ਪੰਨਾ:ਮਾਓ ਜ਼ੇ-ਤੁੰਗ.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੱਲੋਂ ਲਗਾਈ ਡਿਊਟੀ ਖਿੜੇ ਮੱਥੇ ਨਿਭਾਈ। ਜ਼ੇ-ਤਾਨ ਵੀ ਸੀ। ਉਨ੍ਹਾਂ ਨੂੰ ਆਪਣੀ ਇਸ ਹੋਣੀ ਦਾ ਪਤਾ ਹੀ ਸੀ ਪਰ ਉਨ੍ਹਾਂ ਪਾਰਟੀ ਅਗਲੇ ਤਿੰਨ ਮਹੀਨੇ ਕਾਫਲੇ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ, ਫੌਜ ਦਾ ਲਗਪੱਗ ਤੀਸਰਾ ਹਿੱਸਾ ਖਤਮ ਹੋ ਗਿਆ। ਸ਼ੁਰੂ ਵਿੱਚ ਇਹ ਮਾਰਚ ਆਪਣੇ ਰਸਤੇ ਉੱਤੇ ਸਿੱਧਾ ਜਾ ਰਿਹਾ ਸੀ ਜਿਸ ਕਾਰਣ ਸਰਕਾਰੀ ਫੌਜਾਂ ਨੂੰ ਉਨ੍ਹਾਂ ਦਾ ਪਹਿਲਾਂ ਪਤਾ ਲੱਗ ਜਾਂਦਾ ਸੀ ਅਤੇ ਉਹ ਜੋਰਦਾਰ ਹਮਲਾ ਵਿਉਂਤ ਲੈਂਦੀਆਂ ਸਨ। ਇਸ ਤੋਂ ਬਾਅਦ ਆਪਣੇ ਰਸਤੇ ਬਾਰੇ ਭੁਲੇਖੇ ਪਾਉਣ ਲਈ ਲਾਲ ਫੌਜ ਦੇ ਕੁਝ ਹਿੱਸੇ ਦੂਸਰੇ ਪਾਸਿਆਂ ਵੱਲ ਮੁੜ ਜਾਂਦੇ, ਜਦ ਸਰਕਾਰੀ ਫੌਜਾਂ ਉਧਰ ਹੁੰਦੀਆਂ ਤਾਂ ਮੁੱਖ ਕਾਫ਼ਲਾ ਅੱਗੇ ਵਧ ਜਾਂਦਾ। ਇਸ ਤੋਂ ਇਲਾਵਾ ਚਿਆਂਗ ਕਾਈ ਸ਼ੱਕ ਦੇ ਹਵਾਈ ਜਹਾਜਾਂ ਤੋਂ ਬਚਣ ਲਈ ਬਹੁਤਾ ਸਫਰ ਰਾਤ ਨੂੰ ਹੀ ਕੀਤਾ ਜਾਂਦਾ। ਅਸਲ ਵਿੱਚ ਇਸ ਵੇਲੇ ਤੱਕ, ਕਮਿਊਨਿਸਟ ਪਾਰਟੀ ਵਿੱਚ ਮਾਓ ਦੀ ਲੀਡਰਸ਼ਿੱਪ ਪੂਰੀ ਤਰ੍ਹਾਂ ਮੰਨੀ ਨਹੀਂ ਸੀ ਜਾਂਦੀ। ਪਰ ਉਸ ਦੇ ਮਗਰ ਕਿਸਾਨੀ ਦੀ ਤਾਕਤ ਐਨੀ ਸੀ ਕਿ ਉਸ ਨੂੰ ਪਾਸੇ ਵੀ ਨਹੀਂ ਕੀਤਾ ਜਾ ਸਕਦਾ ਸੀ। ਪੰਜਵੀਂ ਘੇਰਾਬੰਦੀ ਮੁਹਿੰਮ ਵੇਲੇ ਤੋਂ ਕਮਿਊਨਿਸਟਾਂ ਦੀ ਯੁੱਧਨੀਤੀ ਮਾਓ ਬਜਾਏ ਮਾਸਕੋ ਤੋਂ ਸਿੱਖ ਕੇ ਆਏ ਕਾਮਰੇਡਾਂ ਦੇ ਹੱਥ ਚੱਲ ਰਹੀ ਸੀ ਜਿਨ੍ਹਾਂ ਨੂੰ ‘28 ਬਾਲਸ਼ਵਿਕ’ ਕਿਹਾ ਜਾਂਦਾ ਸੀ। ਇਹ ਮਾਰਕਸੀ ਸਿਧਾਂਤ ਦੇ ਪੂਰੇ ਮਾਹਿਰ ਸਨ ਪਰ ਚੀਨ ਦੀਆਂ ਅਸਲ ਹਾਲਤਾਂ ਵਿੱਚ ਇਸ ਨੂੰ ਕਿਵੇਂ ਲਾਗੂ ਕਰਨਾ ਹੈ ਇਸ ਤੋਂ ਅਣਜਾਣ ਸਨ ਕਿਉਂਕਿ ਉਹ ਯੌਰਪ ਅਤੇ ਰੂਸ ਵਿੱਚ ਅਪਣਾਏ ਢੰਗਾਂ ਨੂੰ ਹੀ ਚੀਨ ਵਿੱਚ ਲਾਗੂ ਕਰਨਾ ਚਾਹੁੰਦੇ ਸਨ। 1933 ਵਿੱਚ ਕਮਿੰਨਟਰਨ ਵੱਲੋਂ ਇੱਕ ਜਰਮਨ ਕਮਿਊਨਿਸਟ ਓਟੋ ਬਰਾਨ (Otto Braun) ਆਪਣੇ ਨੁਮਾਇੰਦੇ ਵਜੋਂ ਕਿਆਂਗਸੀ ਵਿੱਚ ਭੇਜਿਆ ਗਿਆ। ਉਹ ਇੱਕ ਕਿਸ਼ਤੀ ਵਿੱਚ ਕਈ ਦਿਨ ਸਾਮਾਨ ਥੱਲੇ ਲੁਕ ਲਾਲ ਇਲਾਕੇ ਵਿੱਚ ਪਹੁੰਚਣ ਵਿੱਚ ਕਾਮਯਾਬ ਹੋਇਆ ਅਤੇ ਲੰਮੇ ਕੂਚ ਸ਼ਾਮਲ ਰਿਹਾ ਉਹ ਇਕੋ ਇੱਕ ਵਿਦੇਸ਼ੀ ਸੀ। ਚੀਨ ਵਿੱਚ ਉਸ ਨੂੰ ਉਸ ਦੇ ਚੀਨੀ ਨਾਮ ਲੀ ਤੇਹ ਨਾਲ ਹੀ ਜਾਣਿਆ ਜਾਂਦਾ ਸੀ। ਕਿਆਂਗਸੀ ਵਿੱਚ ਵੀ ਜਿਆਦਾ ਨੁਕਸਾਨ ਉਸ ਵੱਲੋਂ ਕੌਮਿਨਤਾਂਗੀ ਫੌਜਾਂ ਦਾ ਸਿੱਧਾ ਟਾਕਰਾ ਕਰਨ ਵਾਲੀ ਯੁੱਧਨੀਤੀ ਕਾਰਣ ਹੁੰਦਾ ਰਿਹਾ, ਇਸ ਦੇ ਮੁਕਾਬਲੇ ਮਾਓ ‘ਮਾਰੋ ਅਤੇ ਭੱਜ ਜਾਉ’ ਵਾਲੇ ਗਤੀਸ਼ੀਲ ਦਾਅਪੇਚ ਅਪਨਾਉਣ ਦੇ ਹੱਕ ਵਿੱਚ ਸੀ। ਅਸਲ ਵਿੱਚ ਇਸ ਨੀਤੀ ਦਾ ਜਿੰਮੇਂਵਾਰ ਇਕੱਲਾ ਓਟੋ ਬਰਾਨ ਨਹੀਂ ਸੀ ਕਿਉਂਕਿ ਇਸ ਲਈ ਦਿਸ਼ਾ ਨਿਰਦੇਸ਼ ਅਸਲ ਵਿੱਚ ਕਮਿੰਨਟਰਨ ਅਤੇ ਮਾਸਕੋ ਬੈਠੇ ਵਾਂਗ ਮਿੰਗ ਵਰਗੇ ਆਗੂਆਂ ਤੋਂ ਆ ਰਹੇ ਸਨ। ਜਦ ਕਿ ਇਹੋ ਜਿਹੀਆਂ ਨੀਤੀਆਂ ਕਾਰਣ ਹੀ ਲੰਮੇ ਕੂਚ ਦੇ ਪਹਿਲੇ ਮਹੀਨਿਆਂ ਵਿੱਚ ਲਾਲ ਫੌਜ ਦਾ ਬੇਲੋੜਾ ਨੁਕਸਾਨ ਹੋਇਆ।ਆਖਰ ਲੰਮੇਂ ਕੂਚ ਦੌਰਾਨ ਜਨਵਰੀ 1935 ਕੇ ਮਾਓ ਜ਼ੇ-ਤੁੰਗ /58 ਵਿੱਚ