ਪੰਨਾ:ਮਾਓ ਜ਼ੇ-ਤੁੰਗ.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿੱਚ ਸੁੰਨਯੀ (Tsunyi) ਪਹੁੰਚ ਕੇ ਪਾਰਟੀ ਵੱਲੋਂ ਸਾਰੀ ਯੁੱਧਨੀਤੀ ਉੱਤੇ ਮੁੜ ਵਿਚਾਰ ਕੀਤੀ ਗਈ। ਇਥੇ ਮੰਨਿਆ ਗਿਆ ਕਿ ਮਾਓ ਦੀ ਲੀਹ ਹੀ ਦਰੁਸਤ ਸੀ ਅਤੇ ਅਗਵਾਈ ਪੂਰੀ ਤਰ੍ਹਾਂ ਮਾਓ ਦੇ ਹੱਥ ਦੇ ਦਿੱਤੀ ਗਈ। ਓਟੋ ਬਰਾਨ ਉਰਫ਼ ਲੀ-ਤੇਹ ਨੂੰ ਮਿਲਟਰੀ ਮਾਮਲਿਆਂ ਦੇ ਮੁਖੀ ਤੋਂ ਲਾਹ ਕੇ ਮਾਓ ਦੇ ਡਿਪਟੀ ਵਜੋਂ ਲਗਾ ਦਿੱਤਾ ਗਿਆ। ਇਸ ਤਰ੍ਹਾਂ ਮਾਓ ਦੀਆਂ ਨੀਤੀਆਂ ਨੇ ਜਾਂ ਕਹਿ ਲਵੋ ਇਨਕਲਾਬ ਦੇ ਚੀਨੀ ਰਾਹ ਨੇ ਕਮਿੰਨਟਰਨ ਅਤੇ ਰੂਸੀ ਲੀਡਰਸ਼ਿੱਪ ਵਲੋਂ ਦਿੱਤੀਆਂ ਜਾਂਦੀਆਂ ਅਗਵਾਈ ਲੀਹਾਂ ਉੱਤੇ ਜਿੱਤ ਪ੍ਰਾਪਤ ਕਰ ਲਈ। ਓਟੋ ਬਰਾਨ ਨੇ ਵੀ ਬਾਅਦ ਵਿੱਚ ਇੱਕ ਪੱਤਰਕਾਰ ਕੋਲ ਮੰਨਿਆ ਕਿ ‘ਚੀਨੀ ਹੀ ਚੀਨ ਬਾਰੇ ਵੱਧ ਜਾਣਦੇ ਹਨ'। ਇਥੇ ਹੀ ਫੈਸਲਾ ਕੀਤਾ ਗਿਆ ਕਿ ਲੰਮੇ ਕੂਚ ਦਾ ਅੰਤਿਮ ਨਿਸ਼ਾਨਾ ਉੱਤਰ ਪੱਛਮੀ ਚੀਨ ਵਿੱਚ ਯੇਨਾਨ ਵਿਖੇ ਪਹੁੰਚਣਾ ਹੈ। ਇਸ ਨਿਸ਼ਾਨਾ ਚੁਣਨ ਦੇ ਕਈ ਕਾਰਣ ਸਨ – ਇੱਕ ਤਾਂ ਇਸ ਪ੍ਰਦੇਸ਼ ਦਾ ਇੱਕ ਪਾਸਾ ਸੋਵੀਅਤ ਰੂਸ ਅਤੇ ਮੰਗੋਲੀਆ ਨਾਲ ਲਗਦਾ ਹੈ, ਸੋ ਉਸ ਪਾਸਿਉਂ ਕੋਈ ਖਤਰਾ ਨਹੀਂ ਹੋਵੇਗਾ ਸਗੋਂ ਰੂਸ ਪਾਸੋਂ ਮਦਦ ਮਿਲਣੀ ਵੀ ਆਸਾਨ ਹੋਵੇਗੀ। ਦੂਸਰਾ ਉਥੇ ਪਹਿਲਾਂ ਵੀ ਆਧਾਰ ਇਲਾਕਾ ਕਾਇਮ ਕੀਤਾ ਜਾ ਚੁੱਕਾ ਸੀ ਅਤੇ ਲਾਲ ਫੌਜ ਬਣ ਚੁੱਕੀ ਸੀ ਜਿਸ ਨਾਲ ਸਾਰੀ ਤਾਕਤ ਇਕੱਠੀ ਹੋ ਜਾਵੇਗੀ। ਇਸ ਤੋਂ ਬਿਨਾਂ ਜਾਪਾਨ ਨੇ ਉੱਤਰੀ ਚੀਨ ਦੇ ਇਲਾਕੇ ਹਥਿਆਏ ਹੋਏ ਸਨ ਅਤੇ ਕਮਿਊਨਿਸਟਾਂ ਨੇ ਇਸ ਮੁੱਦੇ 'ਤੇ ਜਾਪਾਨ ਖਿਲਾਫ਼ ਜੰਗ ਦਾ ਐਲਾਨ ਕੀਤਾ ਹੋਇਆ ਸੀ, ਇਹ ਲੜਾਈ ਵੀ ਇਥੋਂ ਹੀ ਲੜੀ ਜਾ ਸਕਦੀ ਸੀ। - ਉਪਰੋਕਤ ਨਿਸ਼ਾਨੇ 'ਤੇ ਪਹੁੰਚਣ ਲਈ ਇਸ ਸਿਰਲੱਥ ਕਾਫ਼ਲੇ ਨੂੰ ਹੁਣ ਯਾਂਗਸੀ ਦਰਿਆ ਪਾਰ ਕਰਨਾ ਪੈਣਾ ਸੀ। ਉਸ ਇਲਾਕੇ ਵਿੱਚ ਇਹ ਦਰਿਆ ਪਹਾੜਾਂ ਦੇ ਵਿਚਕਾਰ ਦੀ ਬਹੁਤ ਡੂੰਘਾ ਅਤੇ ਤੇਜ ਵਗਦਾ ਹੈ। ਇਸ ਦੇ ਕਿਨਾਰੇ ਬਹੁਤ ਉਚਾਈ ਤੱਕ ਬਿਲਕੁਲ ਸਿੱਧੇ ਖੜ੍ਹੇ ਸਨ, ਬਹੁਤ ਥੋੜ੍ਹੇ ਸਥਾਨ ਹੀ ਸਨ ਜਿਥੋਂ ਕਿਸ਼ਤੀਆਂ ਨਾਲ ਦਰਿਆ ਨੂੰ ਪਾਰ ਕੀਤਾ ਜਾ ਸਕਦਾ ਸੀ। ਇਹ ਸਾਰੇ ਥਾਂ ਕੌਮਿਨਤਾਂਗੀ ਫੌਜਾਂ ਨੇ ਰੋਕੇ ਹੋਏ ਸਨ। ਸਾਰੀਆਂ ਕਿਸ਼ਤੀਆਂ ਉਲਟ ਕਿਨਾਰੇ 'ਤੇ ਲਿਜਾ ਕੇ ਬੰਨ੍ਹ ਰੱਖੀਆਂ ਸਨ। ਅਸਲ ਵਿੱਚ ਚਿਆਂਗ ਕਾਈ ਸ਼ੇਕ ਨੇ ਸਾਰੀਆਂ ਫੌਜਾਂ ਇਥੇ ਲੈ ਆਂਦੀਆਂ ਸਨ। ਉਸ ਦਾ ਨਿਸ਼ਾਨਾ ਸੀ ਕਿ ਲਾਲ ਫੌਜ ਦਰਿਆ ਨਾ ਪਾਰ ਕਰ ਸਕੇ ਅਤੇ ਉਸ ਨੂੰ ਇਥੇ ਘੇਰ ਕੇ ਖਤਮ ਕਰ ਦਿੱਤਾ ਜਾਵੇ। ਇਥੇ ਲਾਲ ਸੈਨਾ ਨੇ ਇੱਕ ਵੱਖਰੀ ਤਰਕੀਬ ਵਰਤੀ। ਉਸ ਨੇ ਦੁਸ਼ਮਣ ਨੂੰ ਧੋਖਾ ਦੇਣ ਲਈ ਲੈਂਗਕੀ ਨਾਮ ਦੇ ਸਥਾਨ 'ਤੇ ਬਾਂਸਾਂ ਦਾ ਪੁਲ ਬਨਾਉਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਇਸ ਲਈ ਅਵੇਸਲਾ ਹੋ ਗਿਆ ਕਿਉਂਕਿ ਇਹ ਪੁਲ ਬਨਾਉਣ ਲਈ ਕਈ ਹਫਤੇ ਲੱਗ ਜਾਣੇ ਸਨ ਅਤੇ ਚਿਆਂਗ ਦੇ ਜਨਰਲਾਂ ਨੇ ਸੋਚਿਆ ਕਿ ਇਨ੍ਹਾਂ ਦੇ ਮਾਓ ਜ਼ੇ-ਤੁੰਗ /59