ਪੰਨਾ:ਮਾਓ ਜ਼ੇ-ਤੁੰਗ.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

1923 ਵਿੱਚ ਮਾਓ ਦੇ ਨਾਲ ਸ਼ੰਘਾਈ ਚਲੀ ਗਈ ਅਤੇ ਉਥੇ ਇੱਕ ਕਤਾਈ ਮਿੱਲ ਵਿੱਚ ਸ਼ਾਮ ਦਾ ਸਕੂਲ ਚਲਾਉਣ ਲੱਗੀ। ਅਗਲੇ ਸਾਲ ਉਹ ਦੋਹਵੇਂ ਸ਼ਾਓਸ਼ਾਨ ਚਲੇ ਗਏ ਅਤੇ ਉਹ ਕਿਸਾਨਾਂ ਨੂੰ ਜੱਥੇਬੰਦ ਕਰਨ ਦਾ ਕੰਮ ਕਰਦੀ ਰਹੀ ਅਤੇ ਸ਼ਾਮ ਨੂੰ ਉਨ੍ਹਾਂ ਨੂੰ ਪੜ੍ਹਾਈ ਕਰਵਾਉਂਦੀ ਰਹੀ। ਜਦ ਮਾਓ ਨੇ ਹੂਨਾਨ ਦੀ ਕਿਸਾਨ ਲਹਿਰ ਬਾਰੇ ਰਿਪੋਰਟ ਤਿਆਰ ਕੀਤੀ ਤਾਂ ਉਸ ਵਿੱਚ ਵੀ ਹੂਈ ਨੇ ਵੱਡਾ ਯੋਗਦਾਨ ਪਾਇਆ। 1927 ਵਿੱਚ ਜਦ ਕੌਮਿਨਤਾਂਗ ਨੇ ਕਮਿਊਨਿਸਟਾਂ ਨਾਲ ਸਮਝੌਤਾ ਤੋੜ ਕੇ ਉਨ੍ਹਾਂ ਉਪਰ ਹੱਲਾ ਬੋਲ ਦਿੱਤਾ ਤਾਂ ਹੂਈ ਗੁਪਤਵਾਸ ਹੋਕੇ ਕੰਮ ਕਰਨ ਲੱਗੀ ਅਤੇ ਮਾਓ ਨੂੰ ਹੂਈ ਨਾਲੋਂ ਵਿਛੜ ਕੇ ਪਾਰਟੀ ਕਾਰਜਾਂ ਲਈ ਕੈਂਟਨ ਜਾਣਾ ਪਿਆ। ਕੈਂਟਨ ਜਾਣ ਸਮੇਂ ਆਪਣੇ ਜਜ਼ਬਾਤਾਂ ਨੂੰ ਮਾਓ ਨੇ ਇਸ ਕਵਿਤਾ ਰਾਹੀਂ ਪ੍ਰਗਟ ਕੀਤਾ ਅੱਛਾ ਅਲਵਿਦਾ, ਮੈਂ ਚੱਲਿਆਂ ਹਾਂ ਆਪਣੀ ਯਾਤਰਾ 'ਤੇ ਹਾਲਤ ਹੋਰ ਮਾੜੀ ਕਰ ਦਿੱਤੀ ਉਹਨਾਂ ਉਦਾਸ ਨਜ਼ਰਾਂ ਨੇ ਜੋ ਅਸੀਂ ਇੱਕ ਦੂਜੇ ਵੱਲ ਸੁੱਟੀਆਂ ਮੈਂ ਮਿੰਨਤ ਕਰਦਾ ਹਾਂ ਕਿ ਤੋੜ ਲੈ ਇਹ ਜਜ਼ਬਾਤ ਦੀਆਂ ਕੁੜੀਆਂ ਮੈਂ ਤਾਂ ਹੁਣ ਬਿਨਾਂ ਜੜ੍ਹਾਂ ਤੋਂ ਘੁੰਮਦਾ ਰਹਾਂਗਾ ਅਤੇ ਕੋਈ ਵਾਸਤਾ ਨਹੀਂ ਰੱਖਾਂਗਾ ਆਸ਼ਕਾਂ ਵਾਲੀ ਫੁਸਫਸਾਹਟ ਨਾਲ ਸਰਕਾਰੀ ਜਬਰ ਅਤੇ ਕੰਮ ਖੇਤਰਾਂ ਵਿੱਚ ਦੂਰੀ ਕਾਰਣ 1927 ਤੋਂ ਬਾਅਦ ਉਸ ਦਾ ਮਾਓ ਨਾਲੋਂ ਸਿੱਧਾ ਸੰਪਰਕ ਟੁੱਟ ਗਿਆ ਅਤੇ ਮਾਓ ਦੀ ਸੁੱਖਸਾਂਦ ਬਾਰੇ ਉਸ ਨੂੰ ਅਖ਼ਬਾਰਾਂ ਵਿਚੋਂ ਹੀ ਪਤਾ ਲਗਦਾ ਸੀ। ਅਕਤੂਬਰ 1930 ਵਿੱਚ ਕੌਮਿਨਤਾਂਗ ਦੇ ਇੱਕ ਜੰਗੀ ਸਰਦਾਰ ਨੇ ਯਾਂਗ ਕੂਈ ਹੂਈ ਅਤੇ ਉਸ ਦੇ ਪੁੱਤਰ ਮਾਓ ਐਨੀਇੰਗ ਨੂੰ ਗ੍ਰਿਫਤਾਰ ਕਰ ਲਿਆ। ਉਹ ਚਾਹੁੰਦੇ ਸਨ ਕਿ ਹੂਈ ਜਨਤਕ ਤੌਰ 'ਤੇ ਮਾਓ ਜ਼ੇ ਤੁੰਗ ਅਤੇ ਚੀਨੀ ਕਮਿਊਨਿਸਟ ਪਾਰਟੀ ਦੀ ਨਿੰਦਾ ਕਰੇ। ਇਸ ਦੇ ਲਈ ਉਸ 'ਤੇ ਬਹੁਤ ਤਸ਼ੱਦਦ ਕੀਤਾ ਗਿਆ ਪਰ ਉਸ ਨੇ ਝੁਕਣ ਤੋਂ ਨਾਂਹ ਕਰ ਦਿੱਤੀ। ਉਸ ਨੇ ਆਪਣੇ ਬੰਦੀਕਾਰਾਂ ਨੂੰ ਕਿਹਾ, “ਤੁਸੀਂ ਮੈਨੂੰ ਜਿਵੇਂ ਵੀ ਚਾਹੋ ਮਾਰ ਸਕਦੇ ਹੋ, ਪਰ ਤੁਸੀਂ ਮੇਰੇ ਮੂੰਹ ਵਿਚੋਂ ਇਹੋ ਜਿਹੀ ਮਾਓ ਜ਼ੇ-ਤੁੰਗ /37