ਪੰਨਾ:ਮਾਓ ਜ਼ੇ-ਤੁੰਗ.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਹੱਥਕੰਡੇ ਸਿੱਖਾਂ। ਮੈਂ ਇਸ ਸਕੂਲ ਵਿੱਚ ਦਾਖਲ ਹੋ ਗਿਆ ਅਤੇ ਉੱਥੇ ਪੜ੍ਹਨ ਲੱਗਾ ਪਰ ਸਿਰਫ ਇੱਕ ਮਹੀਨੇ ਲਈ। । ਇਸ ਨਵੇਂ ਸਕੂਲ ਵਿੱਚ ਸਮੱਸਿਆ ਅੰਗਰੇਜ਼ੀ ਦੀ ਸੀ। ਬਹੁਤੇ ਕੋਰਸ ਅੰਗਰੇਜ਼ੀ ਵਿੱਚ ਹੀ ਪੜ੍ਹਾਏ ਜਾਂਦੇ ਸਨ ਅਤੇ ਅੰਗਰੇਜ਼ੀ ਵੱਲੋਂ ਮੇਰਾ ਹੱਥ ਬਾਹਲਾ ਹੀ ਤੰਗ ਸੀ। ਹੋਰ ਮਸਲਾ ਇਹ ਸੀ ਕਿ ਸਕੂਲ ਵਿੱਚ ਕੋਈ ਅੰਗਰੇਜ਼ੀ ਅਧਿਆਪਕ ਵੀ ਨਹੀਂ ਸੀ। । ਇਸ ਸਥਿਤੀ ਤੋਂ ਨਿਰਾਸ਼ ਹੋ ਕੇ ਮਹੀਨੇ ਦੇ ਅੰਤ 'ਤੇ ਮੈਂ ਸਕੂਲ ਛੱਡ ਦਿੱਤਾ ਅਤੇ ਫਿਰ ਇਸ਼ਤਿਹਾਰਾਂ ਦੇ ਮਗਰ ਪੈ ਗਿਆ। ਪੜ੍ਹਾਈ ਵਿੱਚ ਮੇਰਾ ਅਗਲਾ ਮਾਅਰਕਾ ਇੱਕ ਸੂਬਾਈ ਮਿਡਲ ਸਕੂਲ ਵਿੱਚ ਦਾਖਲ ਹੋਣਾ ਸੀ। ਮੈਂ ਦਾਖਲਾ ਪ੍ਰੀਖਿਆ ਦਿੱਤੀ ਅਤੇ ਪਹਿਲੇ ਸਥਾਨ 'ਤੇ ਰਹਿ ਕੇ ਪਾਸ ਕਰ ਲਈ। ਇਹ ਬਹੁਤ ਵੱਡਾ ਸਕੂਲ ਸੀ। ਇੱਕ ਚੀਨੀ ਅਧਿਆਪਕ ਨੇ ਮੇਰੀ ਬਹੁਤ ਮਦਦ ਕੀਤੀ ਕਿਉਂਕਿ ਉਹ ਮੇਰੀਆਂ ਸਾਹਿਤਕ ਰੁਚੀਆਂ ਤੋਂ ਪ੍ਰਭਾਵਿਤ ਹੋ ਗਿਆ ਸੀ। ਉਸ ਨੇ ਮੈਨੂੰ ਇਤਿਹਾਸ ਵਿੱਚ ਜਾਰੀ ਹੋਈਆਂ ਸ਼ਾਹੀ ਸੂਚਨਾਵਾਂ ਅਤੇ ਉਨ੍ਹਾਂ ਦੀ ਆਲੋਚਨਾ ਬਾਰੇ ਇੱਕ ਕਿਤਾਬ ਵੀ ਪੜ੍ਹਨ ਨੂੰ ਦਿੱਤੀ। ਪਰ ਮੈਨੂੰ ਇਹ ਸਕੂਲ ਵੀ ਪਸੰਦ ਨਾ ਆਇਆ ; ਇਸ ਦਾ ਸਿਲੇਬਸ ਬੜਾ ਸੀਮਿਤ ਜਿਹਾ ਸੀ ਅਤੇ ਕਾਇਦੇ ਕਾਨੂੰਨ ਇਤਰਾਜਯੋਗ ਸਨ। ਅਧਿਆਪਕ ਵੱਲੋਂ ਦਿੱਤੀ ਕਿਤਾਬ ਪੜ੍ਹਨ ਉਪਰੰਤ ਮੈਂ ਇਸ ਸਿੱਟੇ 'ਤੇ ਪਹੁੰਚਿਆ ਕਿ ਮੇਰੇ ਲਈ ਇਕੱਲੇ ਰਹਿ ਕੇ ਪੜ੍ਹਨਾ ਅਤੇ ਅਧਿਐਨ ਕਰਨਾ ਵਧੇਰੇ ਠੀਕ ਰਹੇਗਾ। ਛੇ ਮਹੀਨੇ ਬਾਅਦ ਮੈਂ ਸਕੂਲ ਛੱਡ ਦਿੱਤਾ ਅਤੇ ਆਪਣੇ ਅਧਿਐਨ ਲਈ ਖ਼ੁਦ ਰਸਤਾ ਤਹਿ ਕਰ ਲਿਆ ਜਿਸ ਵਿੱਚ ਹਰ ਰੋ ਹੂਨਾਨ ਸਟੇਟ ਲਾਇਬ੍ਰੇਰੀ ਵਿੱਚ ਜਾ ਕੇ ਪੜ੍ਹਨਾ ਸ਼ਾਮਲ ਸੀ। ਮੈਂ ਇਸ ਬਾਰੇ ਬਹੁਤ ਸੁਚੇਤ ਅਤੇ ਰੈਗੂਲਰ ਸੀ ਅਤੇ ਜੋ ਛੇ ਮਹੀਨੇ ਇਸ ਤਰ੍ਹਾਂ ਦੀ ਪੜ੍ਹਾਈ ਵਿੱਚ ਖਰਚ ਕੀਤੇ ਉਹ ਮੇਰੇ ਲਈ ਬਹੁਤ ਹੀ ਕੀਮਤੀ ਰਹੇ। ਮੈਂ ਸੁਭਾ ਲਾਇਬ੍ਰੇਰੀ ਖੁੱਲ੍ਹਣ ਸਾਰ ਪਹੁੰਚ ਜਾਂਦਾ ਅਤੇ ਦੁਪਹਿਰ ਨੂੰ ਐਨਾ ਕੁ ਸਮਾਂ ਹੀ ਸਾਹ ਲੈਂਦਾ ਜੋ ਦੁਪਹਿਰ ਦੇ ਖਾਣੇ ਵਜੋਂ ਚੌਲਾਂ ਦੇ ਬਣੇ ਦੋ ਕੋਕ ਖਰੀਦਣ ਅਤੇ ਖਾਣ ਵਿੱਚ ਲਗਦਾ, ਫਿਰ ਇਸ ਲਾਇਬ੍ਰੇਰੀ ਦੇ ਬੰਦ ਹੋਣ ਤੱਕ ਉਥੇ ਪੜ੍ਹਦਾ ਰਹਿੰਦਾ। ਸਵੈ ਅਧਿਐਨ ਦੇ ਇਸ ਸਮੇਂ ਦੌਰਾਨ ਮੈਂ ਸਾਰੇ ਸੰਸਾਰ ਦੇ ਇਤਿਹਾਸ ਅਤੇ ਭੁਗੋਲ ਨੂੰ ਪੜ੍ਹਿਆ, ਮੈਂ ਦੁਨੀਆ ਦੇ ਨਕਸ਼ੇ ਨੂੰ ਦੇਖਿਆ ਅਤੇ ਬੜੀ ਦਿਲਚਸਪੀ ਨਾਲ ਉਸ ਦਾ ਅਧਿਐਨ ਕੀਤਾ। ਮੈਂ ਐਡਮ ਸਮਿੱਥ ਦੀ ‘ਦ ਵੈਲਥ ਆਫ਼ ਨੇਸ਼ਨਜ਼', ਡਾਰਵਿਨ ਦੀ ‘ਓਰਿਜ਼ਿਨ ਆਫ਼ ਸਪੀਸੀਜ਼' ਅਤੇ ਜੰਨ੍ਹ ਸਟੂਅਰਟ ਮਿੱਲ ਦੀ ਸਦਾਚਾਰ ਬਾਰੇ ਕਿਤਾਬ ਪੜ੍ਹੀ। ਰੂਸੋ ਅਤੇ ਸਪੈਂਸਰ ਦੀਆਂ ਲਿਖਤਾਂ ਪੜ੍ਹੀਆਂ। ਇਤਿਹਾਸ ਭੂਗੋਲ ਦੇ ਗੰਭੀਰ ਅਧਿਐਨ ਦੇ ਵਿੱਚ ਵਿੱਚ ਮੈਂ ਕਵਿਤਾ, ਰੋਮਾਂਸ ਅਤੇ ਪੁਰਾਤਨ ਯੂਨਾਨ 1 ਮਾਓ ਜ਼ੇ-ਤੁੰਗ /30