ਪੰਨਾ:ਮਾਓ ਜ਼ੇ-ਤੁੰਗ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਦਿਆਰਥੀਆਂ ਨੇ ਮੁਜਾਹਰਾ ਕੱਢ ਕੇ ਚੀਨ ਸਰਕਾਰ ਨੂੰ ਕਿਹਾ ਕਿ ਉਹ ਚੀਨ ਦੇ ਹਿਤਾਂ ਨਾਲ ਗਦਾਰੀ ਨਾ ਕਰੇ। ਲੋਕਾਂ ਦਾ ਗੁੱਸਾ ਵੇਖ ਕੇ ਚੀਨੀ ਸਰਕਾਰ ਸੰਧੀ ਉੱਤੇ ਦਸਤਖ਼ਤ ਕਰਨ ਤੋਂ ਤਾਂ ਪਿੱਛੇ ਹਟ ਗਈ ਪਰ ਉਸ ਦੀਆਂ ਬਾਕੀ ਨੀਤੀਆਂ ਉਵੇਂ ਜਾਰੀ ਰਹੀਆਂ। ਸੋ ਇਹ ਲਹਿਰ ਹੋਰ ਸ਼ਹਿਰਾਂ ਵਿੱਚ ਵੀ ਫੈਲਦੀ ਗਈ। ਮਾਓ ਬੀਜ਼ਿੰਗ ਤੋਂ ਦੂਰ ਹੋਣ ਕਰਕੇ ਇਸ ਲਹਿਰ ਵਿੱਚ ਸਿੱਧੀ ਸ਼ਮੂਲੀਅਤ ਤਾਂ ਨਾ ਕਰ ਸਕਿਆ ਪਰ ਉਸਨੇ ਆਪਣੇ ਰਸਾਲੇ ‘ਸਿਆਂਗ ਨਦੀ ਰਿਵੀਊ’ ਵਿੱਚ ਇਸ ਲਹਿਰ ਦੇ ਹੱਕ ਵਿੱਚ ਬਹੁਤ ਖੁੱਲ੍ਹ ਕੇ ਲਿਖਿਆ। ਹੂਨਾਨ ਦੇ ਜੰਗੀ ਹਾਕਮਾਂ ਨੇ ਇਸ ਰਸਾਲੇ ਉੱਤੇ ਪਾਬੰਦੀ ਲਗਾ ਕੇ ਬੰਦ ਕਰਵਾ ਦਿੱਤਾ। ਇਸੇ ਸਾਲ, ਨਵੰਬਰ ਵਿੱਚ ਹੀ ਚਾਂਗਸ਼ਾ ਵਿਖੇ ਇੱਕ ਸਥਾਨਕ ਘਟਨਾ ਨੇ ਮਾਓ ਨੂੰ ਔਰਤ ਦੇ ਮਸਲਿਆਂ ਬਾਰੇ ਲਿਖਣ ਲਈ ਪ੍ਰੇਰਿਤ ਕੀਤਾ। ਜਾਓ ਨਾਂ ਦੀ ਇੱਕ ਔਰਤ ਦਾ ਧੱਕੇ ਨਾਲ ਇੱਕ ਅਜਿਹੇ ਬੰਦੇ ਨਾਲ ਵਿਆਹ ਕਰ ਦਿੱਤਾ ਗਿਆ ਜਿਸ ਨੂੰ ਉਹ ਬਿਲਕੁਲ ਹੀ ਪਸੰਦ ਨਹੀਂ ਕਰਦੀ ਸੀ। ਜਦ ਉਸ ਨੂੰ ਡੋਲੀ ਵਿੱਚ ਪਾ ਕੇ ਹੋਣ ਵਾਲੇ ਪਤੀ ਦੇ ਘਰ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਆਪਣੀ ਘੰਡੀ ਕੱਟ ਕੇ ਆਤਮ-ਹੱਤਿਆ ਕਰ ਲਈ। ਚਾਹੇ ਚੀਨੀ ਸਮਾਜ ਵਿੱਚ ਪਹਿਲਾਂ ਵੀ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਸਨ ਪਰ ਮਾਓ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਬਾਰੇ ਨੌ ਲੇਖ ਲਿਖੇ ਜੋ ਹੂਨਾਨ ਦੇ ਵੱਖ ਵੱਖ ਅਖ਼ਬਾਰਾਂ ਵਿੱਚ ਛਪੇ। ਮਾਓ ਨੇ ਇਸ ਮੁੱਦੇ ਬਾਰੇ ਗੱਲ ਇਉਂ ਸ਼ੁਰੂ ਕੀਤੀ, “ਜਦ ਸਾਡੇ ਸਮਾਜ ਵਿੱਚ ਅਜਿਹਾ ਕੁਝ ਵਾਪਰਦਾ ਹੈ ਤਾਂ ਸਾਨੂੰ ਇਸ ਦੀ ਮਹੱਤਤਾ ਘਟਾ ਕੇ ਨਹੀਂ ਦੇਖਣੀ ਚਾਹੀਦੀ।” ਉਸ ਦੇ ਕਹਿਣ ਦਾ ਭਾਵ ਸੀ ਕਿ ਸਾਨੂੰ ਰੋਜਾਨਾ ਜੀਵਨ ਵਿੱਚ, ਆਪਣੇ ਆਸ ਪਾਸ ਵਾਪਰ ਰਹੀਆਂ ਘਟਨਾਵਾਂ ਬਾਰੇ ਵੀ ਉਸੇ ਤਰ੍ਹਾਂ ਸਮਾਜਿਕ ਤੌਰ 'ਤੇ ਬਹਿਸ ਛੇੜਣੀ ਚਾਹੀਦੀ ਹੈ ਜਿਵੇਂ ਵੱਡੀਆਂ ਕੌਮੀ ਜਾਂ ਕੌਮਾਂਤਰੀ ਘਟਨਾਵਾਂ ਬਾਰੇ ਕਰਦੇ ਹਾਂ। ਮਾਓ ਨੇ ਸਵਾਲ ਪੇਸ਼ ਕੀਤਾ ਕਿ ਕੀ ਉਹ ਆਪਣੀ ਮੌਤ ਦੀ ਖ਼ੁਦ ਜਿੰਮੇਵਾਰ ਸੀ ਜਾਂ ਸਮਾਜ ਉਸ ਦਾ ਕਾਤਲ ਸੀ ਜਿਸ ਦੇ ਗਲਤ ਮਾਪਦੰਡਾਂ ਦਾ ਉਹ ਸ਼ਿਕਾਰ ਬਣੀ? ਮਾਓ ਨੇ ਸਮਾਜ ਵਿੱਚ ਔਰਤਾਂ ਦੇ ਮਾੜੇ ਸਥਾਨ ਦਾ ਵਿਸ਼ਲੇਸ਼ਣ ਕਰਦੇ ਹੋਏ ਲਿਖਿਆ ਕਿ ਸਮਾਜ ਵੱਲੋਂ ਔਰਤਾਂ ਪ੍ਰਤੀ ਵਤੀਰਾ ਬਹੁਤ ਹਿੰਸਕ ਹੈ ਅਤੇ ਬਹੁਤ ਸਾਰੇ ਵਿਆਹੁਤਾ ਸਬੰਧ ਰੋਜ ਦੇ ਬਲਾਤਕਾਰ ਤੋਂ ਵੱਧ ਕੁਝ ਨਹੀਂ ਹਨ। ਉਨ੍ਹਾਂ ਦੀ ਆਜਾਦੀ ਆਤਮਹੱਤਿਆ ਕਰਨ ਦੀ ਖੁੱਲ੍ਹ ਹੀ ਲੈ ਸਕਦੀ ਹੈ। ਮਾਓ ਨੇ ਅੱਗੇ ਸਵਾਲ ਉਠਾਇਆ ਕਿ ਕੀ ਔਰਤਾਂ ਨੂੰ (ਅਤੇ ਆਦਮੀਆਂ ਨੂੰ ਵੀ) ਮਾਪਿਆਂ ਦੁਆਰਾ ਤੈਅ ਕੀਤੀਆਂ ਸ਼ਾਦੀਆਂ ਨੂੰ ਸਿਰ ਝੁਕਾ ਕੇ ਮੰਨ ਲੈਣਾ ਚਾਹੀਦਾ ਹੈ ਜਾਂ ਉਨ੍ਹਾਂ ਨੂੰ ਆਪਣੇ ਜੀਵਨ ਸਾਥੀ ਚੁਣਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ? ਜੇ ਦੂਸਰੀ ਗੱਲ ਨੂੰ ਲਾਗੂ ਕਰਨਾ ਹੈ ਤਾਂ ਮਾਓ ਜ਼ੇ-ਤੁੰਗ /41