ਪੰਨਾ:ਮਾਓ ਜ਼ੇ-ਤੁੰਗ.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੈਰ ਪਿਛਾਂਹ ਖਿੱਚ ਗਏ। ਮੈਂ ਅਤੇ ਮੇਰੇ ਦੋਸਤ ਨੇ ਉਨ੍ਹਾਂ ’ਤੇ ਗੁਪਤ ਹਮਲੇ ਸ਼ੁਰੂ ਕਰ ਦਿੱਤੇ ਅਤੇ ਧੱਕੇ ਨਾਲ ਉਨ੍ਹਾਂ ਦੀਆਂ ਗੁੱਤਾਂ ਕੱਟਣ ਲੱਗੇ, ਦਸ ਤੋਂ ਵੱਧ ਜਣਿਆਂ ਦੀਆਂ ਗੁੱਤਾਂ ਸਾਡੀ ਕੈਂਚੀ ਦੀਆਂ ਸ਼ਿਕਾਰ ਹੋ ਗਈਆਂ। ਇਸ ਮੁੱਦੇ 'ਤੇ ਕਾਨੂੰਨ ਵਿਭਾਗ ਦੇ ਇੱਕ ਮਿੱਤਰ ਨਾਲ ਬਹਿਸ ਹੋ ਗਈ ਅਤੇ ਅਸੀਂ ਇੱਕ ਦੂਜੇ ਦੇ ਵਿਰੁੱਧ ਦਲੀਲਾਂ ਦੇਣ ਲੱਗੇ। ਕਾਨੂੰਨੀ ਵਿਦਿਆਰਥੀ ਦਾ ਕਹਿਣਾ ਸੀ ਕਿ ਸਾਡਾ ਸਰੀਰ, ਚਮੜੀ, ਵਾਲ ਅਤੇ ਨਹੁੰ ਸਾਡੇ ਮਾਪਿਆਂ ਦੀ ਵਿਰਾਸਤ ਹੁੰਦੇ ਹਨ ਅਤੇ ਇਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਇਸ ਦੇ ਲਈ ਉਸ ਨੇ ਸਨਾਤਨੀ ਧਾਰਮਿਕ ਗ੍ਰੰਥਾਂ ਵਿਚੋਂ ਟੂਕਾਂ ਦਿੱਤੀਆਂ। ਮੈਂ ਅਤੇ ਹੋਰ ਗੁਤਨੀ-ਵਿਰੋਧੀਆਂ ਨੇ ਮਾਂਚੂ ਵਿਰੋਧੀ ਸਿਆਸਤ ਦੇ ਆਧਾਰ 'ਤੇ ਇਸ ਦੇ ਉਲਟ ਥਿਉਰੀ ਪੇਸ਼ ਕੀਤੀ ਅਤੇ ਉਸ ਨੂੰ ਚੁੱਪ ਕਰਾ ਦਿੱਤਾ।* 1911 ਦੀ ਵੂਹਾਨ ਬਗਾਵਤ ਸ਼ੁਰੂ ਹੋ ਜਾਣ ਬਾਅਦ ਸਿਆਸੀ ਮਾਹੌਲ ਤੇਜੀ ਨਾਲ ਬਦਲ ਗਿਆ। ਇੱਕ ਦਿਨ ਸਾਡੇ ਸਕੂਲ ਵਿੱਚ ਇੱਕ ਇਨਕਲਾਬੀ ਆਇਆ ਜਿਸ ਨੇ ਸਾਨੂੰ ਹਲੂਣ ਦੇਣ ਵਾਲਾ ਭਾਸ਼ਨ ਦਿੱਤਾ ਜੋ ਉਤਸ਼ਾਹ ਨਾਲ ਭਰੇ ਵਿਦਿਆਰਥੀਆਂ ਨੇ ਬੜੇ ਧਿਆਨ ਨਾਲ ਸੁਣਿਆ। ਇਹ ਭਾਸ਼ਣ ਸੁਣਨ ਤੋਂ ਚਾਰ ਪੰਜ ਦਿਨ ਬਾਅਦ ਮੈਂ ਉਨ੍ਹਾਂ ਦੀ ਇਨਕਲਾਬੀ ਫੌਜ ਵਿੱਚ ਭਰਤੀ ਹੋਣ ਦਾ ਨਿਸਚਾ ਕਰ ਲਿਆ। ਮੈਂ ਅਤੇ ਮੇਰੇ ਦੋਸਤਾਂ ਨੇ ਹੈਂਕੋ** ਜਾਣ ਦਾ ਫੈਸਲਾ ਕੀਤਾ। ਮੈਂ ਸੁਣਿਆ ਸੀ ਕਿ ਹੈਂਕੋ ਵਿੱਚ ਚਿੱਕੜ ਬਹੁਤ ਹੈ ਅਤੇ ਉਥੇ ਜਾਣ ਲਈ ਮੀਂਹ ਵਾਲੇ ਬੂਟ ਜਰੂਰੀ ਹਨ। ਮੈਂ ਇਹ ਬੂਟ ਲੈਣ ਲਈ ਆਪਣੇ ਇੱਕ ਫੌਜੀ ਮਿੱਤਰ ਵੱਲ ਗਿਆ ਜੋ ਸ਼ਹਿਰ ਤੋਂ ਬਾਹਰ ਤਾਇਨਾਤ ਸੀ ਪਰ ਮੈਨੂੰ ਚੌਂਕੀ ਦੇ ਪਹਿਰੇਦਾਰਾਂ ਨੇ ਰੋਕ ਲਿਆ। ਬਾਗੀ ਸ਼ਹਿਰ ਵੱਲ ਵਧਦੇ ਆ ਰਹੇ ਸਨ ਅਤੇ ਉਨ੍ਹਾਂ ਨੇ ਸ਼ਹਿਰ ਦੇ ਗੇਟ ਖੋਲ੍ਹ ਦਿੱਤੇ ਸਨ। ਮੈਂ ਵੀ ਇੱਕ ਗੇਟ ਰਾਹੀਂ ਮੁੜ ਸ਼ਹਿਰ ਦੇ ਅੰਦਰ ਆ ਗਿਆ ਅਤੇ ਵੇਖਿਆ ਕਿ ਉਨ੍ਹਾਂ ਨੇ ਹੈਡਕੁਆਰਟਰ ਉੱਤੇ ਆਪਣਾ ਝੰਡਾ ਝੁਲਾਅ ਦਿੱਤਾ ਹੈ। ਪਰ ਨਵਾਂ ਗਵਰਨਰ ਅਤੇ ਉਸ ਦਾ ਡਿਪਟੀ ਬਹੁਤਾ ਸਮਾਂ ਨਾ ਚੱਲ ਸਕੇ। ਥੋੜ੍ਹੇ ਦਿਨਾਂ ਬਾਅਦ ਜਦ ਮੈਂ ਆਪਣੇ ਇੱਕ ਦੋਸਤ ਕੋਲ ਜਾ ਰਿਹਾ ਸੀ ਤਾਂ ਮੈਂ ਉਨ੍ਹਾਂ ਦੀਆਂ ਲਾਸ਼ਾਂ ਗਲੀ ਵਿੱਚ ਪਈਆਂ ਹੋਈਆਂ ਦੇਖੀਆਂ। ਉਹ ਮਾੜੇ ਆਦਮੀ ਨਹੀਂ ਸਨ, ਕੁਝ ਇਨਕਲਾਬੀ ਇਰਾਦੇ ਵੀ

