ਪੰਨਾ:ਮਾਓ ਜ਼ੇ-ਤੁੰਗ.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉੱਤੋਂ ਮਾਓ ਨਾਲ ਖੜ੍ਹੀ ਨਹੀਂ ਹੋਵੇਗੀ। ਚਿਆਂਗ ਨੇ ਇਸ ਲਈ ਸਹਿਮਤੀ ਦੇ ਦਿੱਤੀ ਅਤੇ ਬਹੁਤ ਹੱਦ ਤੱਕ ਇਸ ਦੀ ਪਾਲਣਾ ਵੀ ਕੀਤੀ। ਪਰ ਉਹ ਸਭਿਆਚਾਰਕ ਫਰੰਟ 'ਤੇ ਕੰਮ ਕਰਦੀ ਰਹੀ। ਪਾਰਟੀ ਦੀ ਸਰਗਰਮ ਸਿਆਸਤ ਵਿੱਚ ਉਹ ਸਭਿਆਚਾਰਕ ਇਨਕਲਾਬ ਦੌਰਾਨ ਹੀ ਜ਼ੋਰਦਾਰ ਢੰਗ ਨਾਲ ਸ਼ਾਮਲ ਹੋਈ ਪਰ ਤਦ ਤੀਕ ਪਾਰਟੀ ਨਾਲ ਸਮਝੌਤੇ ਦੇ 30 ਸਾਲ ਪੂਰੇ ਹੋ ਚੁੱਕੇ ਸਨ। ਇਸ ਤਰ੍ਹਾਂ 28 ਨਵੰਬਰ 1938 ਨੂੰ ਇੱਕ ਸਾਦਾ ਰਸਮ ਰਾਹੀਂ ਮਾਓ ਅਤੇ ਚਿਆਂਗ ਚਿੰਗ ਦਾ ਵਿਆਹ ਹੋ ਗਿਆ ਜਿਸ ਤੋਂ 1940 ਵਿੱਚ ਉਨ੍ਹਾਂ ਦੀ ਇਕੋ ਪੁਤਰੀ ਲੀ ਨਾ ਦਾ ਜਨਮ ਹੋਇਆ। ਚੀਨ ਦੀ ਕਮਿਊਨਿਸਟ ਰਾਜਨੀਤੀ ਵਿੱਚ ਚਿਆਂਗ ਚਿੰਗ ਬਹੁਤ ਵਿਵਾਦ ਪੂਰਨ ਸ਼ਖ਼ਸੀਅਤ ਸੀ। ਸਭਿਆਚਾਰਕ ਇਨਕਲਾਬ ਦੌਰਾਨ ਚਿਆਂਗ ਚਿੰਗ ਮੋਹਰੀ ਆਗੂ ਸੀ ਇਸੇ ਕਰਕੇ ਜਦ ਮਾਓ ਦੇ ਦਿਹਾਂਤ ਤੋਂ ਬਾਅਦ ਗੈਂਗ ਜ਼ਿਆਓ ਪਿੰਗ ਦਾ ਗਰੁੱਪ ਕਮਿਊਨਿਸਟ ਪਾਰਟੀ ਉੱਤੇ ਕਾਬਜ ਹੋਇਆ ਤਾਂ ਚਿਆਂਗ ਚਿੰਗ ਨੂੰ ਗ੍ਰਿਫਤਾਰ ਕਰਕੇ ਉਸ ਉੱਤੇ ਸਭਿਆਚਾਰਕ ਇਨਕਲਾਬ ਦੌਰਾਨ ਵਧੀਕੀਆਂ ਕਰਨ ਦਾ ਮੁਕੱਦਮਾ ਚਲਾਇਆ ਗਿਆ। ਉਸ ਨੂੰ ਪਹਿਲਾਂ ਸਜਾਏ ਮੌਤ ਦਿੱਤੀ ਗਈ ਜੋ ਬਾਅਦ ਵਿੱਚ ਉਮਰ ਕੈਦ ਵਿੱਚ ਬਦਲ ਦਿੱਤੀ ਗਈ। ਜੇਲ੍ਹ ਦੌਰਾਨ ਉਸ ਨੂੰ ਗਲੇ ਦਾ ਕੈਂਸਰ ਹੋ ਗਿਆ ਅਤੇ 1991 ਵਿੱਚ ਉਸ ਨੂੰ ਸਿਹਤ ਦੇ ਆਧਾਰ 'ਤੇ ਰਿਹਾ ਕਰ ਦਿੱਤਾ ਗਿਆ। ਪਰ 14 ਮਈ 1991 ਨੂੰ ਉਸ ਨੇ ਹਸਪਤਾਲ ਦੇ ਗੁਸਲਖਾਨੇ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਆਪਣੇ ਖ਼ੁਦਕਸ਼ੀ ਨੋਟ ਵਿੱਚ ਉਸ ਨੇ ਲਿਖਿਆ, ‘ਚੀਨੀ ਇਨਕਲਾਬ ਨੂੰ ਗੈਂਗ ਜ਼ਿਆਓ ਪਿੰਗ ਅਤੇ ਉਸ ਦੇ ਸਾਥੀਆਂ ਦੇ ਸੋਧਵਾਦੀ ਗਰੁੱਪ ਨੇ ਅਗਵਾ ਕਰ ਲਿਆ ਹੈ ਜਿਸ ਦੇ ਸਿੱਟੇ ਵਜੋਂ ਚੀਨੀ ਲੋਕਾਂ ਅਤੇ ਦੇਸ਼ ਉੱਤੇ ਨਾ ਮੁੱਕਣ ਵਾਲੀਆਂ ਬੁਰਾਈਆਂ ਦਾ ਬੋਝ ਪੈ ਗਿਆ ਹੈ। ਚੇਅਰਮੈਨ, ਤੁਹਾਡੀ ਵਿਦਿਆਰਥਣ ਅਤੇ ਲੜਾਕੂ ਸਾਥਣ ਤੁਹਾਡੇ ਕੋਲ ਆ ਰਹੀ ਹੈ। ਪੁੱਤਰ ਅਤੇ ਧੀਆਂ ਮਾਓ ਐਨੀਇੰਗ ਮਾਓ ਦਾ ਵੱਡਾ ਪੁੱਤਰ ਸੀ। ਉਹ ਅਜੇ ਅੱਠ ਸਾਲ ਦਾ ਸੀ ਜਦ ਉਸ ਦੀ ਮਾਂ ਯਾਂਗ ਕਾਈ ