ਪੰਨਾ:ਮਾਓ ਜ਼ੇ-ਤੁੰਗ.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ ਲੋੜੀਂਦਾ ਭੋਜਨ ਅਤੇ ਅਨਾਜ ਜਮਾ ਸੀ। ਪੀਕਿੰਗ ਵਿੱਚ ਭੁੱਖਮਰੀ ਕਮਿਸ਼ਨ ਵੱਲੋਂ ਹਜਾਰਾਂ ਟਨ ਕਣਕ ਅਤੇ ਬਾਜਰਾ ਇਕੱਠਾ ਕੀਤਾ ਹੋਇਆ ਸੀ, ਪਰ ਉਹ ਭੁੱਖ ਨਾਲ ਮਰਦੇ ਲੋਕਾਂ ਕੋਲ ਨਹੀਂ ਭੇਜਿਆ ਜਾ ਰਿਹਾ ਸੀ। ਕਿਉਂਕਿ ਕੁਝ ਜੰਗੀ ਸਰਦਾਰ ਅਤੇ ਕੌਮਿਨਤਾਂਗੀ ਜਰਨੈਲ ਇਸ ਨੂੰ ਆਪਣੇ ਇਲਾਕਿਆਂ ਵਿਚੋਂ ਲੰਘਣ ਨਹੀਂ ਦੇ ਰਹੇ ਸਨ, ਉਹ ਸਾਰਾ ਆਪਣੇ ਕੋਲ ਹੀ ਰੱਖਣਾ ਚਾਹੁੰਦੇ ਸਨ ਤਾਂ ਜੋ ਇਹ ਵਿਰੋਧੀ ਦੇ ਹੱਥ ਨਾ ਆ ਜਾਵੇ। ਇਸ ਸਾਰੇ ਵਰਣਨ ਤੋਂ ਬਾਅਦ ਉਹ ਕਹਿੰਦਾ ਹੈ, ‘ਮੈਂ ਆਪਣੇ ਆਪ ਨੂੰ ਸਵਾਲ ਕੀਤਾ ਕਿ ਇਹ ਸਾਰੇ ਲੋਕ ਬਗਾਵਤ ਕਿਉਂ ਨਹੀਂ ਕਰਦੇ? ਉਹ ਇਸ ਤਰ੍ਹਾਂ ਮਰਨ ਦੀ ਥਾਂ ਇੱਕ ਫੌਜ ਬਣਾ ਕੇ ਸ਼ਹਿਰਾਂ ਵਿਚੋਂ ਉਨ੍ਹਾਂ ਬਦਮਾਸ਼ਾਂ ਨੂੰ ਧੂਹ ਕਿਉਂ ਨਹੀਂ ਲਿਆਉਂਦੇ ਜੋ ਉਨ੍ਹਾਂ 'ਤੇ ਟੈਕਸ ਤਾਂ ਲਾਉਂਦੇ ਹਨ ਪਰ ਉਨ੍ਹਾਂ ਨੂੰ ਖਾਣ ਲਈ ਕੁਝ ਨਹੀਂ ਦੇ ਸਕਦੇ? ਜੋ ਉਨ੍ਹਾਂ ਦੀਆਂ ਸਸਤੀਆਂ ਜ਼ਮੀਨਾਂ ਅਤੇ ਧੀਆਂ ਭੈਣਾਂ ਖਰੀਦ ਕੇ ਲੈ ਜਾਂਦੇ ਹਨ, ਜੋ ਉਨ੍ਹਾਂ ਦੇ ਭੁੱਖ ਨਾਲ ਮਰਦੇ ਹੋਣ ਸਮੇਂ ਵੀ ਛੱਤੀ ਪਦਾਰਥਾਂ ਵਾਲੇ ਭੋਜਨ ਦੀਆਂ ਪਾਰਟੀਆਂ ਕਰਦੇ ਹਨ? ਕਿਉਂ ਨਹੀਂ? ਮੈਂ ਉਨ੍ਹਾਂ ਦੀ ਉਦਾਸੀਨਤਾ ਤੋਂ ਉਲਝਣ ਵਿੱਚ ਪੈ ਗਿਆ ਅਤੇ ਮੈਨੂੰ ਲੱਗਿਆ ਕਿ ਚੀਨੀਆਂ ਨੂੰ ਕੋਈ ਵੀ ਚੀਜ ਲੜਨ ਲਈ ਉਕਸਾ ਨਹੀਂ ਸਕਦੀ। ਪਰ ਆਪਣੇ ਬਾਅਦ ਦੇ ਅਨੁਭਵ ਦੇ ਆਧਾਰ 'ਤੇ ਉਹ ਕਹਿੰਦਾ ਹੈ - ਮੈਂ ਗਲਤ ਸਾਂ। ਚੀਨੀ ਕਿਸਾਨ ਉਦਾਸੀਨ ਜਾਂ ਡਰੂ ਨਹੀਂ। ਉਹ ਲੜੇਗਾ ਜੇ ਉਸ ਨੂੰ ਕੋਈ ਚੰਗੀ ਅਗਵਾਈ, ਜਥੇਬੰਦੀ, ਸਹੀ ਢੰਗ ਤਰੀਕਾ, ਉਮੀਦ ਅਤੇ ਹਥਿਆਰ ਦਿੱਤੇ ਜਾਣ। ਚੀਨ ਵਿੱਚ ਕਮਿਊਨਿਸਟਾਂ ਨੇ ਇਹੀ ਸਿੱਧ ਕੀਤਾ ਹੈ। ਉਪਰ ਜਿਸ ਕਾਲ ਦਾ ਵਰਣਨ ਸਨੋਅ ਨੇ ਕੀਤਾ ਹੈ ਇਸ ਵਿੱਚ 30 ਲੱਖ ਤੋਂ ਉਪਰ ਲੋਕ ਇਉਂ ਭੁੱਖ ਨਾਲ ਤੜਪ ਤੜਪ ਕੇ ਮਰ ਗਏ ਅਤੇ ਅਜਿਹਾ ਅਕਸਰ ਹੀ ਵਾਪਰਦਾ ਰਹਿੰਦਾ ਸੀ। ਅਜਿਹੀਆਂ ਮਾੜੀਆਂ ਹਾਲਤਾਂ ਕਾਰਣ ਚੀਨ ਦੇ ਲੋਕਾਂ ਵਿੱਚ ਬੇਚੈਨੀ ਫੈਲ ਰਹੀ ਸੀ ਜਿਸ ਦੇ ਸਿੱਟੇ ਵਜੋਂ 1911 ਵਿੱਚ ਬਾਦਸ਼ਾਹ ਦੀ ਸਰਕਾਰ ਦੇ ਖਾਤਮੇ ਲਈ ਬਗਾਵਤ ਸ਼ੁਰੂ ਹੋ ਗਈ। 10 ਅਕਤੂਬਰ 1911 ਨੂੰ ਵੂਹਾਨ ਵਿੱਚ ਸ਼ੁਰੂ ਹੋਈ ਇਸ ਬਗਾਵਤ ਦੇ ਸਿੱਟੇ ਵਜੋਂ ਚੀਨ ਵਿੱਚੋਂ ਬਾਦਸ਼ਾਹ ਦਾ ਰਾਜ ਖਤਮ ਹੋ ਗਿਆ ਅਤੇ ਚੀਨ ਇੱਕ ਗਣਰਾਜ ਬਣ ਗਿਆ। ਇਸ ਨੂੰ ਜ਼ਿਨਹੂਈ ਇਨਕਲਾਬ* ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਇਨਕਲਾਬ ਦਾ ਆਗੂ ਡਾ. ਸੁਨ ਯੱਤ-ਸੇਨ - ਸੀ। ਡਾ. ਸੁਨ ਯੱਤ-ਸੇਨ ਇੱਕ ਅਗਾਂਹਵਧੂ ਵਿਚਾਰਾਂ ਵਾਲਾ ਜਮਹੂਰੀਅਤ ਪਸੰਦ ਆਗੂ ਸੀ ਅਤੇ ਉਸ ਨੂੰ ਚੀਨੀ ਗਣਰਾਜ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਸ ਨੇ ਚੀਨ ਦੇ ਕੌਮੀ ਆਦਰਸ਼ਾਂ ਦੀ ਪੂਰਤੀ ਲਈ ਕੌਮਿਨਤਾਂਗ ਨਾਂ ਦੀ ਪਾਰਟੀ ਸਥਾਪਿਤ ਕੀਤੀ ਅਤੇ ਇਸ ਮਾਓ ਜ਼ੇ-ਤੁੰਗ /17