ਪੰਨਾ:ਮਾਓ ਜ਼ੇ-ਤੁੰਗ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੂਸਰਾ ਕੁਓ-ਤਾਓ ਦਾ ਮੱਤ ਸੀ ਲਾਲ ਫੌਜ ਅੱਗੇ ਨਾ ਜਾ ਕੇ ਇਥੇ ਹੀ ਇਨਕਲਾਬੀ ਆਧਾਰ ਇਲਾਕੇ ਦਾ ਪਸਾਰਾ ਕਰੇ। ਚਾਂਗ ਕੁਓ-ਤਾਓ ਚੌਥੀ ਫਰੰਟ ਸੈਨਾ ਦਾ ਮੁਖੀ ਸੀ ਅਤੇ ਕਮਿਊਨਿਸਟ ਸੱਤਾ ਦਾ ਵਾਈਸ ਚੇਅਰਮੈਨ ਸੀ। ਉਸ ਨੇ ਜ਼ੇ-ਚੁਆਨ ਵਿੱਚ ਬਹੁਤ ਬਹਾਦਰੀ ਅਤੇ ਹਿੰਮਤ ਨਾਲ ਮਜਦੂਰ-ਕਿਸਾਨ ਰਾਜ ਸਥਾਪਿਤ ਕੀਤਾ ਸੀ ਅਤੇ ਚਿਆਂਗ ਕਾਈ-ਸ਼ੇਕ ਵੱਲੋਂ ਬਖਸ਼ੇ ਅਹੁਦਿਆਂ ਦੇ ਲਾਲਚ ਵਿੱਚ ਨਹੀਂ ਆਇਆ ਸੀ, ਜਿਸ ਕਰਕੇ ਉਹ ਲਾਲ ਫੌਜ ਅਤੇ ਆਮ ਜਨਤਾ ਵਿੱਚ ਬਹੁਤ ਹਰਮਨ ਪਿਆਰਾ ਸੀ। ਉਸ ਨੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਖਿਲਾਫ਼ ਬਗਾਵਤ ਕਰ ਦਿੱਤੀ ਅਤੇ ਆਪਣੀ ਮੁਕਾਬਲੇ ਦੀ ਕੇਂਦਰੀ ਕਮੇਟੀ ਸਥਾਪਿਤ ਕਰ ਦਿੱਤੀ। ਇਸ ਨਾਲ ਪਾਰਟੀ ਅਤੇ ਲਾਲ ਫੌਜ ਦੋ ਫਾੜ ਹੋ ਗਈਆਂ ਅਤੇ ਲਾਲ ਫੌਜ ਦਾ ਵੱਡਾ ਹਿੱਸਾ ਉਸ ਨਾਲ ਜਾ ਖੜ੍ਹਿਆ। ਮਾਓ ਦੀ ਅਗਵਾਈ ਹੇਠ ਤੀਹ ਕੁ ਹਜ਼ਾਰ ਦੀ ਫੌਜ ਸੈਂਸੀ ਵੱਲ ਚੱਲ ਪਈ ਜਦ ਕਿ ਹਿੱਸਾ ਚਾਂਗ ਦੀ ਅਗਵਾਈ ਵਿੱਚ ਉਥੇ ਹੀ ਲੜਦਾ ਰਿਹਾ। ਇੱਕ ਵਾਰ ਫਿਰ ਖਾਓ ਜ਼ੇ-ਤੁੰਗ ਦੀ ਯੁੱਧਨੀਤਕ ਵਿਉਂਤ ਸਹੀ ਸਾਬਤ ਹੋਈ ਅਤੇ ਚਾਂਗ ਨੂੰ ਦੁਸ਼ਮਣ ਫੌਜ ਹੱਥੋਂ ਵਾਰ ਵਾਰ ਹਾਰਾਂ ਅਤੇ ਭਾਰੀ ਨੁਕਸਾਨ ਝੱਲਣੇ ਪਏ। ਇਸ ਦੇ ਸਿੱਟੇ ਵਜੋਂ ਮਾਓ ਤੋਂ ਅਲੱਗ ਹੋਏ ਕਾਮਰੇਡਾਂ ਨੂੰ ਜਲਦੀ ਹੀ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਾ ਅਤੇ ਤਿੰਨ ਕੁ ਮਹੀਨੇ ਬਾਅਦ ਹੀ ਇਸ ਫੌਜ ਦਾ ਵੱਡਾ ਹਿੱਸਾ ਮਾਓ ਦੀ ਅਗਵਾਈ ਹੇਠ ਚਲਾ ਗਿਆ। ਪਰ ਆਪਣੀ ਗਲਤੀ ਸਿੱਧ ਹੋਣ ’ਤੇ ਵੀ ਚਾਂਗ ਕੁਓ- ਤਾਓ ਨਾ ਸੁਧਰਿਆ ਬਲਕਿ ਲਾਲ ਇਲਾਕਾ ਛੱਡ ਕੇ ਕੌਮਿਨਤਾਂਗ ਨਾਲ ਜਾ ਮਿਲਿਆ। ਇਹ ਸਾਰੀਆਂ ਮੁਸ਼ਕਿਲਾਂ ਝਲਦੀ ਹੋਈ ਲਾਲ ਫੌਜ, ਆਪਣੇ ਕਿਆਂਗਸੀ ਤੋਂ ਚੱਲਣ ਦੇ ਇੱਕ ਸਾਲ ਬਾਅਦ, ਆਖਰ ਅਕਤੂਬਰ 1935 ਵਿੱਚ, ਆਪਣੇ ਮਿਥੇ ਲਕਸ਼, ਉਤਰੀ ਸ਼ੈਂਸੀ ਵਿੱਚ ਦਾਖਲ ਹੋ ਗਈ। ਜਿਨ੍ਹਾਂ ਨੇ ਕਿਆਂਗਸੀ ਤੋਂ ਇਹ ਮਹਾਂ ਕੂਚ ਸ਼ੁਰੂ ਕੀਤਾ ਸੀ ਉਨ੍ਹਾਂ ਵਿਚੋਂ 7000 ਆਦਮੀ ਹੀ ਇਸ ਮੰਜ਼ਿਲ ਤੱਕ ਪਹੁੰਚ ਸਕੇ। ਪਰ ਇਸ ਦੌਰਾਨ ਹੋਰ ਬਹੁਤ ਲੜਾਕੇ ਰਲਦੇ ਰਹੇ ਸਨ ਜਿਸ ਕਰਕੇ ਆਪਣੇ ਨਵੇਂ ਆਧਾਰ ਇਲਾਕੇ ਵਿੱਚ ਇਹ ਮੁੜ ਇੱਕ ਸ਼ਕਤੀਸ਼ਾਲੀ ਤਾਕਤ ਵਜੋਂ ਸਥਾਪਿਤ ਹੋ ਗਈ। ਇਸ ਤਰ੍ਹਾਂ ਮਾਓ ਦੀ ਯੁੱਧ ਨੀਤੀ ਨੇ ਕਿਆਂਗਸੀ ਵਿੱਚ ਹੋਈ ਹਾਰ ਨੂੰ ਇੱਕ ਜੇਤੂ ਮੁਹਿੰਮ ਵਿੱਚ ਬਦਲ ਦਿੱਤਾ। ਲੰਮੇ ਕੁਚ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਅਜਿਹਾ ਇਤਿਹਾਸ ਵਿੱਚ ਕਦੇ ਨਹੀਂ ਹੋਇਆ ਸੀ ਕਿ ਕੋਈ ਫੌਜ ਲੜਦੀ ਲੜਦੀ 7000 ਮੀਲ ਤੈਅ ਕਰੇ। ਹਰ ਰੋਜ ਦੀ ਔਸਤ 24 ਮੀਲ ਸੀ ਅਤੇ ਲਗਪੱਗ ਹਰ ਰੋਜ ਹੀ ਇੱਕ ਲੜਾਈ ਲੜਨੀ ਪੈਂਦੀ ਸੀ। ਇਸ ਰਾਹ ਵਿੱਚ ਉਨ੍ਹਾਂ ਨੇ 18 ਪਹਾੜ ਪਾਰ ਕੀਤੇ ਜਿਨ੍ਹਾਂ ਵਿਚੋਂ 5 ਬਰਫ ਨਾਲ ਢਕੇ ਹੋਏ ਸਨ ਅਤੇ 24 ਦਰਿਆ ਪਾਰ ਕੀਤੇ। ਉਨ੍ਹਾਂ ਬਾਰਾਂ ਸੂਬਿਆਂ ਵਿਚੋਂ ਲੰਘਦੇ ਮਾਓ ਜ਼ੇ-ਤੁੰਗ /63