ਪੰਨਾ:ਮਾਓ ਜ਼ੇ-ਤੁੰਗ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੁਜਾਹਰੇ ਨੂੰ ਸਖਤੀ ਨਾਲ ਖਿੰਡਾ ਦਿੱਤਾ ਗਿਆ। ਹੋਰ ਕੋਈ ਵਾਹ ਨਾ ਚਲਦੀ ਵੇਖ ਕੇ ਆਖਰ ਮਾਰਸ਼ਲ ਚਾਂਗ ਸੀਊ-ਲਿਆਂਗ ਨੇ 12 ਦਸੰਬਰ 1936 ਦੀ ਸੁਭਾ ਚਿਆਂਗ ਕਾਈ ਸ਼ੇਕ ਨੂੰ ਗ੍ਰਿਫਤਾਰ ਕਰ ਲਿਆ। ਮਾਰਸ਼ਲ ਦੀ ਫੌਜ ਦੇ ਕੁਝ ਅਫਸਰ ਤਾਂ ਚਾਹੁੰਦੇ ਸਨ ਕਿ ਉਸ ’ਤੇ ਜਨਤਕ ਮੁਕੱਦਮਾ ਚਲਾ ਕੇ ਮੌਤ ਦੀ ਸਜਾ ਸੁਣਾਈ ਜਾਵੇ ਪਰ ਨਾ ਚਾਂਗ ਅਤੇ ਨਾ ਹੀ ਕਮਿਊਨਿਸਟ ਚਾਹੁੰਦੇ ਸਨ ਕਿ ਉਸ ਨੂੰ ਮਾਰਿਆ ਜਾਵੇ ਕਿਉਂਕਿ ਅਜਿਹਾ ਹੋਣ ਨਾਲ ਚੀਨ ਵਿੱਚ ਖਾਨਾਜੰਗੀ ਭੜਕ ਉਠੇਗੀ ਅਤੇ ਜਾਪਾਨ ਖਿਲਾਫ਼ ਸਾਂਝੀ ਲੜਾਈ ਦੀ ਗੱਲ ਰੁਲ ਜਾਵੇਗੀ। ਸੋ ਇਥੇ ਕਮਿਊਨਿਸਟਾਂ ਵੱਲੋਂ ਵੀ ਇੱਕ ਤਿੰਨ ਮੈਂਬਰੀ ਵਫ਼ਦ ਉਸ ਨੂੰ ਮਿਲਣ ਆਇਆ ਅਤੇ ਆਖਰ ਉਸ ਨੂੰ ਸਮਝੌਤੇ ਲਈ ਮਜਬੂਰ ਹੋਣਾ ਪਿਆ। ਬਾਗੀਆਂ ਵੱਲੋਂ ਅੱਠ ਨੁਕਾਤੀ ਪ੍ਰੋਗਰਾਮ ਪੇਸ਼ ਕੀਤਾ ਗਿਆ 1 . 1. ਸਰਕਾਰ ਨੂੰ ਮੁੜ ਜਥੇਬੰਦ ਕੀਤਾ ਜਾਵੇ ਅਤੇ ਇਸ ਵਿੱਚ ਸਾਰੀਆਂ ਪਾਰਟੀਆਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਜੋ ਕੌਮੀ ਮੁਕਤੀ ਸਭ ਦੀ ਸਾਂਝੀ ਜਿੰਮੇਂਵਾਰੀ ਬਣੇ। 2. ਅੰਦਰੂਨੀ ਖਾਨਾਜੰਗੀ ਤੁਰੰਤ ਬੰਦ ਕਰਕੇ ਜਾਪਾਨ ਖਿਲਾਫ਼ ਟਾਕਰੇ ਦੀ ਲਾਈਨ ਅਖਤਿਆਰ ਕੀਤੀ ਜਾਵੇ। 3. ਦੇਸ਼ਭਗਤਕ ਲਹਿਰ ਦੇ ਸ਼ੰਘਾਈ ਵਿੱਚ ਗ੍ਰਿਫਤਾਰ ਕੀਤੇ ਆਗੂ ਰਿਹਾ ਕੀਤੇ ਜਾਣ। 