ਪੰਨਾ:ਮਾਓ ਜ਼ੇ-ਤੁੰਗ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਰਦਾਰ ਕਿਹਾ ਜਾਂਦਾ ਹੈ। ਇਨ੍ਹਾਂ ਦਾ ਆਪਣੀ ਜਨਤਾ ਦੀ ਭਲਾਈ ਜਾਂ ਅਧੀਨ ਇਲਾਕੇ ਦੇ ਵਿਕਾਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਅਤੇ ਇਹ ਆਪਣੇ ਜੁਲਮਾਂ ਦੀ ਦਹਿਸ਼ਤ ਨਾਲ ਹੀ ਲੋਕਾਂ ਉੱਤੇ ਰਾਜ ਕਰਦੇ ਸਨ। ਵੂਹਾਨ ਬਗਾਵਤ ਅਤੇ ਜ਼ਿਨਹੂਈ ਇਨਕਲਾਬ - ਅਕਤੂਬਰ 1911 ਵਿੱਚ ਚੀਨ ਦੇ ਵੂਹਾਨ ਸ਼ਹਿਰ ਵਿੱਚ ਬਾਦਸ਼ਾਹੀ ਰਾਜ ਦੇ ਖਿਲਾਫ਼ ਬਗਾਵਤ ਸ਼ੁਰੂ ਹੋਈ ਜੋ ਚੀਨ ਦੇ ਹੋਰ ਹਿੱਸਿਆਂ ਵਿੱਚ ਵੀ ਫੈਲ ਗਈ। ਡਾ. ਸੁਨ ਯੱਤ-ਸੇਨ ਨੇ ਇਸ ਦੀ ਅਗਵਾਈ ਕਰਦੇ ਹੋਏ ਬਾਦਸ਼ਾਹ ਦੇ ਜਰਨੈਲ ਯੂਆਨ ਸ਼ਿਕਾਈ ਨੂੰ ਆਪਣੇ ਪੱਖ ਵਿੱਚ ਕਰ ਲਿਆ ਅਤੇ ਸਿੱਟੇ ਵਜੋਂ ਫਰਵਰੀ 1912 ਵਿੱਚ ਬਾਦਸ਼ਾਹ ਨੂੰ ਗੱਦੀ ਛੱਡਣੀ ਪਈ ਅਤੇ ਚੀਨ ਵਿੱਚ ਬਾਦਸ਼ਾਹਤ ਖਤਮ ਹੋ ਕੇ ਚੀਨੀ ਗਣਰਾਜ ਸਥਾਪਿਤ ਹੋਇਆ। ਚੀਨੀ ਕੈਲੰਡਰ ਮੁਤਾਬਿਕ ਇਸ ਇਨਕਲਾਬ ਵਾਲੇ ਸਾਲ ਦਾ ਨਾਮ ਜ਼ਿਨਹੂਈ ਸੀ ਇਸ ਲਈ ਇਸ ਨੂੰ ਜ਼ਿਨਹੂਈ ਇਨਕਲਾਬ ਵੀ ਕਿਹਾ ਜਾਂਦਾ ਹੈ। ਮਾਓ ਜ਼ੇ-ਤੁੰਗ /130