ਪੰਨਾ:ਮਾਓ ਜ਼ੇ-ਤੁੰਗ.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀਆਂ ਕਥਾਵਾਂ ਵੀ ਪੜ੍ਹਦਾ ਰਿਹਾ। ਹੁਣ ਮੇਰੇ ਕੋਲ ਕੋਈ ਪੈਸਾ ਨਹੀਂ ਰਿਹਾ ਸੀ ਅਤੇ ਪਰਿਵਾਰ ਨੇ ਵੀ ਸਕੂਲ ਵਿੱਚ ਦਾਖਲ ਹੋਏ ਬਿਨਾਂ ਕੋਈ ਸਹਾਇਤਾ ਦੇਣ ਤੋਂ ਨਾਂਹ ਕਰ ਦਿੱਤੀ।ਸੋ ਮੈਂ ਆਪਣੇ ‘ਕੈਰੀਅਰ’ ਬਾਰੇ ਸੋਚਣ ਲੱਗਾ ਅਤੇ ਮੈਨੂੰ ਲੱਗਿਆ ਕਿ ਮੈਂ ਅਧਿਆਪਕ ਦੇ ਕਿੱਤੇ ਦੇ ਵੱਧ ਯੋਗ ਹਾਂ। ਮੈਂ ਫੇਰ ਇਸ਼ਤਿਹਾਰ ਪੜ੍ਹਨੇ ਸ਼ੁਰੂ ਕਰ ਦਿੱਤੇ। ਹੁਨਾਨ ਨਾਰਮਲ ਸਕੂਲ (ਅਧਿਆਪਕ ਸਿੱਖਿਆ ਲਈ ਅਦਾਰਾ) ਦੀ ਇੱਕ ਆਕਰਸ਼ਕ ਸੂਚਨਾ ਨੇ ਮੇਰਾ ਧਿਆਨ ਖਿੱਚਿਆ ਜਿੱਥੇ ਕੋਈ ਟਿਊਸ਼ਨ ਫੀਸ ਨਹੀਂ ਸੀ ਅਤੇ ਰਿਹਾਇਸ਼ ਅਤੇ ਖਾਣਾ ਵੀ ਬਹੁਤ ਸਸਤੇ ਸਨ। ਮੇਰੇ ਦੋ ਹੋਰ ਦੋਸਤ ਵੀ ਮੈਨੂੰ ਇਸ ਲਈ ਪ੍ਰੇਰ ਰਹੇ ਸਨ, ਅਸਲ ਵਿੱਚ ਉਹ ਇਸ ਸਕੂਲ ਦੇ ਦਾਖਲਾ ਟੈਸਟ ਲਈ ਮੰਗੇ ਗਏ ਲੇਖ ਮੈਥੋਂ ਲਿਖਵਾਉਣਾ ਚਾਹੁੰਦੇ ਸਨ। ਮੈਂ ਉਨ੍ਹਾਂ ਲਈ ਦੋ ਲੇਖ ਲਿਖੇ ਅਤੇ ਇੱਕ ਆਪਣੇ ਲਈ ਲਿਖਿਆ। ਤਿੰਨੋ ਲੇਖ ਮਨਜ਼ੂਰ ਹੋ ਗਏ, ਸੋ ਅਸਲੀਅਤ ਵਿੱਚ ਮੈਂ ਤਿੰਨ ਵਾਰ ਸਿਲੈਕਟ ਹੋ ਗਿਆ। ਮੈਨੂੰ ਉਸ ਵਕਤ ਇਹ ਸਮਝ ਨਹੀਂ ਸੀ ਕਿ ਇਸ ਤਰ੍ਹਾਂ ਕਿਸੇ ਹੋਰ ਦੀ ਥਾਂ ਲੇਖ ਆਦਿ ਲਿਖ ਕੇ ਦੇਣਾ ਗਲਤ ਗੱਲ ਹੈ : ਮੇਰੇ ਲਈ ਤਾਂ ਇਹ ਸਿਰਫ ਯਾਰੀ ਪੁਗਾਉਣ ਦਾ ਹੀ ਮਸਲਾ ਸੀ। ਘਰ ਵਾਲੇ ਵੀ ਮੇਰੇ ਇਸ ਕੋਰਸ ਨਾਲ ਸਹਿਮਤ ਸਨ। ਮੈਂ ਪੂਰੇ ਪੰਜ ਸਾਲ ਇਥੇ ਟਿਕਿਆ ਰਿਹਾ ਅਤੇ ਮੈਂ ਇਥੋਂ ਅਧਿਆਪਕ ਦੀ ਡਿਗਰੀ ਪ੍ਰਾਪਤ ਕਰ ਹੀ ਲਈ। ਇਸ ਸਮੇਂ ਦੀਆਂ ਮੇਰੀ ਜ਼ਿੰਦਗੀ ਨਾਲ ਸਬੰਧਿਤ ਕਾਫੀ ਘਟਨਾਵਾਂ ਹਨ ਅਤੇ ਇਥੇ ਹੀ ਮੇਰੇ ਸਿਆਸੀ ਵਿਚਾਰਾਂ ਨੇ ਠੋਸ ਰੂਪ ਲੈਣਾ ਸ਼ੁਰੂ ਕੀਤਾ। ਇਥੇ ਜਿਸ ਅਧਿਆਪਕ ਨੇ ਮੇਰੇ ਉੱਤੇ ਸਭ ਤੋਂ ਵੱਧ ਪ੍ਰਭਾਵ ਪਾਇਆ ਉਹ ਇੰਗਲੈਂਡ ਵਿਚੋਂ ਪੜ੍ਹ ਕੇ ਆਇਆ ਯਾਂਗ ਚਾਂਗ-ਚੀ ਸੀ। ਉਹ ਉਥੇ ਸਦਾਚਾਰ ਪੜ੍ਹਾਉਂਦਾ ਸੀ, ਖ਼ੁਦ ਵੀ ਬਹੁਤ ਆਦਰਸ਼ਵਾਦੀ ਅਤੇ ਉੱਚੇ ਚਰਿੱਤਰ ਦਾ ਧਾਰਨੀ ਸੀ। ਉਹ ਨੈਤਿਕ ਕਦਰਾਂ ਕੀਮਤਾਂ ਵਿੱਚ ਡੂੰਘਾ ਵਿਸ਼ਵਾਸ਼ ਰਖਦਾ ਸੀ ਅਤੇ ਆਪਣੇ ਵਿਦਿਆਰਥੀਆਂ ਵਿੱਚ ਵੀ ਇਹ ਕਦਰਾਂ ਭਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਜੋ ਉਹ ਨਿਆਂ ਪਸੰਦ, ਨੇਕ, ਸਦਾਚਾਰੀ ਅਤੇ ਸਮਾਜ ਲਈ ਲਾਭਦਾਇਕ ਇਨਸਾਨ ਬਣ ਜਾਣ। ਉਸ ਦੀ ਸਦਾਚਾਰ ਬਾਰੇ ਦਿੱਤੀ ਇੱਕ ਪੁਸਤਕ ਪੜ੍ਹ ਕੇ ਮੈਂ ਇੱਕ ਲੇਖ ਲਿਖਣ ਲਈ ਪ੍ਰੇਰਿਆ ਗਿਆ ਜਿਸ ਦਾ ਮੈਂ ਨਾਂ ਰੱਖਿਆ, ‘ਮਨ ਦੀ ਸ਼ਕਤੀ’। ਮੈਂ ਵੀ ਉਦੋਂ ਆਦਰਸ਼ਵਾਦੀ ਸੀ ਅਤੇ ਮੇਰੇ ਉਸ ਆਦਰਸ਼ਵਾਦੀ ਅਧਿਆਪਕ ਨੂੰ ਇਹ ਲੇਖ ਬਹੁਤ ਹੀ ਪਸੰਦ ਆਇਆ ਅਤੇ ਉਸ ਨੇ ਲੇਖ ਨੂੰ ਪੂਰੇ ਸੌ ਨੰਬਰ ਦਿੱਤੇ। ਇੱਕ ਹੋਰ ਅਧਿਆਪਕ ਨੇ ਮੈਨੂੰ ‘ਮਿਨ ਪਾਓ’ ਮੈਗ਼ਜ਼ੀਨ ਦੇ ਪੁਰਾਣੇ ਅੰਕ ਪੜ੍ਹਨ ਲਈ ਦਿੱਤੇ। ਇਸ ਦੇ ਇੱਕ ਅੰਕ ਵਿੱਚ ਮੈਂ ਦੋ ਚੀਨੀ ਵਿਦਿਆਰਥੀਆਂ ਦੀ ਮਾਓ ਜ਼ੇ-ਤੁੰਗ /31