ਪੰਨਾ:ਮਾਓ ਜ਼ੇ-ਤੁੰਗ.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਓ ਦੀ ਬਹਾਦਰ ਪਤਨੀ ਯਾਂਗ ਕਾਈ ਹੂਈ ਮਾਓ ਦੀ ਜੀਵਨ ਕਹਾਣੀ ਅੱਗੇ ਤੋਰਨ ਤੋਂ ਪਹਿਲਾਂ ਉਸ ਦੀ ਪਤਨੀ ਅਤੇ ਕਮਿਊਨਿਸਟ ਵਿਚਾਰਾਂ ਲਈ ਸ਼ਹੀਦ ਹੋਣ ਵਾਲੀ ਦਲੇਰ ਔਰਤ ਬਾਰੇ ਕੁਝ ਗੱਲਾਂ ਕਰਨੀਆਂ ਜਰੂਰੀ ਹਨ। ਯਾਂਗ ਕਾਈ ਹੂਈ ਨਾਰਮਲ ਸਕੂਲ ਵਿੱਚ ਮਾਓ ਦੇ ਆਦਰਸ਼ ਅਧਿਆਪਕ ਰਹੇ ਯਾਂਗ ਚਾਂਗ-ਚੀ ਦੀ ਧੀ ਸੀ। ਜਿਵੇਂ ਪਹਿਲਾਂ ਜਿਕਰ ਆਇਆ ਹੈ ਇਹ ਅਧਿਆਪਕ ਨੈਤਿਕ ਗੁਣਾਂ ਬਾਰੇ ਸਿਰਫ ਪੜ੍ਹਾਉਂਦਾ ਹੀ ਨਹੀਂ ਸੀ ਸਗੋਂ ਆਪਣੀ ਜ਼ਿੰਦਗੀ ਵਿੱਚ ਵੀ ਉਨ੍ਹਾਂ ਉੱਚ ਨੈਤਿਕ ਕਦਰਾਂ ਕੀਮਤਾਂ ਦਾ ਧਾਰਨੀ ਸੀ। ਇਨ੍ਹਾਂ ਗੁਣਾਂ ਕਰਕੇ ਮਾਓ ਉਸ ਦਾ ਬਹੁਤ ਸਤਿਕਾਰ ਕਰਦਾ ਸੀ ਅਤੇ ਉਸ ਦੇ ਘਰ ਵੀ ਆਉਂਦਾ ਜਾਂਦਾ ਰਹਿੰਦਾ ਸੀ। ਹੂਈ ਬਾਅਦ ਵਿੱਚ ਇਸ ਸਮੇਂ ਨੂੰ ਯਾਦ ਕਰਦਿਆਂ ਕਹਿੰਦੀ ਹੈ ਕਿ ਮੈਂ ਤਾਂ ਉਸ ਨੂੰ ਪਹਿਲਾਂ ਹੀ ਪਿਆਰ ਕਰਨ ਲੱਗ ਪਈ ਸੀ ਅਤੇ ਸੋਚ ਲਿਆ ਸੀ ਕਿ ਇਸ ਨੂੰ ਛੱਡ ਕੇ ਹੋਰ ਕਿਸੇ ਨਾਲ ਸ਼ਾਦੀ ਨਹੀਂ ਕਰਾਂਗੀ।' ਪਰ ਉਸ ਨੇ ਇਸ ਆਸ ਨਾਲ ਆਪਣੀਆਂ ਇਹ ਭਾਵਨਾਵਾਂ ਜਾਹਰ ਨਾ ਕੀਤੀਆਂ ਕਿ ਮਾਓ ਹੀ ਇਸ ਬਾਰੇ ਕੋਈ ਪਹਿਲ ਕਰੇਗਾ। ਦੂਜੇ ਪਾਸੇ ਮਾਓ ਇਸ ਮਾਮਲੇ ਵਿੱਚ ਸੰਗਾਊ ਸੀ ਅਤੇ ਉਸ ਪਾਸ ਕੋਈ ਪੈਸਾ ਧੇਲਾ ਵੀ ਨਹੀਂ ਸੀ, ਛੇ ਸੱਤ ਹੋਰ ਨੌਜਵਾਨਾਂ ਨਾਲ ਉਹ ਇੱਕ ਭੀੜੇ ਜਿਹੇ ਕਮਰੇ ਵਿੱਚ ਰਹਿ ਰਿਹਾ ਸੀ। ਸੋ ਉਸ ਸਮੇਂ ਤਾਂ ਮਾਓ ਨੇ ਵੀ ਗੱਲ ਛੇੜਨ ਦੀ ਪਹਿਲ , ਨਾ ਕੀਤੀ। ਜਨਵਰੀ 1920 ਵਿੱਚ ਹੂਈ ਦੇ ਪਿਤਾ ਦੀ ਬਿਮਾਰੀ ਕਾਰਣ ਮੌਤ ਹੋ ਗਈ। ਮਾਓ ਉਸ ਦਾ ਦੁੱਖ ਵੰਡਾਉਣ ਬੀਜ਼ਿੰਗ ਆਇਆ।ਉਥੇ ਮਾਓ ਨੇ ਸਾਹਿਤ-ਸਭਿਆਚਾਰ ਨਾਲ ਸਬੰਧਿਤ ਇੱਕ ਅਦਾਰਾ ਕਾਇਮ ਕੀਤਾ ਜਿੱਥੇ ਹੁਈ ਵੀ ਆਉਣ ਲੱਗੀ ਅਤੇ । ਉਨ੍ਹਾਂ ਦਾ ਪ੍ਰੇਮ ਪ੍ਰਵਾਨ ਚੜ੍ਹਨ ਲੱਗਾ | ਸਤੰਬਰ ਵਿੱਚ ਮਾਓ ਚਾਂਗਸ਼ਾ ਵਿੱਚ ਅਧਿਆਪਕ ਲੱਗ ਗਿਆ ਅਤੇ ਉਸ ਨੇ ਹੁਈ ਨਾਲ ਬਗੈਰ ਰਸਮਾਂ ਅਤੇ ਜਸ਼ਨਾਂ ਦੇ ਵਿਆਹ ਕਰਵਾ ਲਿਆ। ਇਸ ਵਿਆਹ ਤੋਂ ਉਨ੍ਹਾਂ ਦੇ ਤਿੰਨ ਬੱਚੇ ਹੋਏ। ਹੂਈ ਪਹਿਲਾਂ ਚੀਨੀ ਸਮਾਜਵਾਦੀ ਯੂਥ ਲੀਗ ਵਿੱਚ ਕੰਮ ਕਰਦੀ ਰਹੀ, ਫਿਰ ਮਾਓ ਜ਼ੇ-ਤੁੰਗ /36