ਪੰਨਾ:ਮਾਓ ਜ਼ੇ-ਤੁੰਗ.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮਾਂ ਕੰਮ ਕੀਤਾ। ਇਸ ਦੌਰਾਨ ਉਸ ਨੇ ਮਾਓ ਸਮੇਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨਾਲ ਕਾਫੀ ਪ੍ਰਭਾਵਿਤ ਕੀਤਾ। 1921 ਵਿੱਚ ਉਸ ਨੇ ਚੈੱਨ ਤੂ-ਸੀਓ ਨਾਲ ਮਿਲ ਕੇ ਚੀਨ ਦੀ ਕਮਿਊਨਿਸਟ ਪਾਰਟੀ ਦੀ ਨੀਂਹ ਰੱਖੀ। ਜਦ 1927 ਵਿੱਚ ਚਿਆਂਗ ਕਾਈ-ਸ਼ੇਕ ਨੇ ਕਮਿਊਨਿਸਟਾਂ ਨਾਲੋਂ ਸਾਂਝ ਤੋੜ ਕੇ ਉਨ੍ਹਾਂ ਉੱਤੇ ਹੱਲਾ ਬੋਲਿਆ ਤਾਂ ਲੀ ਤਾ-ਚਾਓ ਵੀ ਇਸ ਦਾ ਸ਼ਿਕਾਰ ਹੋ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰਕੇ 28 ਅਪ੍ਰੈਲ 1927 ਨੂੰ ਫਾਂਸੀ ਦੇ ਦਿੱਤੀ ਗਈ। 6. ਚਾਓ ਐਨ ਲਾਈ (1898-1976 ) - ਕਮਿਊਨਿਸਟ ਇਨਕਲਾਬ ਤੋਂ ਬਾਅਦ ਉਹ ਚੀਨ ਦਾ ਪਹਿਲਾ ਪ੍ਰਧਾਨ ਮੰਤਰੀ ਬਣਿਆ ਜਿਸ ਅਹੁੱਦੇ ਉੱਤੇ ਉਹ ਆਪਣੀ ਮੌਤ ਤੱਕ ਰਿਹਾ। ਚੀਨੀ ਕਮਿਊਨਿਸਟ ਪਾਰਟੀ ਵਿੱਚ ਵੱਖ ਵੱਖ ਸਮਿਆਂ 'ਤੇ ਚੱਲੇ ਬਹੁਤ ਵੱਡੇ ਵਿਚਾਰਧਾਰਕ ਸੰਘਰਸ਼ਾਂ ਵਿੱਚ ਉਸ ਦਾ ਆਪਣੇ ਅਹੁਦੇ ਉੱਤੇ ਲਗਾਤਾਰ ਬਣੇ ਰਹਿਣਾ ਉਸ ਦੀ ਕਾਬਲੀਅਤ ਅਤੇ ਸੰਤੁਲਿਤ ਪਹੁੰਚ ਨੂੰ ਦਰਸਾਉਂਦਾ ਹੈ। ਇਨਕਲਾਬ ਉਪਰੰਤ ਜਿੱਥੇ ਮਾਓ ਪਾਰਟੀ ਅਤੇ ਵਿਚਾਰਧਾਰਕ ਮਾਮਲਿਆਂ ਵਿੱਚ ਵਧੇਰੇ ਰੁਝਿਆ ਰਿਹਾ ਉਥੇ ਸਰਕਾਰ ਚਲਾਉਣ ਅਤੇ ਦੂਜੇ ਦੇਸ਼ਾਂ ਨਾਲ ਸਬੰਧਾਂ ਦੇ ਕੂਟਨੀਤਕ ਮਾਮਲੇ ਚਾਓ ਐਨ-ਲਾਈ ਦੇ ਹੱਥ ਵਿੱਚ ਰਹੇ। ਉਹ ਵਿਚਾਰਧਾਰਕ ਤੌਰ 'ਤੇ ਮਾਓ ਨਾਲ ਸਹਿਮਤ ਹੁੰਦਿਆਂ ਹੋਇਆਂ ਵੀ ਪ੍ਰੈਕਟੀਕਲ ਪਹੁੰਚ ਵਾਲਾ ਸੀ ਅਤੇ ਵਿਚਾਰਧਾਰਕ ਜੋਸ਼ ਕਾਰਣ ਪੈਦਾ ਹੋਏ ਮਸਲਿਆਂ ਨੂੰ ਸੁਲਝਾਉਣ ਵਿੱਚ ਮੁਹਾਰਤ ਰਖਦਾ ਸੀ। M 7. ਪੈੱਗ ਤੇਹ-ਹੂਈ (1898-1974) - ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਪੈੱਗ ਤੋਹ-ਹੂਈ ਸਿਪਾਹੀ ਦੇ ਅਹੁਦੇ ਤੋਂ ਉਠ ਕੇ ਆਪਣੀ ਯੋਗਤਾ ਨਾਲ ਫੌਜੀ ਕਮਾਂਡਰ ਬਣਿਆ ਜੋ ਕੌਮਿਨਤਾਂਗ ਛੱਡ ਕੇ ਕਮਿਊਨਿਸਟਾਂ ਨਾਲ ਆ ਰਲਿਆ ਅਤੇ ਲੰਮੇ ਕੂਚ ਦੌਰਾਨ ਮਾਓ ਦਾ ਯੁੱਧ ਸਾਥੀ ਰਿਹਾ। ਕੋਰੀਆਈ ਜੰਗ ਦੌਰਾਨ ਉਹ ਚੀਨੀ ਫੌਜ ਦਾ ਕਮਾਂਡਰ ਸੀ ਅਤੇ ਮਾਓ ਦਾ ਲੜਕਾ ਮਾਓ ਐਨੀਇੰਗ ਉਸ ਦੇ ਸਹਾਇਕ ਵਜੋਂ ਕੰਮ ਕਰ ਰਿਹਾ ਸੀ। ਉਹ ਫੌਜ ਵਿੱਚ ਵਿਚਾਰਧਾਰਕ ਜਾਂ ਰਾਜਨੀਤਕ ਸਿੱਖਿਆ ਉਤੇ ਜੋਰ ਦੇਣ ਦੀ ਥਾਂ ਇਸ ਨੂੰ ਪ੍ਰੋਫੈਸ਼ਨਲ ਢੰਗ ਨਾਲ ਵਿਕਸਿਤ ਕਰਨਾ ਚਾਹੁੰਦਾ ਸੀ। ਸਪਸ਼ਟ ਹੈ ਕਿ ਉਹ ਮਾਓ ਅਤੇ ਲਿਨ ਪਿਆਓ ਨਾਲ ਮੱਤਭੇਦ ਰਖਦਾ ਸੀ ਜੋ ਫੌਜ ਨੂੰ ਪੂਰੀ ਤਰ੍ਹਾਂ ਰਾਜਸੀ ਸੂਝ ਨਾਲ ਲੈਸ ਕਰਨਾ ਚਾਹੁੰਦੇ ਸਨ। ਜਦ ‘ਅਗਾਂਹ ਵੱਲ ਲੰਮੀ ਛਾਲ' ਮੁਹਿੰਮ ਦੇ ਮੁਲਅੰਕਣ ਲਈ ਲੂਸ਼ਾਨ ਕਾਨਫਰੰਸ ਹੋਈ ਤਾਂ ਉਸ ਨੇ ਦੇਸ਼ ਵਿੱਚ ਪੈਦਾ ਹੋਈਆਂ ਮੁਸ਼ਕਿਲਾਂ ਲਈ ਮਾਓ ਨੂੰ ਜਿੰਮੇਵਾਰ ਠਹਿਰਾਇਆ ਅਤੇ ਦੋਹਵਾਂ ਵਿੱਚ ਤਕੜੀ ਬਹਿਸ ਹੋਈ ਪਰ ਮਾਓ ਦਾ ਪੱਖ ਇਥੇ ਭਾਰੂ ਰਿਹਾ ਜਿਸ ਦੇ ਸਿੱਟੇ ਵਜੋਂ ਪੈਂਗ ਨੂੰ ਉਸ ਦੇ ਅਹੁਦੇ ਤੋਂ ਲਾਹ ਕੇ ਖੂੰਜੇ ਲਾ ਦਿੱਤਾ ਗਿਆ। ਸਭਿਆਚਾਰਕ ਮਾਓ ਜ਼ੇ-ਤੁੰਗ /127