ਪੰਨਾ:ਮਾਓ ਜ਼ੇ-ਤੁੰਗ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਨਕਲਾਬ ਦੌਰਾਨ ਉਹ ਰੈੱਡਗਾਰਡਾਂ ਦਾ ਵਿਸ਼ੇਸ਼ ਨਿਸ਼ਾਨਾ ਬਣਿਆ ਜਿਨ੍ਹਾਂ ਨੇ ਉਸ ਨੂੰ ਕਾਫੀ ਤੰਗ ਕੀਤਾ ਅਤੇ 1970 ਵਿੱਚ ਉਸ ਨੂੰ ਉਮਰ ਕੈਦ ਦੀ ਸਜਾ ਸੁਣਾ ਦਿੱਤੀ ਗਈ ਜਿਸ ਦੌਰਾਨ ਜੇਲ੍ਹ ਵਿੱਚ ਹੀ ਉਸ ਦੀ ਮੌਤ ਹੋ ਗਈ। ਜਦ ਡੈਂਗ ਜ਼ਿਆਓ ਪਿੰਗ ਸੱਤਾ ਵਿੱਚ ਆਇਆ ਸਭ ਤੋਂ ਪਹਿਲਾਂ ਪੈੱਗ ਤੇਹ-ਹੂਈ ਦਾ ਹੀ ਚੀਨੀ ਕਮਿਊਨਿਸਟ ਪਾਰਟੀ ਦੇ ਇਤਿਹਾਸ ਵਿੱਚ ਮਾਨ ਸਨਮਾਨ ਬਹਾਲ ਕੀਤਾ ਗਿਆ। 8 . ਲਿਉ ਸ਼ਾਓ-ਚੀ (1898-1969) – ‘ਚੰਗੇ ਕਮਿਊਨਿਸਟ ਕਿਵੇਂ ਬਣੀਏ', ਵਰਗੀ ਮਸ਼ਹੂਰ ਲਿਖਤ ਦਾ ਲੇਖਕ ਲਿਊ ਸ਼ਾਓ-ਚੀ ਚੀਨੀ ਕਮਿਊਨਿਸਟ ਪਾਰਟੀ ਦੇ ਮੁੱਖ ਆਗੂਆਂ ਵਿਚੋਂ ਸੀ। ‘ਅਗਾਂਹ ਵੱਲ ਲੰਮੀ ਛਾਲ’ ਦੀ ਅਸਫਲਤਾ ਬਾਅਦ ਜਦ ਮਾਓ ਨੇ ਚੀਨ ਦੇ ਪ੍ਰੇਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤਾਂ ਲਿਉ ਸ਼ਾਓ-ਚੀ ਚੀਨ ਦਾ ਪ੍ਰੋਜ਼ੀਡੈਂਟ ਬਣਿਆ। ਮਾਓ ਵੱਲੋਂ ਵਿਚਾਰਧਾਰਾ ਨੂੰ ਪ੍ਰਮੁੱਖ ਮੰਨਣ ਦੀ ਧਾਰਨਾ ਦੇ ਉਲਟ ਲਿਊ ਪੈਦਾਵਾਰ ਵਧਾਉਣ ਉਤੇ ਜੋਰ ਦਿੰਦਾ ਸੀ ਯਾਨੀ ਕਿ ਚੀਨੀ ਕਮਿਊਨਿਸਟ ਪਾਰਟੀ ਅੰਦਰ ਚੱਲੇ ਦੋ ਲੀਹਾਂ ਵਿਚਕਾਰ ਸੰਘਰਸ਼ ਦੌਰਾਨ ਉਹ ਮਾਓ ਜ਼ੇ-ਤੁੰਗ ਦੀ ਲੀਹ ਦੇ ਉਲਟ ਖੜ੍ਹਦਾ ਸੀ। ਇਸ ਪਹੁੰਚ ਦੇ ਕਾਰਣ ਜਦ ਸਭਿਆਚਾਰਕ ਇਨਕਲਾਬ ਦੌਰਾਨ ਖੱਬੇ ਪੱਖੀ ਰੈੱਡਗਾਰਡਾਂ ਦਾ ਜੋਰ ਪਿਆ ਤਾਂ ਉਸ ਨੂੰ ਸਰਕਾਰ ਅਤੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਲਾਹ ਦਿੱਤਾ ਗਿਆ। ਉਸ ਨੂੰ ਪਾਰਟੀ ਅੰਦਰਲੇ ‘ਬੁਰਜੂਆ ਹੈੱਡਕੁਆਰਟਰ ਦਾ ਕਮਾਂਡਰ' ਅਤੇ ਸੋਧਵਾਦੀ ਆਗੂ ਕਿਹਾ ਗਿਆ। ਇਸ ਤਰ੍ਹਾਂ ਬੇਇਜ਼ਤੀ ਅਤੇ ਘਰ ਵਿੱਚ ਨਜ਼ਰਬੰਦੀ ਦੀ ਹਾਲਤ ਵਿੱਚ ਉਸ ਦੀ ਮੌਤ ਹੋ ਗਈ। 9. ਲਿਨ ਪਿਆਓ (1907-1971) - ਚੀਨ ਦਾ ਰੱਖਿਆ ਮੰਤਰੀ ਲਿਨ ਪਿਆਓ, ਮਾਓ ਦਾ ਬਹੁਤ ਨੇੜਲਾ ਸਾਥੀ ਸੀ ਜਿਸ ਕਰਕੇ ਇੱਕ ਸਮੇਂ ਮਾਓ ਦਾ ਵਾਰਿਸ ਮੰਨਿਆ ਜਾਂਦਾ ਸੀ। ਇਨਕਲਾਬ ਤੋਂ ਪਹਿਲਾਂ ਉਸ ਨੇ ਲਾਲ ਫੌਜ ਦੇ ਕਮਾਂਡਰ ਵੱਜੋਂ ਬਹੁਤ ਬਹਾਦਰੀ ਅਤੇ ਯੋਗਤਾ ਦਿਖਾਈ ਅਤੇ ਇਨਕਲਾਬ ਉਪਰੰਤ ਉਹ ਪਦਾਰਥਕ ਸਹੂਲਤਾਂ ਦੀ ਬਜਾਏ ਸਿਆਸਤ ਨੂੰ ਸਿਰਮੌਰ ਰੱਖਣ ਵਾਲੀ ਮਾਓ ਦੀ ਵਿਚਾਰਧਾਰਾ ਦਾ ਸਭ ਤੋਂ ਵੱਡਾ ਸਮਰਥਕ ਸੀ। ਉਸ ਨੇ ਫੌਜ ਨੂੰ ਮਾਓ ਵਿਚਾਰਧਾਰਾ ਦਾ ਪਾਠ ਪੜ੍ਹਾਉਣ ਉੱਤੇ ਬਹੁਤ ਜੋਰ ਦਿੱਤਾ ਅਤੇ ਬਹੁ-ਚਰਚਿਤ ‘ਲਾਲ ਕਿਤਾਬ' ਮਾਓ ਦੀਆਂ ਲਿਖਤਾਂ ਵਿਚੋਂ ਟੂਕਾਂ ਚੁਣ ਕੇ ਉਸੇ ਨੇ ਤਿਆਰ ਕੀਤੀ ਸੀ। ਚੀਨੀ ਸਭਿਆਚਾਰਕ ਇਨਕਲਾਬ ਦੌਰਾਨ ਉਸ ਨੇ ਫੌਜ ਨੂੰ ਇਸ ਸਿਆਸੀ ਘੋਲ ਵਿੱਚ ਸ਼ਾਮਲ ਕਰਕੇ ਬਹੁਤ ਸਰਗਰਮ ਰੋਲ ਕੀਤਾ ਪਰ 1970-71 ਵਿੱਚ ਮਾਓ ਜ਼ੇ-ਤੁੰਗ ਅਤੇ ਖਾਸ ਕਰ ਮਾਓ ਦੀ ਪਤਨੀ ਚਿਆਂਗ ਚਿੰਗ ਨੂੰ ਇਹ ਜਾਪਣ ਲੱਗਾ ਕਿ ਲਿਨ ਪਿਆਓ ਸਾਰੀ ਤਾਕਤ ਆਪਣੇ ਹੱਥ ਕਰਨੀ ਚਾਹੁੰਦਾ ਹੈ ਸੋ ਉਸ ਦੇ ਖਿਲਾਫ਼ ਮੁਹਿੰਮ ਸ਼ੁਰੂ ਹੋ ਗਈ ਅਤੇ ਉਸ ਨੇ ਮਾਓ ਜ਼ੇ-ਤੁੰਗ /128