ਪੰਨਾ:ਮਾਓ ਜ਼ੇ-ਤੁੰਗ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਧਾਨ ਮਾਓ ਜ਼ੇ ਤੁੰਗ ਸੀ। 1927 ਵਿੱਚ ਕਈ ਸੂਬਿਆਂ ਵਿੱਚ ਕਿਸਾਨ ਲਹਿਰਾਂ ਉੱਠ ਖੜ੍ਹੀਆਂ ਜਿਨ੍ਹਾਂ ਨੇ ਖਾੜਕੂ ਰੂਪ ਅਖਤਿਆਰ ਕਰ ਲਿਆ, ਖਾਸ ਕਰ ਮਾਓ ਦੇ ਆਪਣੇ ਸੂਬੇ ਹੂਨਾਨ ਵਿੱਚ। ਮਾਓ ਨੇ ਫਰਵਰੀ 1927 ਵਿਚ ਹੁਨਾਨ ਦੀ ਕਿਸਾਨ ਲਹਿਰ ਦਾ ਅਧਿਐਨ ਕਰ ਕੇ ਇੱਕ ਵਿਸ਼ੇਸ਼ ਰਿਪੋਰਟ ਤਿਆਰ ਕੀਤੀ। ਇਸ ਰਿਪੋਰਟ ਦਾ ਮਕਸਦ ਚੀਨੀ ਕਮਿਊਨਿਸਟ ਪਾਰਟੀ ਦੇ ਸ਼ਹਿਰੀ ਆਗੂਆਂ ਨੂੰ ਇਹ ਜਚਾਉਣਾ ਸੀ ਕਿ ਕਿਸਾਨ ਚੀਨ ਦੀ ਇਨਕਲਾਬੀ ਲਹਿਰ ਦਾ ਪੂਰਾ ਹਨ। ਇਸ ਵਿੱਚ ਦਰਸਾਇਆ ਗਿਆ ਕਿ ਕਿਸਾਨ ਲਹਿਰ ਪਹਿਲਾਂ ਹੀ ਬਹੁਤ ਅੱਗ ਵਧ ਗਈ ਹੈ ਅਤੇ ਆਪਣੇ ਆਪ ਨੂੰ ਇਨਕਲਾਬੀ ਕਹਾਉਣ ਵਾਲਿਆਂ ਅੱਗੇ ਤਿੰਨ ਹੀ ਚੋਣਾਂ ਹਨ। ਉਸ ਨੇ ਲਿਖਿਆ, “ਜਾਂ ਤਾਂ ਅੱਗੇ ਵਧ ਕੇ ਉਨ੍ਹਾਂ ਨੂੰ ਅਗਵਾਈ ਦਿਓ ਜਾਂ ਉਨ੍ਹਾਂ ਦੇ ਪਿੱਛੇ ਖੜ੍ਹੋ ਅਤੇ । ਉਨ੍ਹਾਂ ਦੀ ਆਲੋਚਨਾ ਕਰਦੇ ਰਹੇ ਅਤੇ ਜਾਂ ਉਨ੍ਹਾਂ ਦਾ ਸਾਹਮਣੇ ਖੜ੍ਹੋ ਅਤੇ ਉਨ੍ਹਾਂ ਦਾ ਵਿਰੋਧ ਕਰੋ। ਹਰੇਕ ਚੀਨੀ ਇਨ੍ਹਾਂ ਤਿੰਨ ਰਸਤਿਆਂ ਵਿਚੋਂ ਚੋਣ ਕਰਨ ਲਈ ਆਜ਼ਾਦ ਹੈ ਪਰ ਹਾਲਤਾਂ ਅਜਿਹੀਆਂ ਹਨ ਕਿ ਤੁਹਾਨੂੰ ਇਸ ਬਾਰੇ ਚੋਣ ਤੁਰੰਤ ਕਰਨੀ ਪਵੇਗੀ।” 