ਪੰਨਾ:ਮਾਓ ਜ਼ੇ-ਤੁੰਗ.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੱਲ ਕਦੇ ਨਹੀਂ ਕਢਵਾ ਸਕੋਗੇ। ਮੌਤ ਬੁਜ਼ਦਿਲਾਂ ਨੂੰ ਹੀ ਡਰਾ ਸਕਦੀ ਹੈ, ਸਾਨੂੰ ਕਮਿਊਨਿਸਟਾਂ ਨੂੰ ਨਹੀਂ।” “ਇਥੋਂ ਤੱਕ ਕਿ ਜੇ ਸਮੁੰਦਰ ਸੁੱਕ ਜਾਣ ਅਤੇ ਪਹਾੜ ਢਹਿ ਜਾਣ, ਮੈਂ ਮਾਓ ਜ਼ੇ-ਤੁੰਗ ਨਾਲੋਂ ਆਪਣੇ ਸਬੰਧ ਨਹੀਂ ਤੋੜਾਂਗੀ। ਮੈਂ ਮਾਓ ਦੇ ਇਨਕਲਾਬੀ ਜੀਵਨ ਦੀ ਸਫ਼ਲਤਾ ਲਈ ਮਰਨਾ ਪਸੰਦ ਕਰਦੀ ਹਾਂ।” ਆਖਰ 14 ਨਵੰਬਰ 1930 ਨੂੰ ਯਾਂਗ ਕਾਈ ਹੂਈ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਹ ਚੀਨੀ ਕਮਿਊਨਿਸਟ ਲਹਿਰ ਦੇ ਪਹਿਲੇ ਸ਼ਹੀਦਾਂ ਵਿੱਚ ਸ਼ਾਮਲ ਹੋ ਗਈ। ਉਸ ਸਮੇਂ ਉਹ ਕੇਵਲ 29 ਸਾਲ ਦੀ ਸੀ। ਉਸ ਦੇ ਪੁੱਤਰ ਮਾਓ ਐਨੀਇੰਗ ਨੂੰ ਆਪਣੀ ਮਾਂ ਦਾ ਇਹ ਕਤਲ ਦੇਖਣ ਲਈ ਮਜਬੂਰ ਕੀਤਾ ਗਿਆ। ਮਾਓ ਅਤੇ ਹੂਈ ਦਾ ਇਹ ਪੁੱਤਰ ਬਾਅਦ ਵਿੱਚ ਕੋਰੀਆਈ ਜੰਗ ਵਿੱਚ ਸ਼ਹੀਦ ਹੋ ਗਿਆ। ਉਸ ਦਾ ਸਭ ਤੋਂ ਛੋਟਾ ਪੁੱਤਰ ਤਾਂ ਉਸ ਦੀ ਸ਼ਹੀਦੀ ਤੋਂ ਥੋੜ੍ਹੇ ਦਿਨ ਬਾਅਦ ਹੀ ਮਰ ਗਿਆ ਪਰ ਦੂਸਰੇ ਦੋਹਵੇਂ ਪੁੱਤਰ ਮਾਓ ਐਨੀਇੰਗ ਅਤੇ ਮਾਓ ਐਨਕਿੰਗ ਕੁਝ ਦਿਨ ਸ਼ੰਘਾਈ ਵਿੱਚ ਰੁਲਦੇ ਰਹੇ ਜਿਥੋਂ ਕਮਿਊਨਿਸਟ ਪਾਰਟੀ ਦੇ ਕਾਰਕੁੰਨਾਂ ਨੇ ਉਨ੍ਹਾਂ ਨੂੰ ਸਾਂਭ ਲਿਆ। ਮਾਓ ਦੇ ਚਾਹੇ ਬਾਅਦ ਵਿੱਚ ਹੋਰ ਔਰਤਾਂ ਨਾਲ ਵਿਆਹੁਤਾ ਸਬੰਧ ਬਣੇ ਪਰ ਉਸ ਨੇ ਹੂਈ ਨੂੰ ਸਾਰੀ ਉਮਰ ਯਾਦ ਰੱਖਿਆ। 1937 ਵਿੱਚ ਪੱਤਰਕਾਰ ਐਗਨਸ ਸਮੈਡਲੀ ਨਾਲ ਗੱਲਬਾਤ ਕਰਦੇ ਸਮੇਂ ਉਸ ਨੇ ਯਾਂਗ ਕਾਈ ਹੂਈ ਦੀ ਯਾਦ ਵਿੱਚ ਲਿਖੀ ਕਵਿਤਾ ਉਸ ਨੂੰ ਸੁਣਾਈ। ਹੂਈ ਨੂੰ ਚੀਨ ਵਿੱਚ ਬਹੁਤ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਉਸ ਦੇ ਬਾਰੇ ਬਹੁਤ ਸਾਰੇ ਨਾਵਲ, ਕਹਾਣੀਆਂ ਅਤੇ ਫਿਲਮਾਂ ਬਣੀਆਂ। ਮਾਓ ਜ਼ੇ-ਤੁੰਗ /38