ਪੰਨਾ:ਮਾਓ ਜ਼ੇ-ਤੁੰਗ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੀ। ਉਸ ਦਾ ਕਹਿਣਾ ਸੀ ਕਿ ਇਉਂ ਕਰਨਾ ਚੀਨੀ ਸਭਿਆਚਾਰ ਨਹੀਂ। ਪਰ ਜਦ ਮੈਂ ਤੇਰਾਂ ਕੁ ਸਾਲ ਦਾ ਸੀ ਤਾਂ ਮੇਰੀ ਪਿਉ ਨਾਲ ਬਹਿਸ ਹੋ ਗਈ। ਉਹ ਅਕਸਰ ਚੀਨੀ ਗ੍ਰੰਥਾਂ ਵਿਚੋਂ ਟੁਕਾਂ ਦਿੰਦਾ ਹੁੰਦਾ ਸੀ। ਉਹ ਮੇਰੇ ਉੱਤੇ ਮਾਪਿਆਂ ਪ੍ਰਤੀ ਸਹੀ ਵਿਵਹਾਰ ਨਾ ਕਰਨ ਅਤੇ ਕੰਮ ਤੋਂ ਸੁਸਤੀ ਮਾਰਨ ਦਾ ਇਲਜ਼ਾਮ ਲਾਉਂਦਾ ਹੁੰਦਾ ਸੀ। ਮੈਂ ਗ੍ਰੰਥਾਂ ਵਿਚੋਂ ਟੁਕਾਂ ਦੇਕੇ ਕਿਹਾ ਕਿ ਵੱਡਿਆਂ ਨੂੰ ਛੋਟਿਆਂ ਪ੍ਰਤੀ ਦਿਆਲੂ ਅਤੇ ਸਨੇਹ ਭਰਪੂਰ ਹੋਣਾ ਚਾਹੀਦਾ ਹੈ। ਗ੍ਰੰਥਾਂ ਵਿੱਚ ਦਰਜ ਹੈ ਕਿ ਵੱਡਿਆਂ ਨੂੰ ਛੋਟਿਆਂ ਨਾਲੋਂ ਜਿਆਦਾ ਕੰਮ ਕਰਨਾ ਚਾਹੀਦਾ ਹੈ ਅਤੇ ਜਦ ਮੈਂ ਉਸ ਦੀ ਉਮਰ ਖੈਰ ਬੁੜਾ ਪੈਸੇ ਜੋੜਨ ਦਾ ਹੋ ਗਿਆ ਤਾਂ ਮੈਂ ਉਸ ਤੋਂ ਵੱਧ ਕੰਮ ਕਰਿਆ ਕਰਾਂਗਾ। ਲੱਗਾ ਰਿਹਾ ਅਤੇ ਸਾਡਾ ਵਿਰੋਧ ਵਧਦਾ ਗਿਆ। ਤੇਰਾਂ ਸਾਲ ਦੀ ਉਮਰ ਵਿੱਚ ਮੈਂ ਪ੍ਰਾਇਮਰੀ ਸਕੂਲ ਛੱਡ ਦਿੱਤਾ। ਮੈਂ ਖੇਡ ਵਿੱਚ ਸਾਰਾ ਦਿਨ ਮਜਦੂਰਾਂ ਨਾਲ ਪੂਰਾ ਕੰਮ ਕਰਵਾਉਂਦਾ ਅਤੇ ਰਾਤ ਨੂੰ ਸਾਰਾ ਹਿਸਾਬ ਕਿਤਾਬ ਕਰਦਾ। ਇਸ ਦੇ ਨਾਲ ਨਾਲ ਮੈਨੂੰ ਕਿੱਸੇ ਕਹਾਣੀਆਂ ਪੜ੍ਹਨ ਦਾ ਬਹੁਤ ਸ਼ੌਂਕ ਸੀ ਜਿਨ੍ਹਾਂ ਵਿੱਚ ਚੀਨ ਦੇ ਪੁਰਾਣੇ ਬਾਗੀਆਂ ਦੀਆਂ ਕਹਾਣੀਆਂ ਅਤੇ ਸਫ਼ਰਨਾਮੇ ਵੀ ਸ਼ਾਮਲ ਹੁੰਦੇ ਸਨ। ਇਹ ਕਿਤਾਬਾਂ ਮੈਂ ਚੀਨੀ ਸਨਾਤਨੀ ਗ੍ਰੰਥਾਂ ਵਿੱਚ ਲੁਕੋ ਕੇ ਪੜ੍ਹਦਾ ਤਾਂ ਜੋ ਮੇਰੇ ਅਧਿਆਪਕਾਂ ਜਾਂ ਪਿਤਾ ਨੂੰ ਪਤਾ ਨਾ ਲੱਗ ਜਾਵੇ ਕਿਉਂਕਿ ਉਹ ਅਜਿਹੀਆਂ ਕਿਤਾਬਾਂ ਨੂੰ ਫਜ਼ੂਲ ਸਮਝਦੇ ਸਨ।” ਮਾਓ ਨੇ ਜੋ ਵੇਰਵੇ ਆਪਣੇ ਪਿਤਾ ਦੇ ਦਿੱਤੇ ਹਨ ਉਸ ਤੋਂ ਪੰਜਾਬ ਦੇ ਕਿਸੇ ਵੀ ਸੂਮ ਜੱਟ ਦਾ ਝਲਕਾਰਾ ਵੇਖਿਆ ਜਾ ਸਕਦਾ ਹੈ। ਪਹਿਲੀ ਪੀੜ੍ਹੀ ਵਿੱਚ ਪੰਜਾਬ ਦੇ ਬਹੁਤ ਕਿਸਾਨ ਇਸ ਤਰ੍ਹਾਂ ਦੇ ਹੀ ਸਨ ਜੋ ਮੁੰਡਿਆਂ ਨੂੰ ਚੰਡ ਕੇ ਰਖਦੇ ਸਨ, ਖੇਤ ਅਤੇ ਘਰ ਵਿੱਚ ਖਿੱਚ ਕੇ ਕੰਮ ਲੈਂਦੇ ਸਨ, ਕੰਮ ਲੈਣ ਕਰਕੇ ਉਨ੍ਹਾਂ ਨੂੰ ਪੜ੍ਹਾਉਣ ਵਿੱਚ ਕੋਈ ਦਿਲਚਸਪੀ ਨਹੀਂ ਰਖਦੇ ਸਨ, ਕੋਈ ਵਾਧੂ ਪੈਸਾ ਨਹੀਂ ਖਰਚਦੇ ਸਨ ਅਤੇ ਥੋੜ੍ਹੀ ਥੋੜ੍ਹੀ ਕਰਕੇ ਜ਼ਮੀਨ ਦੀ ਮਾਲਕੀ ਵਧਾਉਂਦੇ ਰਹਿੰਦੇ ਸਨ। - ਅੱਗੇ ਮਾਓ ਆਪਣੇ ਅਤੇ ਪਰਿਵਾਰ ਦੇ ਧਾਰਮਿਕ ਵਿਚਾਰਾਂ ਬਾਰੇ ਗੱਲ ਕਰਦਾ ਹੈ। ਉਸ ਅਨੁਸਾਰ – “ਮੇਰਾ ਪਿਤਾ ਧਰਮ ਵਿੱਚ ਵਿਸ਼ਵਾਸ਼ ਨਹੀਂ ਰਖਦਾ ਸੀ ਜਦ ਕਿ ਮੇਰੀ ਮਾਤਾ ਮਹਾਤਮਾ ਬੁੱਧ ਨੂੰ ਸ਼ਰਧਾ ਨਾਲ ਪੂਜਦੀ ਸੀ। ਉਹ ਸਾਨੂੰ ਵੀ ਧਾਰਮਿਕ ਸਿੱਖਿਆ ਦਿੰਦੀ ਅਤੇ ਅਸੀਂ ਸਾਰੇ ਇਸ ਗੱਲ ਤੋਂ ਦੁਖੀ ਹੁੰਦੇ ਕਿ ਸਾਡਾ ਪਿਉ ਨਾਸਤਿਕ ਸੀ। ਜਦ ਮੈਂ ਨੌਂ ਸਾਲ ਦਾ ਸੀ ਤਾਂ ਮੈਂ ਆਪਣੀ ਮਾਤਾ ਨਾਲ ਇਸ ਗੱਲ ਤੇ ਵਿਚਾਰ ਕੀਤੀ ਕਿ ਸਾਡੇ ਪਿਉ ਵਿੱਚ ਦਯਾ ਭਾਵਨਾ ਬਹੁਤ ਘੱਟ ਹੈ। ਅਸੀਂ ਉਸ ਨੂੰ ਧਾਰਮਿਕ ਬਨਾਉਣ ਲਈ ਕੋਸ਼ਿਸ਼ਾਂ ਕਰਦੇ ਪਰ ਉਸ ਉੱਤੇ ਕੋਈ ਅਸਰ ਨਾ ਹੁੰਦਾ ਅਤੇ ਉਲਟਾ ਸਾਨੂੰ ਗਾਲ੍ਹਾਂ ਹੀ ਮਿਲਦੀਆਂ। ਮਾਓ ਜ਼ੇ-ਤੁੰਗ /22 ...