ਪੰਨਾ:ਮਾਓ ਜ਼ੇ-ਤੁੰਗ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਨ ਨਹੀਂ ਸੀ ਸੋ ਉਸ ਨੇ ਡਾ. ਸੁਨ ਯੱਤ-ਸੇਨ ਵੱਲੋਂ ਬਣਾਈ ਕੌਮੀ ਅਸੈਂਬਲੀ ਨੂੰ ਅਣਗੌਲਿਆਂ ਕਰਦੇ ਹੋਏ ਆਪਣੇ ਆਪ ਨੂੰ ਚੀਨ ਦਾ ਨਵਾਂ ਬਾਦਸ਼ਾਹ ਐਲਾਨ ਕਰਨ ਦੀ ਕੋਸ਼ਿਸ਼ ਕੀਤੀ। ਇਸ ਦਾ ਜ਼ੋਰਦਾਰ ਵਿਰੋਧ ਹੋਣ ਕਾਰਣ ਉਸ ਨੂੰ ਇਸ ਕਦਮ ਤੋਂ ਪਿੱਛੇ ਹਟਣਾ ਪਿਆ ਅਤੇ ਜੂਨ 1916 ਵਿੱਚ ਉਸ ਦੀ ਮੌਤ ਹੋ ਗਈ। 3. ਚਿਆਂਗ ਕਾਈ ਸ਼ੇਕ (1887-1975 ) - ਚਿਆਂਗ ਸ਼ੁਰੂ ਵਿੱਚ ਡਾ. ਯੱਤ-ਸੇਨ ਵੱਲੋਂ ਸਥਾਪਿਤ ਕੀਤੀ ਗਈ ਕੌਮਵਾਦੀ ਪਾਰਟੀ ਕੌਮਿਨਤਾਂਗ ਦੀ ਮਿਲਟਰੀ ਅਕੈਡਮੀ ਦਾ ਮੁਖੀ ਸੀ। ਉਹ ਤਾਨਾਸ਼ਾਹੀ ਰੁਚੀਆਂ ਅਤੇ ਰੂੜ੍ਹੀਵਾਦੀ ਵਿਚਾਰਾਂ ਦਾ ਧਾਰਨੀ ਸੀ ਜਿਸ ਕਰਕੇ ਉਹ ਕਮਿਊਨਿਸਟਾਂ ਨੂੰ ਸਖਤ ਨਫ਼ਰਤ ਕਰਦਾ ਸੀ। 1925 ਵਿੱਚ ਡਾ. ਸੁਨ ਯੱਤ-ਸੇਨ ਦੇ ਦਿਹਾਂਤ ਉਪਰੰਤ ਉਹ ਕੌਮਿਨਤਾਂਗ ਦਾ ਮੁਖੀ ਬਣ ਗਿਆ ਅਤੇ ਉਸ ਨੇ ਕੌਮਿਨਤਾਂਗ ਵਿਚੋਂ ਖੱਬੇਪੱਖੀਆਂ ਦਾ ਸਫਾਇਆ ਸ਼ੁਰੂ ਕਰ ਦਿੱਤਾ। 1927 ਵਿੱਚ ਉਸ ਦੁਆਰਾ ਸ਼ੰਘਾਈ ਵਿੱਚ ਕਮਿਊਨਿਸਟਾਂ ਦਾ ਵੱਡਾ ਕਤਲੇਆਮ ਕੀਤਾ ਗਿਆ ਜਿਸ ਉਪਰੰਤ ਚਿਆਂਗ ਕਾਈ-ਸ਼ੇਕ ਅਤੇ ਚੀਨੀ ਕਮਿਊਨਿਸਟਾਂ ਵਿਚਕਾਰ ਸਿੱਧੀ ਜੰਗ ਸ਼ੁਰੂ ਹੋ ਗਈ ਜੋ 1949 ਵਿੱਚ ਚਿਆਂਗ ਦੀ ਹਾਰ ਨਾਲ ਹੀ ਸਮਾਪਤ ਹੋਈ। ਇਸ ਉਪਰੰਤ ਉਹ ਆਪਣੇ ਸਹਾਇਕਾਂ ਦੇ ਨਾਲ ਚੀਨ ਦੇ ਤਾਈਵਾਨ ਟਾਪੂ ਵਿੱਚ ਚਲਾ ਗਿਆ ਅਤੇ ਉਥੋਂ ਆਪਣੇ ਆਪ ਨੂੰ ਚੀਨ ਦਾ ਅਸਲ ਸ਼ਾਸ਼ਕ ਹੋਣ ਦਾ ਦਾਅਵਾ ਕਰਦਾ ਰਿਹਾ। 4. ਚੈੱਨ ਤੂ-ਸੀਓ (1879-1942) - ਉਹ ਚੀਨੀ ਕਮਿਊਨਿਸਟ ਪਾਰਟੀ ਦੇ ਮੋਢੀਆਂ ਵਿਚੋਂ ਸੀ ਅਤੇ ਇਸ ਦਾ ਪਹਿਲਾ ਸਕੱਤਰ ਬਣਿਆ। 1925 ਤੋਂ ਬਾਅਦ ਪਾਰਟੀ ਅੰਦਰ ਉਸ ਦਾ ਮਾਓ ਜ਼ੇ-ਤੁੰਗ ਨਾਲ ਵਿਰੋਧ ਚੱਲ ਪਿਆ ਕਿਉਂਕਿ ਉਹ ਮਾਰਕਸਵਾਦ ਦੀ ਰਵਾਇਤੀ ਸਮਝ ਅਨੁਸਾਰ ਇਨਕਲਾਬ ਦਾ ਰਾਹ ਸਨਅਤੀ ਮਜਦੂਰ ਜਮਾਤ ਨੂੰ ਜਥੇਬੰਦ ਕਰਕੇ ਸ਼ਹਿਰਾਂ ਵਿੱਚ ਸੱਤਾ ਹਥਿਆਉਣ ਵਾਲਾ ਮੰਨਦਾ ਸੀ ਜਦ ਕਿ ਮਾਓ ਕਿਸਾਨਾਂ ਨੂੰ ਜਥੇਬੰਦ ਕਰਕੇ ਪੇਂਡੂ ਖੇਤਰ ਵਿਚੋਂ ਲੜਾਈ ਦੇਣ ਵਾਲੀ ਲਾਈਨ ਪੇਸ਼ ਕਰ ਰਿਹਾ ਸੀ। ਜਦ ਅਮਲ ਵਿੱਚ ਮਾਓ ਦੀ ਲਾਈਨ ਸਹੀ ਸਾਬਤ ਹੋਣ । ਲੱਗੀ ਤਾਂ ਉਸ ਦਾ ਪਾਰਟੀ ਵਿਚੋਂ ਆਧਾਰ ਘਟਦਾ ਗਿਆ ਅਤੇ 1927 ਵਿੱਚ ਉ ਨੂੰ ਸਕੱਤਰੀ ਤੋਂ ਲਾਹ ਦਿੱਤਾ ਗਿਆ ਅਤੇ ਪਾਰਟੀ ਲਾਈਨ ਦਾ ਵਿਰੋਧ ਜਾਰੀ ਰੱਖਣ ਕਰਕੇ 1929 ਵਿੱਚ ਉਸ ਨੂੰ ਕਮਿਊਨਿਸਟ ਪਾਰਟੀ ਵਿਚੋਂ ਖਾਰਜ ਕਰ ਦਿੱਤਾ ਗਿਆ। ਇਸ ਉਪਰੰਤ ਉਹ ਟਰਾਟਸਕੀਵਾਦੀ ਬਣ ਗਿਆ ਪਰ ਚੀਨ ਦੀ ਰਾਜਨੀਤੀ ਵਿੱਚ ਦੁਬਾਰਾ ਉਹ ਕੋਈ ਪ੍ਰਭਾਵ ਨਾ ਬਣਾ ਸਕਿਆ। - 5 . ਲੀ ਤਾ-ਚਾਓ ( 1888-1927) - ਉਹ ਬੀਜ਼ਿੰਗ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਲਾਇਬ੍ਰੇਰੀਅਨ ਸੀ ਜਿੱਥੇ ਉਸ ਦੇ ਸਹਾਇਕ ਵਜੋਂ ਮਾਓ ਨੇ ਵੀ ਕੁਝ ਮਾਓ ਜ਼ੇ-ਤੁੰਗ /126