ਪੰਨਾ:ਮਾਓ ਜ਼ੇ-ਤੁੰਗ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਰਗੇ ਵੱਡੇ ਆਗੂ ਬਹੁਤ ਪ੍ਰਭਾਵਿਤ ਹੋਏ ਅਤੇ ਜਨਵਰੀ 1923 ਵਿੱਚ ਉਸ ਨੂੰ ਸ਼ੰਘਾਈ ਆ ਕੇ ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ ਬਣਨ ਦਾ ਸੱਦਾ ਦਿੱਤਾ। 1923 ਵਿੱਚ ਚੀਨੀ ਕਮਿਊਨਿਸਟ ਪਾਰਟੀ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਜਿਸ ਅਨੁਸਾਰ ਕਮਿਊਨਿਸਟ, ਉੱਤਰ ਦੇ ਜੰਗੀ ਸਰਦਾਰਾਂ ਨਾਲ ਲੜਾਈ ਵਿੱਚ, ਚੀਨੀ ਕੌਮਪ੍ਰਸਤ ਪਾਰਟੀ ਕੌਮਿਨਤਾਂਗ ਨਾਲ ਸਹਿਯੋਗ ਕਰਨਗੇ, ਇਸ ਦੇ ਲਈ ਉਹ ਇਸ ਵਿੱਚ ਸ਼ਾਮਲ ਵੀ ਹੋਣਗੇ ਅਤੇ ਪਰ ਆਪਣਾ ਅਲੱਗ ਮੰਚ ਕਾਇਮ ਰੱਖਣਗੇ। ਕੌਮਿਨਤਾਂਗ, ਚੀਨੀ ਕੌਮਪ੍ਰਸਤ ਪਾਰਟੀ ਸੀ ਜਿਸ ਦਾ ਮੁਢਲਾ ਉਦੇਸ਼ ਚੀਨ ਵਿਚੋਂ ਬਾਦਸ਼ਾਹਤ ਅਤੇ ਜੰਗੀ ਸਰਦਾਰਾਂ ਦਾ ਖਾਤਮਾ ਕਰਕੇ ਜਮਹੂਰੀ ਰਾਜ ਸਥਾਪਿਤ ਕਰਨਾ ਸੀ। 1911 ਦੇ ਇਨਕਲਾਬ ਰਾਹੀਂ ਇਸ ਨੇ ਦੋ ਹਜ਼ਾਰ ਸਾਲ ਤੋਂ ਚੱਲੀ ਆਉਂਦੀ ਬਾਦਸ਼ਾਹਤ ਨੂੰ ਖਤਮ ਕਰਕੇ ਚੀਨੀ ਰਿਪਬਲਿਕ ਦੀ ਸਥਾਪਨਾ ਵਿੱਚ ਸਫਲਤਾ ਹਾਸਲ ਕੀਤੀ। ਇਸ ਦਾ ਸਿਧਾਂਤਕ ਆਗੂ ਡਾ. ਸੁਨ ਯਤ-ਸੇਨ ਸੀ ਰ ਇਸ ਦੀ ਫੌਜੀ ਅਗਵਾਈ ਯੂਆਨ ਸ਼ੀ-ਕਾਈ ਨਾਂ ਦੇ ਜਰਨੈਲ ਹੱਥ ਸੀ, ਸਿੱਟੇ ਵਜੋਂ ਰਾਜਸੱਤਾ ਉੱਤੇ ਕੰਟਰੋਲ ਯੂਆਨ ਦਾ ਹੀ ਸੀ। ਜਲਦੀ ਹੀ ਯੂਆਨ ਨੇ ਪਾਰਲੀਮੈਂਟ ਨੂੰ ਨਜ਼ਰਅੰਦਾਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਦਸੰਬਰ 1915 ਵਿੱਚ ਖ਼ੁਦ ਨੂੰ ਬਾਦਸ਼ਾਹ ਘੋਸ਼ਿਤ ਕਰ ਦਿੱਤਾ ਅਤੇ ਸੁਨ ਯਤ-ਸੇਨ ਵਰਗੇ ਵਿਰੋਧੀਆਂ ਨੂੰ ਦੇਸ਼ ਵਿਚੋਂ ਕੱਢ ਦਿੱਤਾ ਜਿਨ੍ਹਾਂ ਨੇ ਜਾਪਾਨ ਵਿੱਚ ਪਨਾਹ ਲਈ। ਪਰ ਉਸ ਦੇ ਇਸ ਕਦਮ ਦਾ ਜੋਰਦਾਰ ਵਿਰੋਧ ਹੋਇਆ ਅਤੇ ਇਸ ਵਿਰੋਧ ਦਰਮਿਆਨ ਹੀ 1916 ਵਿੱਚ ਉਸ ਦੀ ਮੌਤ ਹੋ ਗਈ। 1917 ਵਿੱਚ ਸੁਨ ਯਤ-ਸੇਨ ਚੀਨ ਮੁੜ ਆਇਆ ਅਤੇ ਉਸ ਨੇ ਕੈਂਟਨ ਵਿਖੇ ਪੁਰਾਣੀ ਕੌਮਿਨਤਾਂਗ ਪਾਰਟੀ ਦੀ ਸੱਤਾ ਸਥਾਪਿਤ ਕਰ ਲਈ। 1923 ਵਿੱਚ ਸੋਵੀਅਤ ਰੂਸ ਨੇ ਇਸ ਨੂੰ ਮਾਨਤਾ ਦੇ ਕੇ ਸਹਾਇਤਾ ਦੇਣੀ ਸ਼ੁਰੂ ਕੀਤੀ ਤਾਂ ਇਹ ਚੀਨ ਵਿਚੋਂ ਜੰਗੀ ਸਰਦਾਰਾਂ ਦੀ ਪਿਛਾਖੜੀ ਸੱਤਾ ਦਾ ਖਾਤਮਾ ਕਰ ਕੇ ਜਮਹੂਰੀ ਰਾਜ ਕਾਇਮ ਰੱਖ ਸਕੇ। ਅਸਲ ਵਿੱਚ ਰੂਸ ਅਤੇ ਕਮਿੰਨਟਰਨ ਦੀਆਂ ਸਲਾਹਾਂ ਨਾਲ ਹੀ ਚੀਨੀ ਕਮਿਊਨਿਸਟ ਪਾਰਟੀ ਨੇ ਕੌਮਿਨਤਾਂਗ ਵਿੱਚ ਸ਼ਾਮਲ ਹੋ ਕੇ ਕੰਮ ਕਰਨ ਦਾ ਫੈਸਲਾ ਲਿਆ ਸੀ। ਇਸ ਦੇ ਲਈ ਵਤਨਪ੍ਰਸਤੀ, ਜਮਹੂਰੀਅਤ ਅਤੇ ਆਮ ਲੋਕਾਂ ਦੇ ਚੰਗੇ ਜੀਵਨ-ਨਿਰਬਾਹ ਦੇ ਤਿੰਨ ਅਸੂਲਾਂ ਨੂੰ ਆਧਾਰ ਬਣਾਇਆ ਗਿਆ। (ਇਹ ਲਗਪੱਗ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਕਮਿੰਨਟਰਨ ਦੀ ਸਲਾਹ 'ਤੇ 1936 ਵਿੱਚ ਭਾਰਤ ਦੇ ਕਮਿਊਨਿਸਟ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਕੰਮ ਕਰਦੇ ਰਹੇ ਸਨ।) ਇਸ ਨੀਤੀ ਤਹਿਤ ਕੰਮ ਕਰਦੇ ਹੋਏ ਮਾਰਚ 1923 ਵਿੱਚ ਮਾਓ ਸ਼ੰਘਾਈ ਚਲਾ ਗਿਆ ਅਤੇ ਉਥੇ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਕੌਮਿਨਤਾਂਗ ਦੀ ਸ਼ੰਘਾਈ ਬਾਂਚ ਦੀ ਕਾਰਜਕਾਰਨੀ ਦੇ ਮੈਂਬਰ ਵਜੋਂ ਕੰਮ ਕਰਨ ਲੱਗਾ। ਮਾਓ ਜ਼ੇ-ਤੁੰਗ /44