ਪੰਨਾ:ਮਾਓ ਜ਼ੇ-ਤੁੰਗ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਸਤਾ ਲੱਭ ਰਿਹਾ ਸੀ। ਮੈਂ ਅਨਾਰਕਿਜ਼ਮ ਬਾਰੇ ਕੁਝ ਪੈਂਫਲੈੱਟ ਪੜ੍ਹੇ ਅਤੇ ਉਨ੍ਹਾਂ ਤੋਂ ਵੀ ਕਾਫੀ ਪ੍ਰਭਾਵਿਤ ਹੋਇਆ। 1919 ਦੇ ਸ਼ੁਰੂ ਵਿੱਚ ਮੈਂ ਫਰਾਂਸ ਜਾਣ ਵਾਲੇ ਆਪਣੇ ਦੋਸਤਾਂ ਨੂੰ ਜਹਾਜ ਚੜ੍ਹਾਉਣ ਲਈ ਸ਼ੰਘਾਈ ਗਿਆ। ਉਥੋਂ ਜਦ ਮੈਂ ਵਾਪਸ ਚਾਂਗਸ਼ਾ ਆਇਆ ਤਾਂ ਸਿਆਸਤ ਵਿੱਚ ਸਿੱਧਾ ਹਿੱਸਾ ਲੈਣ ਲੱਗ ਪਿਆ। ਮੈਂ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਲੱਗਾ ਅਤੇ ਹੂਨਾਨ ਦੇ ਵਿਦਿਆਰਥੀਆਂ ਦੇ ਅਖ਼ਬਾਰ ਦਾ ਸੰਪਾਦਕ ਬਣ ਗਿਆ। ਸਾਡੀ ਜਥੇਬੰਦੀ ਨੇ ਹੂਨਾਨ ਪ੍ਰਦੇਸ਼ ਦੀ ਆਜਾਦੀ ਲਈ ਵੀ ਕੰਮ ਕੀਤਾ। ਸਾਨੂੰ ਜਾਪਦਾ ਸੀ ਕਿ ਜੇ ਹੂਨਾਨ ਬੀਜ਼ਿੰਗ ਤੋਂ ਆਜਾਦ ਹੋ ਜਾਵੇ ਤਾਂ ਇਥੇ ਤੇਜੀ ਨਾਲ ਤਰੱਕੀ ਹੋ ਸਕਦੀ ਹੈ। ਸਾਡੀ ਇਸ ਆਜਾਦੀ ਲਹਿਰ 'ਤੇ ਸਵਾਰ ਹੋ ਕੇ ਚਾਉ ਹੈਂਗ-ਤੀ ਨਾਂ ਦਾ ਫੌਜੀ ਸਰਦਾਰ ਸੱਤਾ ਵਿੱਚ ਆ ਗਿਆ ਪਰ ਸੱਤਾ ਵਿੱਚ ਆ ਕੇ, ਉਹ ਸਾਰੇ ਵਾਅਦੇ ਭੁੱਲ ਕੇ ਜਮਹੂਰੀ ਲਹਿਰ ਨੂੰ ਸਖਤੀ ਨਾਲ ਕੁਚਲਣ ਵੱਲ ਤੁਰ ਪਿਆ। ਇਸ ਘਟਨਾ ਤੋਂ ਮੈਨੂੰ ਸਪਸ਼ਟ ਹੋ ਗਿਆ ਕਿ ਵਿਸ਼ਾਲ ਲੋਕਾਂ ਦੇ ਐਕਸ਼ਨ ਰਾਹੀਂ ਹਾਸਲ ਕੀਤੀ ਲੋਕਾਂ ਦੀ ਰਾਜਸੀ ਸੱਤਾ ਹੀ ਸਹੀ ਸੁਧਾਰਾਂ ਨੂੰ ਲਾਗੂ ਕਰ ਸਕਦੀ ਹੈ। 1920 ਦੀ ਸਰਦ ਰੁੱਤ ਵਿੱਚ ਮੈਂ ਕਾਮਿਆਂ ਨੂੰ ਮਾਰਕਸੀ ਵਿਚਾਰਾਂ ਦੀ ਰੋਸ਼ਨੀ ਵਿੱਚ ਜਥੇਬੰਦ ਕਰਨ ਲੱਗਾ। ਮੈਂ ਰੂਸ ਦੀਆਂ ਘਟਨਾਵਾਂ ਬਾਰੇ ਕਾਫੀ ਪੜ੍ਹਿਆ ਅਤੇ ਜਿੰਨਾ ਕੁ ਕਮਿਊਨਿਸਟ ਲਿਟਰੇਚਰ ਚੀਨੀ ਭਾਸ਼ਾ ਵਿੱਚ ਉਪਲੱਬਧ ਸੀ ਉਹ ਲੱਭਿਆ। ਤਿੰਨ ਕਿਤਾਬਾਂ ਨੇ ਮੈਨੂੰ ਵਿਸ਼ੇਸ਼ ਰੂਪ ਵਿੱਚ ਪ੍ਰਭਾਵਿਤ ਕੀਤਾ ਅਤੇ ਮੇਰਾ ਮਾਰਕਸਵਾਦ ਵਿੱਚ ਵਿਸ਼ਵਾਸ਼ ਪੱਕਾ ਕੀਤਾ। ਇਹ ਤਿੰਨ ਕਿਤਾਬਾਂ ਸਨ ਕਮਿਊਨਿਸਟ ਮੈਨੀਫੈਸਟੋ, ਕੌਟਸਕੀ ਦੀ ਜਮਾਤੀ ਸੰਘਰਸ਼ ਅਤੇ ਕ੍ਰਿਪਕ ਦੀ ਸਮਾਜਵਾਦ ਦਾ ਇਤਿਹਾਸ। 1920 ਦੀਆਂ ਗਰਮੀਆਂ ਤੱਕ ਮੈਂ ਪੱਕਾ ਮਾਰਕਸਵਾਦੀ ਬਣ ਗਿਆ ਸੀ। ਇਸੇ ਸਾਲ ਮੈਂ ਯਾਂਗ ਕਾਈ ਹੂਈ ਨਾਲ ਵਿਆਹ ਕਰਵਾ ਲਿਆ।”

- ਮਾਓ ਜ਼ੇ-ਤੁੰਗ /35