7 ਸ਼ਹਿਰੀ ਕਾਮਰੇਡਾਂ ਵੱਲੋਂ ਕਿਸਾਨਾਂ ਵੱਲੋਂ ਹਿੰਸਾ ਕੀਤੇ ਜਾਣ ਦੀ ਆਲੋਚਨਾ ਕੀਤੀ ਜਾ ਰਹੀ ਸੀ। ਇਸ ਦੇ ਜਵਾਬ ਵਿੱਚ ਮਾਓ ਨੇ ਕਿਹਾ “ ਇਹ ਸ਼ਾਨਦਾਰ ਹੈ ਇਹ ਬਿਲਕੁਲ ਵੀ ਭਿਆਨਕ ਨਹੀਂ, ਇਹ ਕੁਝ ਵੀ ਹੋ ਸਕਦੀ ਹੈ ਪਰ ਭਿਆਨਕ ਨਹੀਂ ਇਸ ਪ੍ਰਸੰਗ ਵਿੱਚ ਉਸ ਨੇ ਇਨਕਲਾਬ ਬਾਰੇ ਆਪਣੇ ਮਸ਼ਹੂਰ ਸ਼ਬਦ ਲਿਖੇ, “ ਇਨਕਲਾਬ ਕੋਈ ਖਾਣੇ 'ਤੇ ਸੱਦਾ ਦੇਣ ਵਾਂਗ ਨਹੀਂ, ਨਾ ਹੀ ਇਹ ਕੋਈ ਲੇਖ ਲਿਖਣਾ, ਚਿੱਤਰ ਬਨਾਉਣਾ ਜਾਂ ਕਢਾਈ ਕਰਨਾ ਹੈ; ਇਹ ਐਨਾ ਸੁਘੜ, ਆਰਾਮਦੇਹ ਅਤੇ ਕੋਮਲਭਾਵੀ ਨਹੀਂ ਹੋ ਸਕਦਾ ਹੈ, ਨਾ ਹੀ ਇਹ ਐਨਾ ਦਿਆਲੂ, ਤਹਿਜ਼ੀਬਯਾਫਤਾ, ਨਿੱਘਾ ਅਤੇ ਸੁਸ਼ੀਲ ਹੋ ਸਕਦਾ ਹੈ। ਇਨਕਲਾਬ ਤਾਂ ਇੱਕ ਬਗਾਵਤ ਹੁੰਦੀ ਹੈ ਜਿਸ ਵਿੱਚ ਇੱਕ ਜਮਾਤ ਦੂਜੀ ਜਮਾਤ ਦੀ ਸੱਤਾ ਨੂੰ ਉਲਟਾ ਸੁਟਦੀ ਹੈ।” ਉਸ ਨੇ ਅੱਗੇ ਲਿਖਿਆ ਕਿ “ਚੀਨ ਵਿੱਚ ਇੱਕ ਆਦਮੀ ਤਿੰਨ ਤਰ੍ਹਾਂ ਦੀ ਸੱਤਾ ਦੀ ਗੁਲਾਮੀ ਵਿੱਚ ਹੁੰਦਾ ਹੈ (1) ਸਰਕਾਰੀ ਤੰਤਰ (2) ਕਬੀਲਾ ਤੰਤਰ (3) ਧਾਰਮਿਕ ਤੰਤਰ ਜਦ ਕਿ ਇੱਕ ਔਰਤ ਇਨ੍ਹਾਂ ਤਿੰਨਾਂ ਤੋਂ ਇਲਾਵਾ ਮਰਦ ਸੱਤਾ ਦੀ ਵੀ ਗੁਲਾਮੀ ਹੰਢਾਉਂਦੀ ਹੈ। ਇਹ ਚਾਰੇ ਤਾਕਤਾਂ – ਰਾਜਸੀ, ਖ਼ਾਨਦਾਨੀ, ਧਾਰਮਿਕ ਅਤੇ ਮਰਦਾਵੀਂ ਸੱਤਾ - ਜਗੀਰੂ ਵਿਚਾਰਧਾਰਕ ਪ੍ਰਬੰਧ ਦਾ ਪ੍ਰਗਟ ਰੂਪ ਹਨ ਅਤੇ ਚੀਨੀ ਲੋਕਾਂ, ਖਾਸ ਕਰ ਚੀਨੀ ਕਿਸਾਨਾਂ ਨੂੰ ਬੰਨ੍ਹ ਕੇ ਰੱਖਣ ਵਾਲੇ ਚਾਰ ਮੋਟੇ ਰੱਸੇ ਹਨ ਜਿਨ੍ਹਾਂ ਨੂੰ ਤਾਕਤ ਦੇ ਜੋਰ ਨਾਲ ਤੋੜਨ ਦੀ ਲੋੜ ਹੈ।” ਮਾਓ ਨੇ ਆਪਣੀ ਰਿਪੋਰਟ ਦੇ ਅੰਤ ਵਿੱਚ ਹੂਨਾਨ ਦੇ ਕਿਸਾਨਾਂ ਵੱਲੋਂ ਆਪਣੀਆਂ ਜਥੇਬੰਦੀਆਂ ਦੇ ਰਾਹੀਂ ਕੀਤੀਆਂ ਜਾ ਰਹੀਆਂ ਉਸਾਰੂ ਕਾਰਵਾਈਆਂ ਦਾ ਮਾਓ ਜ਼ੇ-ਤੁੰਗ /48