ਪੰਨਾ:ਮਾਓ ਜ਼ੇ-ਤੁੰਗ.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿੱਖੀ ਅਤੇ ਮਾਓ ਜ਼ੇ-ਤੁੰਗ ਬਾਰੇ ਕਾਫੀ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿਚੋਂ The Thought of Mao Tse-Tung ਵਿੱਚ ਉਸ ਨੇ ਮਾਓ ਦੇ ਵਿਚਾਰਾਂ ਦਾ ਡੂੰਘਾ ਵਿਸ਼ਲੇਸ਼ਣ ਪੇਸ਼ ਕੀਤਾ ਹੈ। 0 - ਮਾਓ ਜ਼ੇ-ਤੁੰਗ ਦੇ ਜੀਵਨ ਬਾਰੇ ਸਭ ਤੋਂ ਪਹਿਲੀ ਜਾਣਕਾਰੀ ਅਮਰੀਕੀ ਪੱਤਰਕਾਰ ਐਡਗਰ ਸਨੋਅ ਤੋਂ ਮਿਲਦੀ ਹੈ ਜੋ ਕਿਸੇ ਤਰ੍ਹਾਂ 1936 ਵਿੱਚ ਕਮਿਊਨਿਸਟਾਂ ਦੇ ਕੰਟਰੋਲ ਹੇਠਲੇ ਇਲਾਕੇ ਯੇਨਾਨ ਵਿੱਚ ਪਹੁੰਚ ਗਿਆ ਸੀ। ਉਸ ਨੇ ਲਾਲ ਇਲਾਕਿਆਂ ਨੂੰ ਦੇਖਿਆ ਅਤੇ ਮਾਓ ਜ਼ੇ-ਤੁੰਗ ਅਤੇ ਹੋਰ ਕਮਿਊਨਿਸਟ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ। ਇਸ ਤਰ੍ਹਾਂ ਹਾਸਲ ਕੀਤੀ ਜਾਣਕਾਰੀ ਦੇ ਆਧਾਰ 'ਤੇ ਉਸ ਨੇ ਆਪਣੀ ਬਹੁਤ ਹੀ ਪ੍ਰਸਿੱਧ ਪੁਸਤਕ Red Star Over China ਲਿਖੀ ਜੋ ਮਾਓ ਦੇ ਮੁਢਲੇ ਜੀਵਨ ਅਤੇ ਚੀਨੀ ਇਨਕਲਾਬ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਦੇਣ ਵਾਲੀ ਪੁਸਤਕ ਹੈ। -0- ਪੰਜਾਬੀ ਵਿੱਚ ਮਾਓ ਦੇ ਜੀਵਨ ਬਾਰੇ ਹੁਣ ਤੱਕ ਜੋ ਕੁਝ ਲਿਖਿਆ ਮਿਲਦਾ ਹੈ ਉਹ ਜਿਆਦਾਤਰ ਇਸੇ ਪੁਸਤਕ ਉੱਤੇ ਆਧਾਰਿਤ ਹੈ। ਅਸਲ ਵਿੱਚ ਪੰਜਾਬੀ ਵਿੱਚ ਮਾਓ ਜ਼ੇ-ਤੁੰਗ ਦੇ ਜੀਵਨ ਨਾਲ ਸਬੰਧਿਤ ਦੋ ਹੀ ਲਿਖਤਾਂ ਧਿਆਨ ਵਿੱਚ ਆਈਆਂ ਹਨ। ਪਹਿਲੀ, ਮਾਓ ਦੇ ਦਿਹਾਂਤ ਬਾਅਦ ਪੰਜਾਬ ਕਮਿਊਨਿਸਟ ਰੈਵੋਲੂਸ਼ਨਰੀ ਕਮੇਟੀ (P.C.R.C.) ਦੇ ਨਾਂ ਹੇਠ ਕੰਮ ਕਰਦੇ ਇੱਕ ਸਿਆਸੀ ਗਰੁੱਪ ਵੱਲੋਂ ਆਪਣੇ ਪਾਰਟੀ ਪਰਚੇ ‘ਟਾਕਰਾ' ਦਾ ਵਿਸ਼ੇਸ਼ ਅੰਕ ਕੱਢਿਆ ਗਿਆ। ਇਸ ਵਿੱਚ ਮਾਓ ਨੂੰ ਸ਼ਰਧਾਂਜਲੀਆਂ ਦੇ ਨਾਲ ਨਾਲ ਉਸ ਦੇ ਜੀਵਨ, ਸਭਿਆਚਾਰਕ ਇਨਕਲਾਬ ਸਮੇਤ ਮੁੱਖ ਘਟਨਾਵਾਂ ਦੇ ਵੇਰਵੇ ਅਤੇ ਵਿਚਾਰਧਾਰਕ ਦੇਣ ਦਾ ਵਰਣਨ ਕੀਤਾ ਗਿਆ ਸੀ। ਦੂਸਰੀ ਪੁਸਤਕ ਵੀ ਇੱਕ ਕਮਿਊਨਿਸਟ ਕਾਰਕੁੰਨ ਮੇਜਰ ਸਿੰਘ ਦੂਲੋਵਾਲ ਵੱਲੋਂ 1998 ਵਿੱਚ ਲਿਖੀ ਗਈ ਸੀ ਜਿਸ ਦਾ ਨਾਮ ਸੀ ‘ਮਹਾਨ ਮਾਓ-ਜ਼ੇ-ਤੁੰਗ ਦੀ ਜੀਵਨ ਗਾਥਾ'। ਸੁਭਾਵਿਕ ਹੀ ਹੈ ਕਿ ਮਾਓ ਵੱਲੋਂ ਦਰਸਾਈ ਗਈ ਸਿਆਸੀ ਲੀਹ 'ਤੇ ਚੱਲ ਰਹੇ ਵਿਅਕਤੀਆਂ ਵੱਲੋਂ ਉਸ ਦੀ ਜੋ ਜੀਵਨੀ ਲਿਖੀ ਜਾਵੇਗੀ ੳਹ ਮੂਲ ਰੂਪ ਵਿੱਚ ਪ੍ਰਸੰਸਾਤਮਕ ਹੀ ਹੋਵੇਗੀ। - -0- - ਹਿੰਦੀ ਵਿੱਚ ਮਾਓ ਜ਼ੇ-ਤੁੰਗ ਦੀ ਇੱਕ ਚਰਚਿਤ ਜੀਵਨੀ ਮਹਾਂ-ਵਿਦਵਾਨ ਰਾਹੁਲ ਸੰਕਰਤਾਇਨ ਨੇ ਲਿਖੀ ਹੈ। ਰਾਹੁਲ ਜੀ ਨੇ ਮਾਰਕਸ, ਲੈਨਿਨ ਅਤੇ ਸਟਾਲਿਨ ਦੀਆਂ ਜੀਵਨੀਆਂ ਤੋਂ ਬਾਅਦ ਇਸ ਲੜੀ ਦੀ ਇਹ ਚੌਥੀ ਪੁਸਤਕ ਲਿਖੀ ਸੀ ਪਰ ਇਹ ਜੀਵਨੀ 1953 ਤੱਕ ਦੇ ਸਮੇਂ ਨੂੰ ਹੀ ਕਵਰ ਕਰਦੀ ਹੈ। ਇਹ ਜੀਵਨੀ ਵੀ ਸ਼ਰਧਾਮੂਲਕ ਸ਼ੈਲੀ ਵਿੱਚ ਲਿਖੀ ਗਈ ਹੈ। ਮਾਓ ਜ਼ੇ-ਤੁੰਗ /13