ਪੰਨਾ:ਮਾਓ ਜ਼ੇ-ਤੁੰਗ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁੱਤਰ ਸੀ ਜਿਸ ਦਾ ਜਨਮ 23 ਨਵੰਬਰ 1923 ਨੂੰ ਹੋਇਆ। ਇਹ ਜਿਆਦਾਤਰ ਆਪਣੇ ਵੱਡੇ ਭਰਾ ਮਾਓ ਐਨੀਇੰਗ ਦੇ ਨਾਲ ਹੀ ਰਿਹਾ। ਉਸ ਦੇ ਨਾਲ ਹੀ ਇਸ ਨੇ ਸੋਵੀਅਤ ਰੂਸ ਵਿਚੋਂ ਟ੍ਰੇਨਿੰਗ ਹਾਸਲ ਕੀਤੀ ਅਤੇ ਨਾਜ਼ੀਆਂ ਖਿਲਾਫ਼ ਸੰਸਾਰ ਜੰਗ ਵਿੱਚ ਹਿੱਸਾ ਲਿਆ। ਪਰ ਇਹ ਸਮੇਂ ਸਮੇਂ 'ਤੇ ਮਾਨਸਿਕ ਬਿਮਾਰੀ ਸਕੀਜ਼ੋਫਰੇਨੀਆ ਦਾ ਸ਼ਿਕਾਰ ਹੋ ਜਾਂਦਾ ਸੀ ਇਸ ਕਰਕੇ ਸਿਆਸੀ ਤੌਰ ਉੱਤੇ ਬਹੁਤਾ ਸਰਗਰਮ ਨਹੀਂ ਹੋਇਆ। ਉਂਜ ਬੌਧਿਕ ਤੌਰ 'ਤੇ ਤੇਜ ਸੀ, ਅਕੈਡਮੀ ਆਫ਼ ਮਿਲਟਰੀ ਸਾਇੰਸਜ਼ ਵਿੱਚ ਖੋਜਕਾਰ ਵਜੋਂ ਕੰਮ ਕਰਦਾ ਰਿਹਾ, ਰੂਸੀ ਵਿਚੋਂ ਬਹੁਤ ਸਾਰੀਆਂ ਪੁਸਤਕਾਂ ਚੀਨੀ ਵਿੱਚ ਅਨੁਵਾਦ ਕੀਤੀਆਂ ਅਤੇ ਖ਼ੁਦ ਵੀ ਕਈ ਪੁਸਤਕਾਂ ਲਿਖੀਆਂ। ਸਤੰਬਰ 1960 ਵਿੱਚ ਇਸ ਨੇ ਸ਼ਾਓ ਹੂਆ ਨਾਲ ਸ਼ਾਦੀ ਕੀਤੀ ਜੋ ਚੀਨੀ ਫੌਜ ਵਿੱਚ ਮੇਜਰ ਜਨਰਲ ਦੇ ਪਦ 'ਤੇ ਸੀ। ਇਸ ਜੋੜੀ ਦੇ 1970 ਵਿੱਚ ਇੱਕ ਲੜਕਾ ਮਾਓ ਜ਼ਿਨਯੂ ਪੈਦਾ ਹੋਇਆ। 23 ਮਾਰਚ 2007 ਨੂੰ ਐਨੀਕਿੰਗ ਦਾ ਦਿਹਾਂਤ ਹੋ ਗਿਆ। ਲੀ ਮਿਨ ਦਾ ਜਨਮ 1936 ਵਿੱਚ ਹੋਇਆ। ਮਾਓ ਜ਼ੇ ਤੁੰਗ ਅਤੇ ਉਸ ਦੀ ਤੀਸਰੀ ਪਤਨੀ ਹੇ ਜ਼ੀਜ਼ੈਨ ਦੇ ਪੰਜ ਬੱਚਿਆਂ ਵਿਚੋਂ ਕੇਵਲ ਇਹ ਲੜਕੀ ਹੀ ਬਚ ਸਕੀ ਸੀ, ਬਾਕੀ ਬੱਚੇ ਘਰੇਲੂ ਜੰਗ ਦੀਆਂ ਕਠਿਨ ਹਾਲਤਾਂ ਮਰ ਗਏ ਜਾਂ ਵਿਛੜ ਗਏ ਜਿਨ੍ਹਾਂ ਦਾ ਬਾਅਦ ਵਿੱਚ ਕੋਈ ਥਹੁ ਪਤਾ ਨਾ ਲੱਗਿਆ। ਲੀ ਮਿਨ ਚੀਨੀ ਕਮਿਊਨਿਸਟ ਪਾਰਟੀ ਵਿੱਚ ਸਰਗਰਮੀ ਨਾਲ ਕੰਮ ਕਰਦੀ ਰਹੀ। ਲੀ ਨਾ ਦਾ ਜਨਮ ਮਾਓ ਦੀ ਪਤਨੀ ਚਿਆਂਗ ਚਿੰਗ ਦੀ ਕੁੱਖੋਂ ਅਗਸਤ 1940 ਵਿੱਚ ਹੋਇਆ। ਇਨ੍ਹਾਂ ਦੋਵਾਂ ਭੈਣਾਂ ਦਾ ਨਾਂ ਮਾਓ ਦੀ ਬਜਾਏ ਲੀ ਨਾਲ ਸ਼ੁਰੂ ਹੁੰਦਾ ਹੈ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਮਾਓ ਜ਼ੇ ਤੁੰਗ ਆਪਣੇ ਗੁਪਤ ਨਾਮ ਲੀ ਦੇਸ਼ਿੰਗ ਨਾਲ ਵਿਚਰ ਰਿਹਾ ਸੀ। ਇਸ ਨੇ ਬੀਜ਼ਿੰਗ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿਚੋਂ ਗਰੈਜੂਏਸ਼ਨ ਕੀਤੀ ਅਤੇ ਚੀਨੀ ਫੌਜ ਦੇ ਅਖ਼ਬਾਰ ਵਿੱਚ ਕੰਮ ਕਰਦੀ ਰਹੀ। 1973 ਵਿੱਚ ਉਹ ਚੀਨੀ ਕਮਿਊਨਿਸਟ ਪਾਰਟੀ ਦੀ ਦਸਵੀਂ ਕਾਂਗਰਸ ਲਈ ਚੁਣੀ ਗਈ ਅਤੇ ਬਾਅਦ ਵਿੱਚ ਪਾਰਟੀ ਦੀ ਬੀਜ਼ਿੰਗ ਸ਼ਾਖਾ ਡਿਪਟੀ ਸਕੱਤਰ ਰਹੀ। ਚਾਹੇ ਗੈਂਗ ਜ਼ਿਆਓ ਪਿੰਗ ਦੇ ਸੱਤਾ ਵਿੱਚ ਆਉਣ ਨਾਲ ਇਸ ਦੀ ਮਾਤਾ ਚਿਆਂਗ ਚਿੰਗ ਦਾ ਸਿਆਸੀ ਕੈਰੀਅਰ ਖਤਮ ਹੋ ਗਿਆ ਪਰ ਲੀ ਨਾ ਬਾਰੇ ਸੂਚਨਾ ਮਿਲਦੀ ਹੈ ਕਿ ਉਹ 2003 ਵਿੱਚ ਵੀ ਚੀਨ ਦੀ ਸਿਆਸੀ ਸਲਾਹਕਾਰ ਕਮੇਟੀ ਦੀ ਮੈਂਬਰ ਸੀ। ਮਾਓ ਜ਼ਿਨਯੂ 17 ਜਨਵਰੀ 1970 ਨੂੰ ਜਨਮਿਆ ਮਾਓ ਦਾ ਪੋਤਰਾ ਹੈ। ਇਸ ਨੇ ਅਕੈਡਮੀ ਆਫ਼ ਮਿਲਟਰੀ ਸਾਇੰਸ ਤੋਂ ਡਾਕਟ੍ਰੇਟ ਕੀਤੀ ਅਤੇ ਬਾਅਦ ਵਿੱਚ ਫੌਜ ਵਿੱਚ ਮੇਜਰ ਜਨਰਲ ਦੇ ਪਦ 'ਤੇ ਕੰਮ ਕਰਦਾ ਰਿਹਾ। ਸਤੰਬਰ 2011 ਤੋਂ ਗੁਆਂਗਜ਼ੂ ਯੂਨੀਵਰਸਿਟੀ ਵਿੱਚ ਮਾਓ ਜ਼ੇ ਤੁੰਗ ਵਿਚਾਰਧਾਰਾ ਪੜ੍ਹਾ ਰਿਹਾ ਹੈ। ਚੀਨੀ ਮਾਓ ਜ਼ੇ-ਤੁੰਗ / 12