ਪੰਨਾ:ਮਾਓ ਜ਼ੇ-ਤੁੰਗ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਮਿਊਨਿਸਟ ਕਾਰਕੁੰਨ ਨੇ ਸੰਭਾਲ ਲਿਆ ਅਤੇ ਉਥੇ ਪੜ੍ਹਨ ਲਾ ਦਿੱਤੇ। ਬਾਅਦ ਵਿੱਚ ਉਹ ਸੋਵੀਅਤ ਰੂਸ ਵਿਖੇ ਟ੍ਰੇਨਿੰਗ ਲਈ ਚਲੇ ਗਏ ਅਤੇ ਦੂਜੀ ਸੰਸਾਰ ਜੰਗ ਦੌਰਾਨ ਰੂਸ ਦੀ ਲਾਲ ਫੌਜ ਵਿੱਚ ਭਰਤੀ ਹੋ ਗਏ। ਐਨੀਇੰਗ ਨੇ ਤੋਪਖਾਨੇ ਦੇ ਅਫਸਰ ਵਜੋਂ ਪੋਲੈਂਡ ਵਿੱਚ ਜਰਮਨਾਂ ਖਿਲਾਫ਼ ਲੜਾਈ ਵਿੱਚ ਹਿੱਸਾ ਲਿਆ। 1947 ਵਿੱਚ ਉਹ ਚੀਨ ਵਾਪਸ ਆ ਗਿਆ ਅਤੇ 1949 ਵਿੱਚ ਉਸ ਨੇ ਲੀਊ ਸੌਂਗਲਿਨ ਨਾਲ ਸ਼ਾਦੀ ਕਰ ਲਈ। ਪਰ ਉਸ ਦਾ ਇਹ ਵਿਆਹੁਤਾ ਜੀਵਨ ਲੰਮਾ ਨਾ ਚੱਲਿਆ ਅਤੇ ਅਗਲੇ ਸਾਲ ਹੀ ਉਹ ਕੋਰੀਆ ਦੀ ਜੰਗ ਵਿੱਚ ਚੀਨੀ ਜਨਰਲ ਬੈਂਗ ਤੇ-ਹੂਈ ਦੇ ਸਕੱਤਰ ਵਜੋਂ ਕੋਰੀਆ ਚਲਾ ਗਿਆ ਜਿੱਥੇ 24 ਨਵੰਬਰ 1950 ਨੂੰ ਅਮਰੀਕੀ ਬੰਬਾਰਾਂ ਵੱਲੋਂ ਕੀਤੇ ਇੱਕ ਹਮਲੇ ਵਿੱਚ ਉਹ ਮਾਰਿਆ ਗਿਆ। ਐਨੀਇੰਗ ਦੀ ਵਿਧਵਾ ਲੀਊ ਸੌਂਗਲਿਨ 1955 ਵਿੱਚ ਪੜ੍ਹਨ ਲਈ ਮਾਸਕੋ ਚਲੀ ਗਈ ਜਿਥੋਂ ਉਸ ਨੇ ਗਣਿਤ ਵਿਸ਼ੇ ਨਾਲ ਡਿਗਰੀ ਹਾਸਲ ਕੀਤੀ ਅਤੇ ਵਾਪਸ ਆ ਕੇ ਚੀਨੀ ਫੌਜ ਵਿੱਚ ਨੌਕਰੀ ਕਰਨ ਲੱਗੀ ਜਿਸ ਦੌਰਾਨ ਉਸ ਨੇ ਫੌਜ ਦੇ ਇੱਕ ਛੋਟੇ ਅਫ਼ਸਰ ਨਾਲ ਸ਼ਾਦੀ ਕਰ ਲਈ। ਜਦ ਲੀਊ ਸੌਂਗਲਿਨ ਰੂਸ ਵਿੱਚ ਪੜ੍ਹ ਰਹੀ ਸੀ ਤਾਂ ਉਸ ਸਮੇਂ ਦਾ ਮਾਓ ਵੱਲੋਂ ਉਸ ਨੂੰ ਲਿਖਿਆ ਇੱਕ ਖ਼ਤ ਮਿਲਦਾ ਹੈ ਜਿਸ ਤੋਂ ਲੀਊ ਨੂੰ ਚੀਨ ਨਾਲ ਜੁੜੇ ਰਹਿਣ ਦੀ ਨਸੀਹਤ ਦੇਣ ਦੇ ਨਾਲ ਨਾਲ ਮਾਓ ਦਾ ਇੱਕ ਸਾਧਾਰਣ ਬਾਪ ਵਾਲਾ ਪਰਿਵਾਰਕ ਮੋਹ ਦੇਖਿਆ ਜਾ ਸਕਦਾ ਹੈ। - ਮੇਰੇ ਪਿਆਰੇ ਬੱਚੇ, ਮੈਨੂੰ ਤੇਰੇ ਸਾਰੇ ਪੱਤਰ ਮਿਲ ਗਏ ਹਨ। ਮੈਂ ਆਸ ਕਰਦਾ ਹਾਂ ਕਿ ਤੂੰ ਆਪਣੀ ਸਿਹਤ ਦਾ ਖਿਆਲ ਰੱਖੇਂਗੀ ਤਾਂ ਜੋ ਬਿਮਾਰੀ ਵਗੈਰਾ ਦੂਰ ਰਹਿ ਸਕੇ ਅਤੇ ਤੂੰ ਆਪਣੀ ਪੜ੍ਹਾਈ ਚੰਗੀ ਤਰ੍ਹਾਂ ਕਰ ਸਕੇਂ। ਅਸੀਂ ਸਾਰੇ ਠੀਕ ਠਾਕ ਹਾਂ ਅਤੇ ਸਾਡੇ ਬਾਰੇ ਕੋਈ ਫਿਕਰ ਕਰਨ ਦੀ ਲੋੜ ਨਹੀਂ। ਆਪਣੇ ਦੇਸ਼ ਵਿੱਚ ਹੁਣ ਸਮਾਜਵਾਦ ਦਾ ਉਭਾਰ ਆ ਰਿਹਾ ਹੈ। ਕੀ ਤੈਨੂੰ ਸਾਡੇ ਅਖ਼ਬਾਰ ਮਿਲਦੇ ਹਨ? ਤੈਨੂੰ ਕੁਝ ਅਖ਼ਬਾਰ ਜਰੂਰ ਹਾਸਲ ਕਰਨੇ ਚਾਹੀਦੇ ਹਨ ਤਾਂ ਜੋ ਤੂੰ ਚੀਨ ਦੇ ਹਾਲਾਤ ਤੋਂ ਜਾਣੂ ਰਹੇਂ । ਆਪਣੇ ਦੇਸ਼ ਦੀ ਸਥਿਤੀ ਤੋਂ ਟੁੱਟ ਨਾ ਜਾਵੀਂ। ਮੇਰੀਆਂ ਸ਼ੁਭ ਇਛਾਵਾਂ (ਇਹ ਖ਼ਤ 14 ਫਰਵਰੀ 1956 ਨੂੰ ਲਿਖਿਆ ਗਿਆ ਅਤੇ ਐਮ.ਈ. ਸ਼ਾਰਪੇ ਪ੍ਰਕਾਸ਼ਨ, ਅਰਮੌਂਕ, ਨਿਊਯਾਰਕ ਵੱਲੋਂ ਛਾਪੀ ਗਈ ਅੰਗਰੇਜ਼ੀ ਪੁਸਤਕ The Write ings of Mao Zedong 1949-1976 Vol.11 ਵਿੱਚ ਸਫਾ 23 ਤੇ ਸ਼ਾਮਲ ਹੈ) ਮਾਓ ਐਨਕਿੰਗ ਮਾਓ ਜ਼ੇ ਤੁੰਗ ਅਤੇ ਯਾਂਗ ਕਾਈ ਹੂਈ ਦਾ ਦੂਸਰਾ ਮਾਓ ਜ਼ੇ-ਤੁੰਗ /122 .