  • ਕੁਝ ਕਨਫਿਊਸ਼ੀਅਸ ਰੂੜ੍ਹੀਵਾਦੀਆਂ ਦਾ ਮੱਤ ਸੀ ਕਿ ਆਦਮੀ ਨੂੰ ਕੁਦਰਤ ਵਿੱਚ

ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ, ਸੋ ਵਾਲਾਂ ਅਤੇ ਨਹੁੰਆਂ ਨੂੰ ਨਹੀਂ ਕੱਟਣਾ ਚਾਹੀਦਾ। ਇਸ ਕਰਕੇ ਬਹੁਤ ਸਾਰੇ ਚੀਨੀ ਲੋਕ ਆਪਣੇ ਵਾਲਾਂ ਦੀ ਪਿੱਛੇ ਗੁੱਤ ਜਿਹੀ ਕਰ ਲੈਂਦੇ ਸਨ। ਪਰ ਬਾਅਦ ਵਿੱਚ ਇਹ ਰਾਜਘਰਾਣੇ ਪ੍ਰਤੀ ਵਫ਼ਾਦਾਰੀ ਦਾ ਚਿੰਨ੍ਹ ਬਣ ਗਿਆ ਜਿਸ ਕਰਕੇ 1911 ਦੇ ਇਨਕਲਾਬ ਬਾਅਦ ਅਜਿਹੀ ਗੁਤਨੀ ਰੱਖਣ 'ਤੇ ਪਾਬੰਦੀ ਲਗਾ ਦਿੱਤੀ ਗਈ। ਹੈਂਕੋ - ਵੂਹਾਨ ਸ਼ਹਿਰ ਦਾ ਉਪਨਗਰ ਸੀ, ਜਿੱਥੇ 1911 ਦੀ ਬਗਾਵਤ ਸ਼ੁਰੂ ਹੋਈ ਸੀ।

- ਮਾਓ ਜ਼ੇ-ਤੁੰਗ /27