ਪੰਨਾ:ਮਾਓ ਜ਼ੇ-ਤੁੰਗ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਸ਼ੀਨ ਹੈ। ਇਸ ਉਪਰੰਤ ਲਾਲ ਸੈਨਾ ਲੋਲੋ ਆਦਿਵਾਸੀਆਂ ਦੇ ਇਲਾਕੇ ਵਿੱਚ ਦਾਖਲ ਹੋ ਗਈ। ਇਨ੍ਹਾਂ ਪਹਾੜੀ ਅਤੇ ਸੰਘਣੇ ਜੰਗਲੀ ਇਲਾਕਿਆਂ ਵਿੱਚ ਲੋਲੋ ਕਬੀਲੇ ਦਾ ਕਬਜਾ ਸੀ ਜੋ ਚੀਨੀਆਂ ਨੂੰ ਨਫ਼ਰਤ ਕਰਦੇ ਸਨ ਅਤੇ ਕੋਈ ਚੀਨੀ ਹਕੂਮਤ ਉਨ੍ਹਾਂ ਦੇ ਇਲਾਕੇ ਉੱਤੇ ਕਬਜਾ ਨਹੀਂ ਕਰ ਸਕੀ ਸੀ। ਲਾਲ ਸੈਨਾ ਨੇ ਆਪਣੇ ਦੂਤ ਭੇਜ ਕੇ । ਉਨ੍ਹਾਂ ਨੂੰ ਘੱਟ ਗਿਣਤੀਆਂ ਪ੍ਰਤੀ ਆਪਣੀ ਨੀਤੀ ਬਾਰੇ ਦੱਸਿਆ ਅਤੇ ਸਮਝਾਇਆ ਕਿ ‘ਲਾਲ ਚੀਨੀ’ ਉਨ੍ਹਾਂ ਦੇ ਦੁਸ਼ਮਣ ਨਹੀਂ ਦੋਸਤ ਹਨ ਜੋ ਉਨ੍ਹਾਂ ਦੇ ਸਾਂਝੇ ਦੁਸ਼ਮਣ ਖਿਲਾਫ਼ ਲੜ ਰਹੇ ਹਨ। ਲੋਲੋ ਸਰਦਾਰਾਂ ਨੇ ਉਨ੍ਹਾਂ ਨੂੰ ਪਰਖਣ ਲਈ ਅਸਲਾ ਬਾਰੂਦ ਅਤੇ ਹਥਿਆਰ ਮੰਗੇ ਪਰ ਉਹ ਹੈਰਾਨ ਰਹਿ ਗਏ ਜਦ ਲਾਲ ਸੈਨਾ ਨੇ ਉਨ੍ਹਾਂ ਨੂੰ ਖੁੱਲ੍ਹੇ ਦਿਲ ਨਾਲ ਹਥਿਆਰ ਦੇ ਦਿੱਤੇ। ਇਸ ਤਰ੍ਹਾਂ ਕਮਿਊਨਿਸਟਾਂ ਨੇ ਲੋਲੋ ਕਬੀਲੇ ਦਾ ਵਿਸ਼ਵਾਸ ਜਿੱਤ ਲਿਆ ਜਿਸ ਦੇ ਸਿੱਟੇ ਵਜੋਂ ਇਲਾਕੇ ਦੇ ਭੇਤੀ ਲੋਲੋ ਲਾਲ ਫੌਜ ਨੂੰ ਸੰਘਣੇ ਜੰਗਲਾਂ ਵਿਚੋਂ ਦੀ ਤੇਜੀ ਨਾਲ ਕੱਢ ਕੇ ਲੈ ਗਏ ਅਤੇ ਸੈਂਕੜੇ ਲੋਲੋ ਸਾਂਝੇ ਦੁਸ਼ਮਣ ਵਿਰੁੱਧ ਲੜਨ ਲਈ ਲਾਲ ਸੈਨਾ ਵਿੱਚ ਭਰਤੀ ਵੀ ਹੋ ਗਏ। ਇਸ ਤੋਂ ਅੱਗੇ ਤਾੜੂ ਦਰਿਆ ਨੂੰ ਪਾਰ ਕਰਨਾ ਸੀ ਜੋ ਲਾਲ ਫੌਜ ਲਈ ਜ਼ਿੰਦਗੀ ਮੌਤ ਦਾ ਸਵਾਲ ਸੀ, ਕਿਉਂਕਿ ਇਸੇ ਤਾਤੂ ਦੇ ਕਿਨਾਰਿਆਂ 'ਤੇ 1865 ਵਿੱਚ ਸ਼ੀਹ ਤਾ-ਕਾਈ ਦੀ ਅਗਵਾਈ ਹੇਠਲੀ ਤਾਈ-ਪਿੰਗ ਬਾਗੀਆਂ ਦੀ ਇੱਕ ਲੱਖ ਫੌਜ ਨੂੰ ਚੀਨ ਦੇ ਮਾਂਚੂ ਸਮਰਾਟ ਦੀਆਂ ਸਰਕਾਰੀ ਫੌਜਾਂ ਨੇ ਘੇਰ ਕੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਹੁਣ ਚਿਆਂਗ ਕਾਈ ਸ਼ੇਕ ਨੇ ਆਪਣੇ ਜਰਨੈਲਾਂ ਨੂੰ ਤਾਰਾਂ ਭੇਜ ਦਿੱਤੀਆਂ ਸਨ ਕਿ ਉਹ ਤਾਈ-ਪਿੰਗ ਵਾਲਾ ਇਤਿਹਾਸ ਮੁੜ ਦੁਹਰਾ ਦੇਣ ਕੌਮਿਨਤਾਂਗੀ ਹਵਾਈ ਜਹਾਜਾਂ ਰਾਹੀਂ ਬੰਬਾਰੀ ਕਰਨ ਦੇ ਨਾਲ ਨਾਲ ਇਸ਼ਤਿਹਾਰ ਵੀ ਸੁੱਟੇ ਗਏ ਕਿ ਮਾਓ ਜ਼ੇ ਤੁੰਗ ਇੱਕ ਹੋਰ ਸ਼ੀਹ ਤਾ-ਕਾਈ ਹੋਵੇਗਾ। ਪਰ ਇਥੇ ਲਾਲ ਫੌਜ ਦੇ ਸੈਨਿਕਾਂ ਨੇ ਸੂਰਮਗਤੀ ਦਾ ਉਹ ਨਮੂਨਾ ਪੇਸ਼ ਕੀਤਾ ਜਿਸ ਨੂੰ ਚੀਨੀ ਇਨਕਲਾਬ ਦੇ ਇਤਿਹਾਸ ਵਿੱਚ ਬਹੁਤ ਮਾਣ ਨਾਲ ਯਾਦ ਕੀਤਾ ਜਾਂਦਾ ਹੈ। ਲਾਲ ਸੈਨਾ ਨੇ ਪਹਿਲਾਂ ਕਿਸ਼ਤੀਆਂ ਉੱਤੇ ਕਬਜਾ ਕਰ ਕੇ ਉਨ੍ਹਾਂ ਰਾਹੀਂ ਦਰਿਆ ਪਾਰ ਕਰਨਾ ਸ਼ੁਰੂ ਕੀਤਾ ਪਰ ਦਰਿਆ ਬਹੁਤ ਤੇਜ ਅਤੇ ਯਾਂਗਸੀ ਨਾਲੋਂ ਵੱਧ ਚੌੜਾ ਸੀ। ਤੀਜੇ ਦਿਨ ਤੱਕ ਦਰਿਆ ਬਹੁਤ ਤੇਜ ਹੋ ਗਿਆ ਅਤੇ ਕਿਸ਼ਤੀਆਂ ਨੂੰ ਬਹੁਤ ਜਿਆਦਾ ਸਮਾਂ ਲੱਗਣ ਲੱਗਾ। ਇਸ ਹਿਸਾਬ ਨਾਲ ਸਾਰੀ ਲਾਲ ਸੈਨਾ ਅਤੇ ਸਾਮਾਨ ਨੂੰ ਪਾਰ ਲੰਘਾਉਣ ਵਿੱਚ ਕਈ ਹਫਤੇ ਲੱਗ ਜਾਣੇ ਸਨ ਅਤੇ ਤਦ ਤੀਕ ਘੇਰਾ ਪੈ ਜਾਣਾ ਸੀ। ਸੋ ਹੰਗਾਮੀ ਮੀਟਿੰਗ ਬੁਲਾ ਕੇ ਫੈਸਲਾ ਕੀਤਾ ਗਿਆ ਦਰਿਆ ਨੂੰ ਪੱਛਮ ਵੱਲ ਸਥਿਤ ਇੱਕ ਪੁਲ ਰਾਹੀਂ ਪਾਰ ਕੀਤਾ ਜਾਵੇ । ਪਰ ਇਹ ਪੁਲ ਉਥੋਂ ਸਵਾ ਸੌ ਮੀਲ ਦੂਰ ਸੀ ਮਾਓ ਜ਼ੇ-ਤੁੰਗ /61