ਪੰਨਾ:ਮਾਓ ਜ਼ੇ-ਤੁੰਗ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁਝ ਮਹੀਨੇ ਬਾਅਦ ਮਾਓ ਬੀਮਾਰ ਹੋ ਜਾਣ ਕਾਰਣ ਕੁਝ ਸਮੇਂ ਲਈ ਆਪਣੇ ਸੂਬੇ ਹੂਨਾਨ ਵਿਖੇ ਆਰਾਮ ਕਰਨ ਆਇਆ। ਇਥੇ ਆ ਕੇ ਉਹ ਕਿਸਾਨਾਂ ਨੂੰ ਜਥੇਬੰਦ ਕਰਨ ਲੱਗ ਪਿਆ। ਇਥੋਂ ਹੀ ਉਸ ਦੀ ਸੋਚ ਵਿੱਚ ਵੱਡੀ ਤਬਦੀਲੀ ਆਉਣੀ ਸ਼ੁਰੂ ਹੋਈ ਜਿਸ ਤਹਿਤ ਉਸ ਨੂੰ ਚੀਨੀ ਕਿਸਾਨੀ ਦੀ ਇਨਕਲਾਬੀ ਤਾਕਤ ਦਾ ਅਹਿਸਾਸ ਹੋਣ ਲੱਗਾ। ਕਿਸਾਨਾਂ ਵਿੱਚ ਉਸ ਦੀ ਸਰਗਰਮੀ ਨੇ ਉਸ ਪ੍ਰਤੀ ਸਥਾਨਕ ਜਾਗੀਰਦਾਰਾਂ ਦੇ ਗੁੱਸੇ ਨੂੰ ਜਗਾ ਦਿੱਤਾ ਅਤੇ ਉਹ ਉਸ ਦੀ ਗ੍ਰਿਫਤਾਰੀ ਦੀ ਮੰਗ ਕਰਨ ਲੱਗੇ। ਇਸ ਨੂੰ ਹੁੰਗਾਰਾ ਭਰਦਿਆਂ ਹੂਨਾਨ ਦੇ ਸੱਤਾਧਾਰੀ ਫੌਜੀ ਸਰਦਾਰ ਚਾਓ ਹੈਂਗ ਤਾਈ ਨੇ ਉਸ ਨੂੰ ਗ੍ਰਿਫਤਾਰ ਕਰਨ ਲਈ ਫੌਜ ਭੇਜ ਦਿੱਤੀ ਜਿਸ ਤੋਂ ਬਚ ਕੇ ਉਹ ਕੈਂਟਨ ਆ ਗਿਆ। 1925 ਦੀਆਂ ਗਰਮੀਆਂ ਵਿੱਚ ਜਿਸ ਸਮੇਂ ਮਾਓ ਕੈਂਟਨ ਆਇਆ ਉਸ ਸਮੇਂ ਉਥੇ ਸਿਆਸੀ ਵਾਤਾਵਰਣ ਇਨਕਲਾਬੀ ਸਰਗਰਮੀਆਂ ਦੇ ਅਨੁਕੂਲ ਸੀ। ਮਿਲਟਰੀ ਅਕਾਦਮੀ ਦੇ ਸਿਖਿਆਰਥੀਆਂ ਨੇ ਪਿਛਾਖੜੀ ਜਰਨੈਲਾਂ ਨੂੰ ਹਰਾ ਕੇ ਭਜਾ ਦਿੱਤਾ ਸੀ। ਸੱਤਾ ਕੌਮਿਨਤਾਂਗ ਦੇ ਅਗਾਂਹਵਧੂ ਹਿੱਸਿਆਂ ਦੇ ਹੱਥ ਵਿੱਚ ਸੀ ਅਤੇ ਉਹ ਪੂਰੇ ਉਤਸ਼ਾਹ ਵਿੱਚ ਸਨ। ਸੋ ਮਾਓ ਇਥੇ ਆ ਕੇ ਕੌਮਿਨਤਾਂਗ ਦੇ ਪ੍ਰਚਾਰ ਵਿਭਾਗ ਦੇ ਪੇਪਰ ‘ਪੁਲੀਟੀਕਲ ਵੀਕਲੀ’ ਦਾ ਸੰਪਾਦਕ ਬਣ ਗਿਆ। ਇਸ ਦੇ ਨਾਲ ਹੀ ਉਹ ਕਿਸਾਨ ਲਹਿਰਾਂ ਦੇ ਆਗੂਆਂ ਨੂੰ ਸਿਖਿਅਤ ਕਰਨ ਦਾ ਇੰਚਾਰਜ ਬਣ ਗਿਆ। ਇਸ ਦੇ ਲਈ ਉਸ ਨੇ ਇੱਕ ਕੋਰਸ ਸ਼ੁਰੂ ਕੀਤਾ ਜਿਸ ਵਿੱਚ ਚੀਨ ਦੇ 21 ਸੂਬਿਆਂ ਤੋਂ ਕਿਸਾਨ ਨੁਮਾਇੰਦੇ ਸਿੱਖਿਆ ਹਾਸਲ ਕਰਨ ਆਏ। ਇਸ ਤਰ੍ਹਾਂ ਉਹ ਚੀਨ ਦੀਆਂ ਕਿਸਾਨ ਲਹਿਰਾਂ ਨੂੰ ਸੇਧ ਦੇਣ ਲੱਗਾ। ਇਥੇ ਉਸ ਨੇ ਕਿਸਾਨਾਂ ਵਿੱਚ ਕੰਮ ਕਰਦਿਆਂ ਹਾਸਲ ਹੋਏ ਤਜਰਬੇ ਦੇ ਆਧਾਰ 'ਤੇ ਦੋ ਲਿਖਤਾਂ ਲਿਖੀਆਂ ‘ਚੀਨੀ ਸਮਾਜ ਦੀਆਂ ਜਮਾਤਾਂ ਦਾ ਵਿਸ਼ਲੇਸ਼ਣ ਅਤੇ ‘ਚਾਓ ਹੈਂਗ ਤਾਈ ਦਾ ਜਮਾਤੀ ਅਧਾਰ ਅਤੇ ਸਾਡੇ ਕਾਰਜ ਜਿਨ੍ਹਾਂ ਵਿੱਚ ਇਨਕਲਾਬੀ ਜ਼ਮੀਨੀ ਸੁਧਾਰਾਂ ਅਤੇ ਤਾਕਤਵਰ ਕਿਸਾਨ ਜਥੇਬੰਦੀ ਖੜ੍ਹੀ ਕਰਨ ਦੀ ਵਕਾਲਤ ਕੀਤੀ ਗਈ ਸੀ। ਕਮਿਊਨਿਸਟ ਪਾਰਟੀ ਦੇ ਆਗੂ ਚੈੱਨ ਤੂ-ਸੀਓ ਨੇ ਇਨ੍ਹਾਂ ਦਾ ਵਿਰੋਧ ਕੀਤਾ ਅਤੇ ਪਾਰਟੀ ਦੇ ਕੇਂਦਰੀ ਪੇਪਰ ਵਿੱਚ ਇਸ ਨੂੰ ਛਾਪਣ ਤੋਂ ਨਾਂਹ ਕਰ ਦਿੱਤੀ। ਇਸ ਤੋਂ ਮਾਓ ਅਤੇ ਚੈੱਨ ਤੂ-ਸੀਓ ਵਿਚਕਾਰ ਵਿਰੋਧ ਸ਼ੁਰੂ ਹੋ ਗਿਆ। ਅਪ੍ਰੈਲ 1926 ਵਿੱਚ ਮਾਓ ਸ਼ੰਘਾਈ ਚਲਾ ਗਿਆ ਜਿੱਥੇ ਉਸ ਨੇ ਕੌਮਿਨਤਾਂਗ ਦੀ ਦੂਜੀ ਕਾਂਗਰਸ ਵਿੱਚ ਭਾਗ ਲਿਆ ਅਤੇ ਉਥੇ ਹੀ ਕੁਝ ਸਮਾਂ ਉਸ ਨੇ ਕਮਿਊਨਿਸਟ ਪਾਰਟੀ ਦੇ ਕਿਸਾਨ ਵਿਭਾਗ ਦੇ ਨਿਰਦੇਸ਼ਕ ਵਜੋਂ ਕੰਮ ਕੀਤਾ। ਇਥੋਂ ਉਸ ਨੂੰ ਦੋਹਵਾਂ ਪਾਰਟੀਆਂ ਵੱਲੋਂ ਸਾਂਝੇ ਤੌਰ 'ਤੇ ਹੂਨਾਨ ਵਿੱਚ ਚੱਲ ਰਹੀਆਂ ਕਿਸਾਨ ਲਹਿਰਾਂ ਦਾ ਅਧਿਐਨ ਕਰਨ ਲਈ ਭੇਜਿਆ ਗਿਆ। ਹੁਨਾਨ ਆ ਕੇ ਉਸ ਨੇ ਕਿਸਾਨ ਲਹਿਰਾਂ ਦਾ ਅਧਿਐਨ ਕਰ ਕੇ ਇੱਕ ਮਹੱਤਵਪੂਰਨ ਰਿਪੋਰਟ ਤਿਆਰ ਕੀਤੀ ਅਤੇ ਪਾਰਟੀ ਦੀ ਕੇਂਦਰੀ ਕਮੇਟੀ ਨੂੰ ਭੇਜ ਦਿੱਤੀ ਜਿਸ ਵਿੱਚ ਕਿਸਾਨੀ ਲਹਿਰ ਲਈ ਨਵੀਂ ਲੀਹ ਮਾਓ ਜ਼ੇ-ਤੁੰਗ /45