ਪੰਨਾ:ਮਾਓ ਜ਼ੇ-ਤੁੰਗ.pdf/5

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੂਮਿਕਾ

ਮਾਓ ਜ਼ੇ-ਤੁੰਗ ਨੇ ਨਾ ਸਿਰਫ ਚੀਨ ਵਰਗੇ ਵੱਡੇ ਦੇਸ਼ ਦੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਬਲਕਿ ਉਸ ਨੇ ਸੰਸਾਰ ਭਰ ਦੀ ਸਿਆਸਤ ਉੱਤੇ ਵੀ ਬਹੁਤ ਵੱਡਾ ਪ੍ਰਭਾਵ ਪਾਇਆ। ਮਾਰਕਸਵਾਦੀ ਫਲਸਫ਼ੇ ਦੇ ਖੇਤਰ ਵਿੱਚ ਉਸ ਵੱਲੋਂ ਜੋ ਨਵੇਂ ਵਿਚਾਰ ਲਿਆਂਦੇ ਅਤੇ ਲਾਗੂ ਕੀਤੇ ਗਏ, ਉਨ੍ਹਾਂ ਨੇ ਮਾਓ ਵਿਚਾਰਧਾਰਾ ਦੇ ਰੂਪ ਵਿੱਚ ਸੰਸਾਰ ਭਰ ਦੇ ਕਮਿਊਨਿਸਟਾਂ ਵਿੱਚ ਵੱਡੀ ਬਹਿਸ ਛੇੜੀ। ਸਭਿਆਚਾਰਕ ਇਨਕਲਾਬ ਦੇ ਰੂਪ ਵਿੱਚ ਸਮਾਜਵਾਦੀ ਮਨੁੱਖ ਸਿਰਜਣ ਲਈ ਉਸ ਵੱਲੋਂ ਕੀਤਾ ਗਿਆ ਤਜਰਬਾ ਅੱਜ ਵੀ ਸਮਾਜਵਾਦੀ ਅਤੇ ਇਨਕਲਾਬੀ ਵਿਚਾਰਧਾਰਾ ਨੂੰ ਪ੍ਰਣਾਏ ਕਾਰਕੁੰਨਾਂ ਵਿਚਕਾਰ ਬਹਿਸ ਦਾ ਮੁੱਦਾ ਬਣਿਆ ਹੋਇਆ ਹੈ।

ਅਜਿਹੀ ਵਿਰਾਟ ਸ਼ਖ਼ਸੀਅਤ ਦੀ ਜੀਵਨੀ ਲਿਖਣੀ ਕੋਈ ਸੌਖਾ ਕਾਰਜ ਨਹੀਂ ਹੈ ਕਿਉਂਕਿ ਇੱਕ ਪਾਸੇ ਉਸ ਦੀ ਕਹੀ ਹਰ ਗੱਲ ਨੂੰ ਸ਼ਰਧਾ ਦੀ ਹੱਦ ਤੱਕ ਸਹੀ ਮੰਨਣ ਵਾਲੇ ਵਿਅਕਤੀ ਹਨ, ਤਾਂ ਦੂਸਰੇ ਪਾਸੇ ਉਸ ਨੂੰ ਸਨਕੀ ਅਤੇ ਤਾਨਾਸ਼ਾਹ ਕਰਾਰ ਦੇਣ ਵਾਲੇ ਉਸ ਦੇ ਕੱਟੜ ਵਿਰੋਧੀ ਹਨ। ਕਿਸੇ ਵੀ ਵਿਅਕਤੀ (ਜਾਂ ਮੁੱਦੇ) ਬਾਰੇ ਜਦੋਂ ਵਿਚਾਰ ਐਨੀ ਤੀਖਣ ਤਰ੍ਹਾਂ ਵੰਡੇ ਹੋਣ ਤਾਂ ਉਸ ਦਾ ਸੰਤੁਲਿਤ ਮੁਲਅੰਕਣ ਕਰਦੀ ਲਿਖਤ ਦੋਵਾਂ ਧਿਰਾਂ ਨੂੰ ਹੀ ਪਸੰਦ ਨਹੀਂ ਆਉਂਦੀ। ਮਾਓ ਬਾਰੇ ਇਹ ਗੱਲ ਹੋਰ ਵੀ ਤਿੱਖੀ ਤਰ੍ਹਾਂ ਸਾਹਮਣੇ ਆਉਂਦੀ ਹੈ ਕਿਉਂਕਿ ਉਹ ਕੋਈ ਅਜਿਹਾ ਇਤਿਹਾਸ ਪੁਰਸ਼ ਨਹੀਂ ਜਿਸ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਵੇਲਾ ਵਿਹਾ ਗਈ ਹੋਵੇ, ਬਲਕਿ ਉਸ ਦੇ ਵਿਚਾਰਾਂ ਨੂੰ ਲੈ ਕੇ ਅੱਜ ਵੀ ਸੈਮੀਨਾਰ ਹਾਲਾਂ ਤੋਂ ਲੈ ਕੇ ਜੰਗਲਾਂ ਪਹਾੜਾਂ ਵਿੱਚ ਹਰ ਰੂਪ ਵਿੱਚ ਯੁੱਧ ਲੜੇ ਜਾ ਰਹੇ ਹਨ।

ਇਸ ਪ੍ਰਸੰਗ ਵਿੱਚ ਮਾਓ ਦੇ ਜੀਵਨ ਅਤੇ ਪ੍ਰਾਪਤੀਆਂ ਦੀ ਗੱਲ ਕੀਤੀ ਜਾਵੇ ਤਾਂ ਮੋਟਾ ਜਿਹਾ ਖਾਕਾ ਇਹ ਬਣਦਾ ਹੈ -

ਮਾਓ ਜ਼ੇ-ਤੁੰਗ ਦੀ ਚੀਨੀ ਇਨਕਲਾਬ ਲਈ ਯੁੱਧਨੀਤੀ ਬਹੁਤ ਕਾਰਗਰ ਰਹੀ ਸੀ। ਉਸ ਦੀ ਚੀਨ ਦੀਆਂ ਹਾਲਤਾਂ ਬਾਰੇ ਸਮਝ ਬਹੁਤ ਕਮਾਲ ਦੀ ਸੀ ਅਤੇ ਉਹ ਚੀਨ ਦੇ ਲੋਕਾਂ ਦੀ ਨਬਜ਼ ਪਕੜਣ ਜਾਣਦਾ ਸੀ। ਉਸ ਨੇ ਇਤਿਹਾਸਕ ਵਿਕਾਸ ਦੇ ਨਾਲ ਚੀਨ ਨੂੰ ਸਮਾਜਵਾਦ ਦੇ ਬੂਹੇ 'ਤੇ ਜਾ ਖੜ੍ਹਾਇਆ ਸੀ। ਉਸ ਦੀ ਉਮਰ ਦੇ ਸੱਠਵੇਂ ਸਾਲ (1953) ਤੱਕ ਦੀ ਉਸ ਦੀ ਅਗਵਾਈ ਅਤੇ ਕਾਰਗੁਜ਼ਾਰੀ ਉੱਤੇ ਕੋਈ ਵੀ ਇਤਿਹਾਸਕਾਰ ਉਂਗਲ

ਮਾਓ ਜ਼ੇ-ਤੁੰਗ /5