ਪੰਨਾ:ਮਾਓ ਜ਼ੇ-ਤੁੰਗ.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

। ਇਸ ਨੇ ਮੈਨੂੰ ਬਹੁਤ ਉਤੇਜਿਤ ਕੀਤਾ। ਮੈਂ ਵੀ ਉਨ੍ਹਾਂ ਵਾਂਗ ਕਰਨਾ ਚਾਹੁੰਦਾ ਸਾਂ ਪਰ ਕਹਾਣੀ ਪੜ੍ਹੀ ਜੋ ਸਾਰੇ ਚੀਨ ਦੀ ਯਾਤਰਾ ਕਰਦੇ ਹੋਏ ਤਿੱਬਤ ਤੱਕ ਪਹੁੰਚਦੇ ਹਨ। ਮੇਰੇ ਕੋਲ ਕੋਈ ਪੈਸਾ ਨਹੀਂ ਸੀ, ਸੋ ਮੈਂ ਸੋਚਿਆ ਕਿ ਪਹਿਲਾਂ ਕੇਵਲ ਹੁਨਾਨ ਵਿੱਚ ਘੁੰਮਣ ਦੀ ਕੋਸ਼ਿਸ਼ ਕੀਤੀ ਜਾਵੇ। ਅਗਲੀ ਗਰਮੀ ਮੈਂ ਇੱਕ ਹੋਰ ਵਿਦਿਆਰਥੀ ਨਾਲ ਪੈਦਲ ਹੀ ਸੂਬੇ ਵਿੱਚ ਚੱਲ ਪਿਆ ਅਤੇ ਬਗੈਰ ਇੱਕ ਵੀ ਪੈਸਾ ਖਰਚ ਕੀਤੇ ਪੰਜ ਜਿਲ੍ਹੇ ਗਾਹ ਦਿੱਤੇ। ਕਿਸਾਨ ਹੀ ਸਾਨੂੰ ਖਾਣ ਨੂੰ ਦਿੰਦੇ ਅਤੇ ਸੌਣ ਲਈ ਥਾਂ ਵੀ ਦੇ ਦਿੰਦੇ। ਇਸ ਤੋਂ ਹਾਸਲ ਹੋਈ ਉਤਸ਼ਾਹੀ ਅਵਸਥਾ ਵਿੱਚ ਕੁਝ ਜਿਗਰੀ ਸਾਥੀਆਂ ਦੀ ਲੋੜ ਮਹਿਸੂਸ ਕਰਦੇ ਹੋਏ ਮੈਂ ਇੱਕ ਸਥਾਨਕ ਅਖ਼ਬਾਰ ਵਿੱਚ ਇਸ਼ਤਿਹਾਰ ਪਾ ਦਿੱਤਾ ਜਿਸ ਵਿੱਚ ਲਿਖਿਆ ਕਿ ਦੇਸ਼ ਭਗਤਕ ਕੰਮ ਕਰਨ ਵਿੱਚ ਰੁਚੀ ਰੱਖਣ ਵਾਲੇ ਨੌਜਵਾਨ ਮੇਰੇ ਨਾਲ ਸੰਪਰਕ ਕਰਨ। ਮੈਂ ਉਸ ਵਿੱਚ ਸਪਸ਼ਟ ਕੀਤਾ ਸੀ ਕਿ ਉਹੀ ਨੌਜਵਾਨ ਸੰਪਰਕ ਕਰਨ ਜੋ ਸਖਤ ਜਾਨ ਅਤੇ ਪੱਕੇ ਨਿਸਚੇ ਵਾਲੇ ਹੋਣ ਅਤੇ ਦੇਸ਼ ਖਾਤਰ ਕੁਰਬਾਨੀ ਕਰਨ ਲਈ ਤਿਆਰ ਹੋਣ। ਇਸ ਇਸ਼ਤਿਹਾਰ ਪ੍ਰਤੀ ਮੈਨੂੰ ਸਾਢੇ ਤਿੰਨ ਜਵਾਬ ਆਏ, ਅੱਧਾ ਜਵਾਬ ਲੀ ਲੀ ਸਾਨ ਦਾ ਗਿਣਦਾ ਹਾਂ ਜੋ ਮੇਰੀ ਸਾ ਗੱਲ ਸੁਣਕੇ, ਅੱਗੋਂ ਕੁਝ ਵੀ ਠੀਕ ਜਾਂ ਗਲਤ ਕਹੇ ਬਗੈਰ ਚਲਾ ਗਿਆ। ਪਰ ਹੌਲੀ ਹੌਲੀ ਮੈਂ ਆਪਣੇ ਦੁਆਲੇ ਵਿਦਿਆਰਥੀਆਂ ਦਾ ਇੱਕ ਗਰੁੱਪ ਖੜ੍ਹਾ ਕਰ ਲਿਆ ਜੋ ਇੱਕ ਸਟਡੀ ਗਰੁੱਪ ਦਾ ਕੇਂਦਰ ਬਣ ਗਿਆ। ਇਹ ਗੰਭੀਰ ਸੋਚ ਵਾਲੇ ਆਦਮੀਆਂ ਦਾ ਛੋਟਾ ਜਿਹਾ ਗਰੁੱਪ ਸੀ ਜੋ ਛੋਟੀਆਂ ਛੋਟੀਆਂ ਗੱਲਾਂ 'ਤੇ ਵਿਚਾਰ ਕਰਨ ਵਿੱਚ ਆਪਣਾ ਸਮਾਂ ਨਹੀਂ ਬਰਬਾਦ ਕਰਦੇ ਸਨ। ਜੋ ਵੀ ਉਹ ਕਰਦੇ ਜਾਂ ਕਹਿੰਦੇ ਸਨ ਉ ਦਾ ਕੋਈ ਮਕਸਦ ਹੋਣਾ ਜਰੂਰੀ ਹੁੰਦਾ ਸੀ। ਉਨ੍ਹਾਂ ਕੋਲ ਪਿਆਰ ਮੁਹੱਬਤ ਲਈ ਕੋਈ ਸਮਾਂ ਨਹੀਂ ਸੀ ਕਿਉਂਕਿ ਉਹ ਉਨ੍ਹਾਂ ਸਮਿਆਂ ਨੂੰ ਬਹੁਤ ਮਹੱਤਵਪੂਰਨ ਸਮਝਦੇ ਸਨ ਅਤੇ ਇਸ ਬਾਰੇ ਗਿਆਨ ਹਾਸਲ ਕਰਨ ਦੀ ਤੱਦੀ ਵਿੱਚ ਔਰਤਾਂ ਜਾਂ ਨਿੱਜੀ ਮਾਮਲਿਆਂ ਬਾਰੇ ਵਿਚਾਰ ਕਰਨ ਨੂੰ ਸਖਤੀ ਨਾਲ ਰੱਦ ਕਰਦੇ ਸਨ। ਮੈਂ ਅਤੇ ਮੇਰੇ ਦੋਸਤ ਕੇਵਲ ਵੱਡੇ ਮਸਲਿਆਂ - ਆਦਮੀ ਦੀ ਕੁਦਰਤੀ ਫ਼ਿਤਰਤ, ਮਨੁੱਖੀ ਸਮਾਜ, ਚੀਨ, ਅਤੇ ਬ੍ਰਹਿਮੰਡ ਆਦਿ ਬਾਰੇ ਹੀ ਗੱਲ ਕਰਦੇ ਸਾਂ। ਸਾਨੂੰ ਸਰੀਰ ਬਨਾਉਣ ਦਾ ਵੀ ਜਨੂੰਨ ਚੜ੍ਹਿਆ ਹੋਇਆ ਸੀ। ਸਰਦੀਆਂ ਵਿੱਚ ਅਸੀਂ ਮੈਦਾਨਾਂ, ਪਹਾੜਾਂ ਦੀਆਂ ਉਤਰਾਈਆਂ ਚੜ੍ਹਾਈਆਂ ਅਤੇ ਨਦੀ ਨਾਲਿਆਂ ਨੂੰ ਗਾਹੁੰਦੇ ਫਿਰਦੇ। ਸਰੀਰ ਨੂੰ ਸਖਤ ਕਰਨ ਲਈ ਅਸੀਂ ਮੀਂਹ, ਧੁੱਪ ਅਤੇ ਤੇਜ ਹਵਾਵਾਂ ਵਿੱਚ ਕਮੀਜਾਂ ਲਾਹ ਕੇ ਘੁੰਮਦੇ। ਜਦ ਕੋਹਰਾ ਪੈਣ ਲੱਗ ਜਾਂਦਾ ਤਾਂ ਅਸੀਂ ਬਾਹਰ ਖੁੱਲ੍ਹੇ ਵਿੱਚ ਪੈਂਦੇ ਅਤੇ ਨਵੰਬਰ ਵਿੱਚ ਬਰਫੀਲੇ ਦਰਿਆਵਾਂ ਵਿੱਚ ਤੈਰਦੇ। ਇਹ ਸਾਰਾ ਕੁਝ ਅਸੀਂ ‘ਸਰੀਰ ਸਿਧਾਉਣ’ ਦੇ ਨਾਂ ’ਤੇ ਕਰਦੇ। ਇਸ ਟਰੇਨਿੰਗ ਨਾਲ ਬਣੀ ਸਰੀਰਕ ਮਜਬੂਤੀ ਮੇਰੇ ਬਾਅਦ ਦੇ ਇਨਕਲਾਬੀ - ਸੰਸਾਰ ਮਾਓ ਜ਼ੇ-ਤੁੰਗ /32