ਪੰਨਾ:ਮਾਓ ਜ਼ੇ-ਤੁੰਗ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਾਂਗਸ਼ਾ ਵਿੱਚ ਮੇਰੇ ਵਿੱਚ ਆਪਣੇ ਸੂਬੇ ਦੀ ਰਾਜਧਾਨੀ, ਅਤੇ ਵੱਡੇ ਸ਼ਹਿਰ ਚਾਂਗ ਜਾਣ ਦੀ ਇੱਛਾ ਜਾਗ ਪਈ ਜੋ ਕਿ ਮੇਰੇ ਘਰ ਤੋਂ ਸੱਠ ਕੁ ਕਿਲੋਮੀਟਰ ਦੂਰ ਸੀ। ਕਿਹਾ ਜਾਂਦਾ ਸੀ ਕਿ ਇਹ ਬਹੁਤ ਵੱਡਾ ਸ਼ਹਿਰ ਹੈ, ਉਥੇ ਬਹੁਤ ਲੋਕ ਰਹਿੰਦੇ ਹਨ, ਬਹੁਤ ਸਕੂਲ ਹਨ ਅਤੇ ਗਵਰਨਰ ਦਾ ਦਫ਼ਤਰ ਹੈ। ਮੈਂ ਉਥੇ ਸਕੂਲ ਵਿੱਚ ਦਾਖਲ ਹੋਣਾ ਚਾਹੁੰਦਾ ਸੀ। ਮੈਂ ਆਪਣੇ ਇੱਕ ਅਧਿਆਪਕ ਨੂੰ ਉਥੇ ਮੇਰੀ ਜਾਣ ਪਛਾਣ ਕਰਵਾਉਣ ਲਈ ਕਿਹਾ। ਅਧਿਆਪਕ ਮੰਨ ਗਿਆ ਅਤੇ ਮੈਂ ਬਹੁਤ ਉਤਸ਼ਾਹ ਨਾਲ ਚਾਂਗਸ਼ਾ ਵੱਲ ਚੱਲ ਪਿਆ। ਉਂਜ ਮੈਨੂੰ ਡਰ ਲੱਗ ਰਿਹਾ ਸੀ ਕਿ ਉਹ ਮੈਨੂੰ ਉਥੇ ਵੜਨ ਨਹੀਂ ਦੇਣਗੇ, ਸਕੂਲ ਵਿੱਚ ਦਾਖਲੇ ਦੀ ਤਾਂ ਆਸ ਹੀ ਨਹੀਂ ਜਾਗ ਰਹੀ ਸੀ। ਪਰ ਮੈਨੂੰ ਹੈਰਾਨੀ ਹੋਈ ਜਦ ਉਨ੍ਹਾਂ ਮੈਨੂੰ ਬਗੈਰ ਕਿਸੇ ਮੁਸ਼ਕਿਲ ਦੇ ਉਥੇ ਦਾਖਲ ਕਰ ਲਿਆ। ਉਥੇ ਮੈਂ ਪਹਿਲੀ ਵਾਰ ਅਖ਼ਬਾਰ ਪੜ੍ਹਿਆ। ਲੋਕ ਸ਼ਕਤੀ ਨਾਂ ਦਾ ਇਹ ਅਖ਼ਬਾਰ ਕੌਮੀ ਇਨਕਲਾਬੀ ਪੇਪਰ ਸੀ ਜਿਸ ਵਿੱਚ ਮਾਂਚੂ ਰਾਜ ਘਰਾਣੇ ਖਿਲਾਫ਼ ਕੈਂਟਨ ਵਿਦਰੋਹ ਦੇ ਵੇਰਵੇ ਸਨ ਜਿਨ੍ਹਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਇਥੇ ਹੀ ਮੈਨੂੰ ਸੁਨ ਯੱਤ-ਸੇਨ ਅਤੇ ਉਸਦੀ ਜਥੇਬੰਦੀ ਦੇ ਪ੍ਰੋਗਰਾਮ ਬਾਰੇ ਪਤਾ ਚੱਲਿਆ। ਦੇਸ਼ ਪਹਿਲੀ ਕ੍ਰਾਂਤੀ ਦੀਆਂ ਬਰੂਹਾਂ 'ਤੇ ਸੀ। ਮੈਂ ਜੋਸ਼ ਵਿੱਚ ਇੱਕ ਆਰਟੀਕਲ ਲਿਖਿਆ ਅਤੇ ਸਕੂਲ ਦੀ ਕੰਧ ’ਤੇ ਚਿਪਕਾ ਦਿੱਤਾ। ਇਹ ਮੇਰਾ ਪਹਿਲਾ ਸਿਆਸੀ ਲੇਖ ਸੀ ਜੋ ਭੰਬਲਭੂਸੇ ਨਾਲ ਭਰਿਆ ਹੋਇਆ ਸੀ। ਇਸ ਦੌਰਾਨ ਇੱਕ ਰੇਲਵੇ ਲਾਈਨ ਬਨਾਉਣ ਵਿੱਚ ਵਿਦੇਸ਼ੀ ਪੂੰਜੀ ਲਗਾਉਣ ਖਿਲਾਫ਼ ਲਹਿਰ ਸ਼ੁਰੂ ਹੋ ਗਈ ਅਤੇ ਨਾਲ ਹੀ ਦੇਸ਼ ਵਿੱਚ ਇੱਕ ਪਾਰਲੀਮੈਂਟ ਬਨਾਉਣ ਲਈ ਮੰਗ ਸਾਰੇ ਫੈਲ ਗਈ। ਇਸ ਦੇ ਉੱਤਰ ਵਿੱਚ ਬਾਦਸ਼ਾਹ ਨੇ ਕੇਵਲ ਇੱਕ ਸਲਾਹਕਾਰ ਕੌਂਸਲ ਬਨਾਉਣ ਦੇ ਹੁਕਮ ਜਾਰੀ ਕੀਤੇ। ਮੇਰੇ ਦੇ ਵਿਦਿਆਰਥੀਆਂ ਵਿੱਚ ਰੋਹ ਵਧਦਾ ਗਿਆ। ਉਨ੍ਹਾਂ ਨੇ ਮਾਂਚੁ ਰਾਜਘਰਾਣੇ ਖਿਲਾਫ਼ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਅ ਆਪਣੀਆਂ ਗੂਤਨੀਆਂ ਕਟਵਾ ਕੇ ਕੀਤਾ। ਮੈਂ ਅਤੇ ਮੇਰੇ ਇੱਕ ਦੋਸਤ ਨੇ ਆਪਣੀਆਂ ਗੁਤਨੀਆਂ ਕੱਟ ਦਿੱਤੀਆਂ ਪਰ ਬਾਕੀ ਇਸ ਐਕਸ਼ਨ ਤੋਂ ਮਾਓ ਜ਼ੇ-ਤੁੰਗ /26 ਸਕੂਲ