ਪੰਨਾ:ਮਾਓ ਜ਼ੇ-ਤੁੰਗ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਪਾਨ ਖਿਲਾਫ਼ ਸਾਂਝਾ ਮੋਰਚਾ ਲੜਦੇ ਲੜਦੇ ਇੱਕ ਸਾਲ ਚਲਦੇ ਰਹਿਣ ਬਾਅਦ ਆਖਰ ਅਕਤੂਬਰ 1935 ਵਿੱਚ ਮਾਓ ਦੀ ਅਗਵਾਈ ਵਿੱਚ ਕਮਿਊਨਿਸਟ, ਚੀਨ ਦੇ ਉੱਤਰ ਪੱਛਮ ਵਿੱਚ ਸ਼ੈਂਸੀ ਸੂਬੇ ਵਿੱਚ ਮੁਕਾਬਲਤਨ ਸੁਰੱਖਿਅਤ ਟਿਕਾਣੇ 'ਤੇ ਪਹੁੰਚ ਗਏ। ਇਹ ਨਹੀਂ ਕਿ ਇਥੇ ਪਹੁੰਚਣ ਬਾਅਦ ਚਿਆਂਗ ਕਾਈ ਸ਼ੇਕ ਨੇ ਉਨ੍ਹਾਂ ਦਾ ਪਿੱਛਾ ਛੱਡ ਦਿੱਤਾ ਸੀ ਪਰ ਇਸ ਇਲਾਕੇ ਵਿੱਚ ਉਨ੍ਹਾਂ ਨੂੰ ਘੇਰ ਕੇ ਖਤਮ ਕਰਨਾ ਸੌਖਾ ਨਹੀਂ ਸੀ। ਇੱਕ ਤਾਂ ਇਸ ਇਲਾਕੇ ਦੀ ਭੂਗੋਲਿਕ ਸਥਿਤੀ ਹੀ ਇਹੋ ਜਿਹੀ ਸੀ ਦੂਸਰਾ ਇਸ ਇਲਾਕੇ ਵਿੱਚ ਪਹਿਲਾਂ ਵੀ ਆਧਾਰ ਇਲਾਕੇ ਅਤੇ ਲਾਲ ਫੌਜ ਦੇ ਯੂਨਿਟ ਸਨ ਜਿਨ੍ਹਾਂ ਦੇ ਜੁੜਨ ਨਾਲ ਕਮਿਊਨਿਸਟਾਂ ਦੀ ਫੌਜੀ ਸ਼ਕਤੀ ਵਧ ਗਈ। ਸੋ ਇਥੇ ਕਮਿਊਨਿਸਟਾਂ ਨੂੰ ਤਾਜਾ ਦਮ ਹੋਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਆਪਣੀ ਸੱਤਾ ਅਧੀਨ ਆਉਂਦੇ ਇਲਾਕੇ ਵਿੱਚ ਸੁਧਾਰ ਸ਼ੁਰੂ ਕਰ ਦਿੱਤੇ। ਭੱਜ ਗਏ ਜਾਗੀਰਦਾਰਾਂ ਦੀਆਂ ਜ਼ਮੀਨਾਂ ਬੇਜ਼ਮੀਨੇ ਕਿਸਾਨਾਂ ਵਿੱਚ ਵੰਡ ਦਿੱਤੀਆਂ ਗਈਆਂ, ਬਾਕੀ ਕਿਸਾਨਾਂ ਉਤੋਂ ਟੈਕਸ ਖਤਮ ਕਰ ਦਿੱਤੇ, ਨੌਜਵਾਨਾਂ ਨੂੰ ਸਿੱਖਿਅਤ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਆਮ ਲੋਕਾਂ ਵਿੱਚ ਕਮਿਊਨਿਸਟਾਂ ਦਾ ਆਧਾਰ ਮਜਬੂਤ ਹੋਣ ਲੱਗਾ ਅਤੇ ਉਨ੍ਹਾਂ ਨੂੰ ਨਵੀਂ ਭਰਤੀ ਮਿਲਣ ਲੱਗੀ। 31 ਇਸੇ ਦੌਰਾਨ ਜਾਪਾਨ ਦਾ ਚੀਨ ਉੱਤੇ ਧੱਕਾ ਵਧਦਾ ਜਾ ਰਿਹਾ ਸੀ। ਮਨਚੂਰੀਆ ਅਤੇ ਕੁਝ ਹੋਰ ਇਲਾਕਿਆਂ ਉੱਤੇ ਤਾਂ ਉਹ ਪਹਿਲਾਂ ਹੀ ਕਬਜਾ ਕਰ ਚੁੱਕਾ ਸੀ ਹੁਣ ਉਹ ਚੀਨੀ ਸਰਕਾਰ ਉੱਤੇ ਹੋਰ ਮੰਗਾਂ ਮੰਨਣ ਲਈ ਦਬਾਅ ਬਣਾ ਰਿਹਾ ਸੀ। ਸਾਰੇ ਚੀਨ ਵਿੱਚ ਜਾਪਾਨ ਵਿਰੋਧੀ ਭਾਵਨਾਵਾਂ ਭੜਕਦੀਆਂ ਜਾ ਰਹੀਆਂ ਸਨ ਅਤੇ ਚਿਆਂਗ ਕਾਈ ਸ਼ੇਕ ਉਤੇ ਇਸ ਗੱਲ ਦਾ ਦਬਾਅ ਵਧ ਰਿਹਾ ਸੀ ਕਿ ਉਹ ਕਮਿਊਨਿਸਟਾਂ ਨਾਲ ਲੜਾਈ ਬੰਦ ਕਰ ਕੇ ਜਾਪਾਨ ਦਾ ਟਾਕਰਾ ਕਰੇ। ਪਰ ਚਿਆਂਗ ਇਕੋ ਗੱਲ 'ਤੇ ਅੜ੍ਹਿਆ ਹੋਇਆ ਸੀ ਕਿ ਪਹਿਲਾਂ ਕਮਿਊਨਿਸਟਾਂ ਨੂੰ ਖਤਮ ਫਿਰ ਹੀ ਜਾਪਾਨ ਦਾ ਟਾਕਰਾ ਕਰਨਾ ਹੈ। ਦੂਜੇ ਪਾਸੇ ਮਾਓ ਜਾਪਾਨ ਨੂੰ ਵੱਡਾ ਖਤਰਾ ਸਮਝਦਾ ਸੀ, ਇਸ ਲਈ ਕਮਿਊਨਿਸਟ ਇਹ ਪ੍ਰਚਾਰ ਕਰ ਰਹੇ ਸਨ ਕਿ ਸਾਨੂੰ ਜਾਪਾਨ ਕਰ ਕੇ ਮਾਓ ਜ਼ੇ-ਤੁੰਗ /65