ਪੰਨਾ:ਮਾਓ ਜ਼ੇ-ਤੁੰਗ.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਖਦੇ ਸਨ ਪਰ ਉਹ ਗਰੀਬ ਸਨ ਅਤੇ ਦਬੇ ਕੁਚਲੇ ਲੋਕਾਂ ਦੀ ਪ੍ਰਤੀਨਿਧਤਾ ਕਰਦ ਸਨ। ਸੋ ਜਾਗੀਰਦਾਰ ਅਤੇ ਵਪਾਰੀ ਉਨ੍ਹਾਂ ਤੋਂ ਅਸਤੁੰਸ਼ਟ ਸਨ ਅਤੇ ਉਨ੍ਹਾਂ ਨੇ ਤਾਨ ਯੇਨ ਕਾਈ ਦੀ ਅਗਵਾਈ ਵਿੱਚ ਉਨ੍ਹਾਂ ਨੂੰ ਲਾਹ ਕੇ ਖਤਮ ਕਰ ਦਿੱਤਾ। ਬਹੁਤ ਸਾਰੇ ਵਿਦਿਆਰਥੀ ਫੌਜ ਵਿੱਚ ਭਰਤੀ ਹੋ ਰਹੇ ਸਨ ਅਤੇ ਮੈਂ ਵੀ ਇਨਕਲਾਬ ਨੂੰ ਸੰਪੂਰਨ ਕਰਨ ਲਈ ਰੈਗੂਲਰ ਆਰਮੀ ਵਿੱਚ ਭਰਤੀ ਹੋਣ ਦਾ ਫੈਸਲਾ ਕੀਤਾ। ਉਥੇ ਮੇਰੀ ਤਨਖਾਹ 7 ਯੂਆਨ ਸੀ, ਜੋ ਮੇਰੀ ਹੁਣ ਦੀ ਲਾਲ ਫੌਜ ਦੀ ਤਨਖ਼ਾਹ ਨਾਲੋਂ ਜਿਆਦਾ ਸੀ। ਇਸ ਵਿਚੋਂ ਦੋ ਯੁਆਨ ਮੇਰਾ ਮਹੀਨੇ ਦਾ ਭੋਜਨ ਦਾ ਖਰਚਾ ਸੀ ਅਤੇ ਕੁਝ ਪਾਣੀ ਲਈ ਖਰਚ ਕਰਨਾ ਪੈਂਦਾ ਸੀ। ਮੇਰੀ ਬਾਕੀ ਸਾਰੀ ਤਨਖਾਹ ਅਖ਼ਬਾਰ ਰਸਾਲੇ ਖਰੀਦਣ 'ਚ ਹੀ ਖਰਚ ਹੁੰਦੀ। ਉਨ੍ਹਾਂ ਰਸਾਲਿਆਂ ਵਿਚੋਂ ਇੱਕ ‘ਸਿਆਂਗ ਨਦੀ ਖ਼ਬਰਨਾਮਾ' ਸੀ ਜਿਸ ਵਿੱਚ ਸਮਾਜਵਾਦ ਬਾਰੇ ਵਿਚਾਰਾਂ ਕੀਤੀਆਂ ਹੁੰਦੀਆਂ ਸਨ ਅਤੇ ਇਥੋਂ ਹੀ ਮੈਨੂੰ ਇਸ (ਭਾਵ ਸਮਾਜਵਾਦ) ਬਾਰੇ ਜਾਣਕਾਰੀ ਮਿਲੀ ਮੈਂ ਇਸ ਸਮਾਜਵਾਦ, ਜੋ ਕਿ ਅਸਲ ਵਿੱਚ ਸਮਾਜਿਕ-ਸੁਧਾਰਵਾਦ ਸੀ, ਬਾਰੇ ਵਿਦਿਆਰਥੀਆਂ ਅਤੇ ਫੌਜੀਆਂ ਨਾਲ ਵਿਚਾਰਾਂ ਕੀਤੀਆਂ। ਮੈਂ ਪੂਰੇ ਉਤਸ਼ਾਹ ਨਾਲ ਇਸ ਵਿਸ਼ੇ ਬਾਰੇ ਆਪਣੇ ਕਈ ਜਮਾਤੀਆਂ ਨੂੰ ਪੱਤਰ ਲਿਖੇ, ਪਰ ਉਨ੍ਹਾਂ ਵਿਚੋਂ ਕੇਵਲ ਇੱਕ ਨੇ ਹੀ ਸਹਿਮਤੀ ਵਾਲਾ ਹੁੰਗਾਰਾ ਭਰਿਆ। ਖੈਰ ਇਸ ਇਨਕਲਾਬ ਦਾ ਕੋਈ ਠੋਸ ਸਿੱਟਾ ਅਜੇ ਸਪਸ਼ਟ ਨਹੀਂ ਹੋਇਆ ਸੀ। ਬਾਦਸ਼ਾਹ ਨੇ ਅਜੇ ਪੂਰੀ ਤਰ੍ਹਾਂ ਸੱਤਾ ਨਹੀਂ ਛੱਡੀ ਸੀ ਅਤੇ ਕੌਮਿਨਤਾਂਗ ਵਿੱਚ ਵੀ ਅਗਵਾਈ ਲਈ ਸੰਘਰਸ਼ ਚੱਲ ਰਿਹਾ ਸੀ। ਇਸ ਦੌਰਾਨ ਸੁਨ ਯੱਤ-ਸੇਨ ਅਤੇ ਮਾਂਚੂ ਰਾਜਿਆਂ ਦੇ ਸਾਬਕਾ ਫੌਜ ਮੁਖੀ ਯੁਆਨ ਸ਼ੀ-ਕਾਈ ਵਿਚਕਾਰ ਸਮਝੌਤਾ ਹੋ ਗਿਆ ਅਤੇ ਹੋਰ ਜੰਗ ਟਲ ਗਈ। ਮੇਰਾ ਵਿਚਾਰ ਬਣਿਆ ਕਿ ਇਨਕਲਾਬ ਵਾਲਾ ਕੰਮ ਹੁਣ ਖਤਮ ਹੋ ਗਿਆ ਹੈ ਸੋ ਮੈਂ ਫੌਜ ਵਿਚੋਂ ਅਸਤੀਫ਼ਾ ਦੇ ਦਿੱਤਾ ਅਤੇ ਆਪਣੀ ਪੜ੍ਹਾਈ ਵੱਲ ਮੁੜਨ ਦਾ ਫੈਸਲਾ ਕੀਤਾ।” ਇਸ ਤੋਂ ਬਾਅਦ ਸਵਾਲ ਇਹ ਸੀ ਕਿ ਅਗਲੀ ਪੜ੍ਹਾਈ ਕਿਹੋ ਜਿਹੀ ਕੀਤੀ ਜਾਵੇ ਅਤੇ ਇਸ ਲਈ ਕਿੱਥੇ ਦਾਖਲਾ ਲਿਆ ਜਾਵੇ। ਇਸ ਬਾਰੇ ਮਾਓ ਜੇ ਤੁੰਗ ਬੜਾ ਦਿਲਚਸਪ ਵਰਣਨ ਕਰਦਾ ਹੈ – - “ਮੈਂ ਅਖ਼ਬਾਰਾਂ ਵਿੱਚ ਵਿਦਿਅਕ ਅਦਾਰਿਆਂ ਦੇ ਇਸ਼ਤਿਹਾਰ ਦੇਖਣ ਲੱਗ ਪਿਆ। ਮੇਰੇ ਕੋਲ ਚੰਗੇ ਸਕੂਲ ਨੂੰ ਲੱਭਣ ਲਈ ਕੋਈ ਵਿਸ਼ੇਸ਼ ਮਾਪਦੰਡ ਨਹੀਂ ਸਨ ਅਤੇ ਨਾ ਹੀ ਮੈਨੂੰ ਠੀਕ ਠੀਕ ਪਤਾ ਸੀ ਕਿ ਮੈਂ ਕੀ ਕਰਨਾ ਚਾਹੁੰਦਾ ਹਾਂ। ਪੁਲੀਸ ਸਕੂਲ ਦਾ ਇੱਕ ਇਸ਼ਤਿਹਾਰ ਮੇਰੀ ਨਿਗ੍ਹਾ ਵਿੱਚ ਆਇਆ ਅਤੇ ਮੈਂ ਇਸ ਵਿੱਚ ਦਾਖਲੇ ਲਈ ਅਰਜੀ ਦੇ ਦਿੱਤੀ। ਇਸ ਤੋਂ ਪਹਿਲਾਂ ਕਿ ਮੇਰਾ ਟੈਸਟ ਹੁੰਦਾ ਮੈਂ ਇੱਕ ਮਾਓ ਜ਼ੇ-ਤੁੰਗ /28