4. ਸਾਰੇ ਸਿਆਸੀ ਕੈਦੀਆਂ ਨੂੰ ਮੁਆਫ਼ੀ ਦਿੱਤੀ ਜਾਵੇ। 5. ਲੋਕਾਂ ਨੂੰ ਇਕੱਠੇ ਹੋਣ ਦੀ ਆਜਾਦੀ ਦਿੱਤੀ ਜਾਵੇ। 6. ਲੋਕਾਂ ਦੀ ਸਿਆਸੀ ਆਜਾਦੀ ਅਤੇ ਦੇਸ਼ਭਗਤਕ ਜਥੇਬੰਦੀਆਂ ਬਨਾਉਣ ਦੇ ਹੱਕ ਨੂੰ ਯਕੀਨੀ ਬਣਾਇਆ ਜਾਵੇ। 7. ਡਾ. ਸੁਨ ਯੱਤ-ਸੇਨ ਦੀ ਇੱਛਾ ਨੂੰ ਲਾਗੂ ਕੀਤਾ ਜਾਵੇ। 8. ਇੱਕ ਕੌਮੀ ਮੁਕਤੀ ਕਾਨਫਰੰਸ ਤੁਰੰਤ ਬੁਲਾਈ ਜਾਵੇ। ਇਨ੍ਹਾਂ ਨੁਕਤਿਆਂ ਬਾਰੇ ਪਹਿਲਾਂ ਤਾਂ ਚਿਆਂਗ ਕਾਈ ਸ਼ੋਕ ਕੁਝ ਸਮਾਂ ਅੜਿਆ ਰਿਹਾ ਪਰ ਜਦ ਉਸ ਨੂੰ ਪਤਾ ਲੱਗਾ ਕਿ ਚਾਂਗ ਅਤੇ ਹੋਰ ਬਾਗੀ ਫੌਜਾਂ ਨੇ ਕਮਿਊਨਿਸਟਾਂ ਨਾਲ ਰਲ ਕੇ ਇਸ ਪ੍ਰੋਗਰਾਮ ਨੂੰ ਲਾਗੂ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਉਹ ਮੰਨ ਗਿਆ ਅਤੇ ਨਾਨਕਿੰਗ (ਰਾਜਧਾਨੀ) ਜਾ ਕੇ ਇਸ ਪ੍ਰੋਗਰਾਮ ਨੂੰ ਲਾਗੂ ਕਰ ਦਿੱਤਾ। ਇਸ ਨਾਲ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਕਮਿਊਨਿਸਟਾਂ ਉਤੋਂ ਸਰਕਾਰੀ ਦਬਾਅ ਘਟ ਗਿਆ ਅਤੇ ਉਹ ਮੁਕਾਬਲਤਨ ਖੁੱਲ੍ਹ ਕੇ ਕੰਮ ਕਰਨ ਲੱਗੇ। ਜਾਪਾਨ ਖਿਲਾਫ਼ ਚਿਆਂਗ ਕਾਈ ਸ਼ੇਕ ਦੀਆਂ ਫੌਜਾਂ ਨਾਲ ਸਾਂਝ ਪਾ ਕੇ ਲੜਨ ਦਾ ਫੈਸਲਾ ਕਮਿਊਨਿਸਟਾਂ ਲਈ ਕਾਫੀ ਔਖਾ ਫੈਸਲਾ ਸੀ, ਕਿਉਂਕਿ ਇਹ ਉਹੀ ਚਿਆਂਗ ਕਾਈ ਸ਼ੱਕ ਸੀ ਜੋ ਹੁਣ ਤੱਕ ਕਮਿਊਨਿਸਟਾਂ ਦਾ ਖੁਰਾ ਖੋਜ ਮਿਟਾਉਣ ਮਾਓ ਜ਼ੇ-ਤੁੰਗ /67