ਪੰਨਾ:ਮਾਓ ਜ਼ੇ-ਤੁੰਗ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਪਨਾਉਣ ਦੀ ਸਿਫਾਰਸ਼ ਕੀਤੀ ਗਈ ਸੀ। ਉਸ ਤੋਂ ਬਾਅਦ ਕੁਝ ਸੂਬਿਆਂ ਦੇ ਉਪਰੋਕਤ ਰਿਪੋਰਟ ਬਾਰੇ ਦੱਸਿਆ ਕਿ ਇਸ ਵਿੱਚ ਜ਼ਮੀਨ ਦੀ ਮੁੜ ਵੰਡ ਦੀ ਮੰਗ ਕਿਸਾਨ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਮਾਓ ਨੇ ਆਪਣੀ ਕੀਤੀ ਗਈ ਹੈ। ਮੀਟਿੰਗ ਵਿੱਚ ਇਸ ਤਜਵੀਜ਼ ਨੂੰ ਪਾਰਟੀ ਕਾਂਗਰਸ ਵਿੱਚ ਪੇਸ਼ ਕਰਨ ਲਈ ਮਤਾ ਪਾਸ ਕਰ ਕੇ ਭੇਜਿਆ ਗਿਆ ਪਰ ਕੇਂਦਰੀ ਕਮੇਟੀ ਨੇ ਇਸ ਨੂੰ ਰੱਦ ਕਰ ਦਿੱਤਾ। ਚੀਨੀ ਕਮਿਊਨਿਸਟ ਪਾਰਟੀ ਅਜੇ ਚੰਨ ਤੂ-ਸੀਓ ਦੇ ਪ੍ਰਭਾਵ ਹੇਠ ਹੀ ਸੀ ਸੋ ਮਈ 1927 ਵਿੱਚ ਹੋਈ ਪੰਜਵੀਂ ਪਾਰਟੀ ਕਾਂਗਰਸ ਵਿੱਚ ਮਾਓ ਦੀਆਂ ਸਿਫਾਰਸ਼ਾਂ ਨੂੰ ਵਿਚਾਰਿਆ ਵੀ ਨਾ ਗਿਆ। ਇਸ ਦੌਰਾਨ ਸੁਨ ਯਤ-ਸੋਨ ਦੀ 1925 ਵਿੱਚ ਮੌਤ ਹੋ ਜਾਣ ਨਾਲ ਤਾਕਤ ਕੌਮਿਨਤਾਂਗ ਦੇ ਫੌਜੀ ਮੁਖੀ ਚਿਆਂਗ ਕਾਈ ਸ਼ੇਕ ਹੱਥ ਆ ਗਈ ਸੀ। ਇਸ ਸਮੇਂ ਤੀਕ ਕੌਮਿਨਤਾਂਗ ਦੀ ਸੱਤਾ ਦੱਖਣੀ ਚੀਨ ਉਪਰ ਹੀ ਸੀ ਜਦ ਕਿ ਉਤਰੀ ਚੀਨ ਜੰਗੀ ਸਰਦਾਰਾਂ ਦੇ ਕਬਜੇ ਹੇਠ ਸੀ। ਚਿਆਂਗ ਕਾਈ ਸ਼ੇਕ ਨੇ ਸਾਰੇ ਚੀਨ ਨੂੰ ਇਕੱਠਾ ਕਰਨ ਲਈ ਉੱਤਰੀ ਮੁਹਿੰਮ ਨਾਂ ਦੀ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਨੂੰ ਕੌਮ ਪ੍ਰਸਤ ਚੀਨੀਆਂ ਵੱਲੋਂ ਹਮਾਇਤ ਵੀ ਮਿਲੀ। ਇਸ ਸਮੇਂ ਤੀਕ ਕਮਿਊਨਿਸਟ, ਕੌਮਿਨਤਾਂਗ ਨਾਲ ਸਹਿਯੋਗ ਕਰ ਰਹੇ ਸਨ ਇਸ ਲਈ ਚਿਆਂਗ ਕਾਈ ਸ਼ੇਕ ਦੀ ਇਸ ਉੱਤਰੀ ਮੁਹਿੰਮ ਵਿੱਚ ਵੀ ਉਹ ਇਕੱਠੇ ਲੜ ਰਹੇ ਸਨ। ਪਰ ਚਿਆਂਗ ਕਮਿਊਨਿਸਟਾਂ ਪ੍ਰਤੀ ਨਫ਼ਰਤ ਰਖਦਾ ਸੀ ਇਸ ਲਈ ਜੰਗੀ ਸਰਦਾਰਾਂ ਖਿਲਾਫ਼ ਕੁਝ ਜਿੱਤਾਂ ਤੋਂ ਬਾਅਦ 1927 ਵਿੱਚ ਉਸ ਨੇ ਕਮਿਊਨਿਸਟਾਂ ਉੱਤੇ ਹੱਲਾ ਬੋਲ ਦਿੱਤਾ ਅਤੇ ਕਮਿਊਨਿਸਟਾਂ ਨੂੰ ਗ੍ਰਿਫਤਾਰ ਅਤੇ ਕਤਲ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਲਈ ਉਸ ਨੇ ਬਹਾਨਾ ਇਹ ਬਣਾਇਆ ਕਿ ਨਾਨਜਿੰਗ ਉੱਤੇ ਸਾਂਝੀਆਂ ਫੌਜਾਂ ਦੇ ਕਬਜ਼ੇ ਬਾਅਦ ਵਿਦੇਸ਼ੀਆਂ ਦੇ ਕਾਰੋਬਾਰਾਂ ਦੀ ਜੋ ਲੁੱਟਮਾਰ ਅਤੇ ਹਮਲੇ ਹੋਏ ਉਸ ਪਿੱਛੇ ਕਮਿਊਨਿਸਟਾਂ ਦਾ ਹੱਥ ਸੀ। ਅਸਲ ਵਿੱਚ ਚਿਆਂਗ ਕਾਈ ਸ਼ੇਕ ਦਾ ਕਮਿਊਨਿਸਟਾਂ ਨਾਲ ਵਿਚਾਰਧਾਰਕ ਵਿਰੋਧ ਸੀ ਅਤੇ ਉਹ ਪਹਿਲਾਂ ਵੀ ਕਮਿਊਨਿਸਟ ਵਿਰੋਧੀ ਕਾਰਵਾਈਆਂ ਕਰ ਚੁੱਕਾ ਸੀ। ਪਰ ਇਸ ਨਾਲ ਕੌਮਿਨਤਾਂਗ ਅਤੇ ਕਮਿਊਨਿਸਟਾਂ ਵਿਚਕਾਰ ਗੱਠਜੋੜ ਟੁੱਟ ਗਿਆ ਅਤੇ ਇਨ੍ਹਾਂ ਵਿਚਕਾਰ ਜੰਗ ਸ਼ੁਰੂ ਹੋ ਗਈ ਜੋ 1949 ਵਿੱਚ ਚਿਆਂਗ ਕਾਈ ਸ਼ੇਕ ਦੀ ਹਾਰ ਨਾਲ ਹੀ ਸਮਾਪਤ ਹੋਈ। ਉਂਜ ਦੂਜੀ ਸੰਸਾਰ ਜੰਗ ਦੌਰਾਨ ਜਾਪਾਨ ਦਾ ਟਾਕਰਾ ਕਰਨ ਲਈ 1937 ਵਿੱਚ ਕੌਮਿਨਤਾਂਗ ਨੂੰ ਇੱਕ ਵਾਰ ਫਿਰ ਕਮਿਊਨਿਟੀ ਖਿਲਾਫ਼ ਜੰਗ ਬੰਦ ਕਰਕੇ ਜਾਪਾਨ ਵਿਰੁੱਧ ਲੜਾਈ ਵਿੱਚ ਉਨ੍ਹਾਂ ਦਾ ਸਾਥ ਲੈਣਾ ਪਿਆ ਸੀ। ਮਾਓ ਜ਼ੇ-ਤੁੰਗ /46