਲੇ 'ਤੇ ਹਮਲਾ ਕਰ ਰਿਹਾ ਸੀ। ਇਸ ਦੀ ਫੌਜੀ ਸ਼ਕਤੀ ਨਾਲ ਤਾਂ ਕਮਿਊਨਿਸਟ ਪਿਛਲੇ ਕਿੰਨੇ ਸਾਲਾਂ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ। ਸੋ ਸੁਭਾਵਿਕ ਹੀ ਸੀ ਕਿ ਪਾਰਟੀ ਦੇ ਅੰਦਰ ਇਸ ਫੈਸਲੇ ਦੇ ਖਿਲਾਫ਼ ਵਿਰੋਧ ਦੀਆਂ ਆਵਾਜਾਂ ਉਠਦੀਆਂ। ਪਰ ਮਾਓ ਨੇ ਇਹ ਫੈਸਲਾ ਚੀਨ ਦੀਆਂ ਠੋਸ ਹਾਲਤਾਂ ਨੂੰ ਮੁੱਖ ਰੱਖ ਕੇ ਲਿਆ ਸੀ, ਜੋ ਅਮਲ ਵਿੱਚ ਇਹ ਫੈਸਲਾ ਵੀ ਸਹੀ ਸਿੱਧ ਹੋਇਆ। ਇਸੇ ਦੌਰ ਵਿੱਚ (ਜੁਲਾਈ- ਅਗਸਤ 1937) ਉਸ ਨੇ ਫਲਸਫ਼ੇ ਬਾਰੇ ਦੋ ਬਹੁਤ ਹੀ ਮਹੱਤਵਪੂਰਨ ਲਿਖਤਾਂ ਦਿੱਤੀਆਂ - ਅਭਿਆਸ ਬਾਰੇ (On Practice) ਅਤੇ ਵਿਰੋਧਤਾਈਆਂ ਬਾਰੇ (On Contradictions) । ਇਨ੍ਹਾਂ ਲਿਖਤਾਂ ਨਾਲ ਮਾਓ ਨੇ ਮਾਰਕਸਵਾਦੀ ਫਲਸਫ਼ੇ ਵਿੱਚ ਆਪਣਾ ਮੌਲਿਕ ਯੋਗਦਾਨ ਦਿੱਤਾ। ਵਿਰੋਧਤਾਈਆਂ ਬਾਰੇ ਆਪਣੀ ਵਿਆਖਿਆ ਰਾਹੀਂ ਉਸ ਨੇ ਜਾਪਾਨ ਖਿਲਾਫ਼ ਕੌਮਿਨਤਾਂਗ ਨਾਲ ਸਾਂਝੇ ਮੋਰਚੇ ਨੂੰ ਸਿਧਾਂਤਕ ਆਧਾਰ ਪ੍ਰਦਾਨ ਕੀਤਾ। ਇਸੇ ਤਰ੍ਹਾਂ ਮਈ 1938 ਵਿੱਚ ਉਸ ਨੇ ਜਾਪਾਨ ਖਿਲਾਫ਼ ਜੰਗ ਦੇ ਤਜਰਬਿਆਂ ਵਿਚੋਂ ਸਿੱਟੇ ਕਢਦੇ ਹੋਏ ਹੋਏ ਜੋ ਲੈਕਚਰ ਦਿੱਤੇ, ਉਹ ਮਾਓ ਦੀ ਲਮਕਵੇਂ ਯੁੱਧ (On Protracted War) ਵਾਲੀ ਯੁੱਧ ਨੀਤੀ ਦਾ ਆਧਾਰ ਬਣੇ। ਫੌਜੀ ਯੁੱਧਨੀਤੀ ਦੇ ਖੇਤਰ ਵਿੱਚ ਮਾਓ ਦੀ ਇਹ ਵੀ ਇੱਕ ਮਹੱਤਵਪੂਰਨ ਦੇਣ ਮੰਨੀ ਜਾਂਦੀ ਹੈ। ਚਾਹੇ ਜਾਪਾਨ ਚੀਨ ਵਿੱਚ ਘੁਸਪੈਠ ਤਾਂ ਪਹਿਲਾਂ ਹੀ ਕਰ ਚੁੱਕਾ ਸੀ ਪਰ ਜੁਲਾਈ 1937 ਨੂੰ ਉਸ ਨੇ ਚੀਨ ਖਿਲਾਫ਼ ਬਕਾਇਦਾ ਜੰਗ ਸ਼ੁਰੂ ਕਰ ਦਿੱਤੀ। ਜਾਪਾਨ ਦੀ ਫੌਜੀ ਮਸ਼ੀਨਰੀ ਚੀਨ ਮੁਕਾਬਲੇ ਬਹੁਤ ਤਕੜੀ ਸੀ ਅਤੇ ਉਸ ਨੂੰ ਆਸ ਸੀ ਕਿ ਉਹ ਖਾਨਾਜੰਗੀ ਦੇ ਸ਼ਿਕਾਰ ਚੀਨ ਨੂੰ ਬਹੁਤ ਛੇਤੀ ਚਿੱਤ ਕਰ ਦੇਵੇਗਾ। ਪਰ ਕਮਿਊਨਿਸਟਾਂ ਅਤੇ ਕੌਮਿਨਤਾਂਗ ਦਾ ਸਾਂਝਾ ਮੋਰਚਾ ਬਣਨ ਨਾਲ ਜਾਪਾਨੀ ਫੌਜਾਂ ਨੂੰ ਹਰ ਜਗ੍ਹਾ ਸਖਤ ਟਾਕਰੇ ਦਾ ਸਾਹਮਣਾ ਕਰਨਾ ਪਿਆ। ਜਾਪਾਨੀ ਜਰਨੈਲਾਂ ਨੇ ਦਾਅਵਾ ਕੀਤਾ ਕਿ ਉਹ ਸ਼ੰਘਾਈ ਨੂੰ ਤਿੰਨ ਦਿਨ ਵਿੱਚ ਫਤਿਹ ਕਰ ਲੈਣਗੇ ਪਰ ਉਥੇ ਤਿੰਨ ਮਹੀਨੇ ਭਿਆਨਕ ਯੁੱਧ ਹੋਇਆ ਜਿਸ ਵਿੱਚ ਦੋਹਵਾਂ ਧਿਰਾਂ ਦੇ ਭਾਰੀ ਜਾਨੀ ਨੁਕਸਾਨ ਬਾਅਦ ਹੀ ਚੀਨੀ ਫੌਜ ਪਿੱਛੇ ਹਟੀ। ਮਾਓ ਦੀ ਸਾਂਝੇ ਮੋਰਚੇ ਦੀ ਯੁੱਧਨੀਤੀ ਅਤੇ ਗੁਰੀਲਾ ਲੜਾਈ ਦੇ ਦਾਅ ਪੇਚਾਂ ਕਾਰਣ ਜਾਪਾਨੀ ਫੌਜਾਂ ਨੂੰ ਦੂਹਰੀ ਲੜਾਈ ਲੜਨੀ ਪੈ ਰਹੀ ਸੀ। ਕੌਮਿਨਤਾਂਗੀ ਫੌਜਾਂ (ਚੀਨ ਦੀਆਂ ਸਰਕਾਰੀ ਫੌਜਾਂ) ਨਾਲ ਤਾਂ । ਉਨ੍ਹਾਂ ਵੱਲੋਂ ਸਿੱਧੀ ਲੜਾਈ ਲੜੀ ਜਾ ਰਹੀ ਸੀ ਜਿਸ ਵਿੱਚ ਫੌਜੀ ਉਤਮਤਾ ਕਾਰਣ ਜਾਪਾਨੀ ਫੌਜਾਂ ਅਕਸਰ ਅੱਗੇ ਵਧ ਜਾਂਦੀਆਂ ਪਰ ਆਪਣੇ ਜਿੱਤੇ ਇਲਾਕਿਆਂ ਵਿੱਚ ਉਨ੍ਹਾਂ ਨੂੰ ਲਾਲ ਗੁਰੀਲਿਆਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਜਿਨ੍ਹਾਂ । ਉਨ੍ਹਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਸੀ। ਇਸ ਕਾਰਣ ਜਾਪਾਨੀਆਂ ਦੀ ਚੀਨ ਦੇ ਨੇ ਮਾਓ ਜ਼ੇ-ਤੁੰਗ /68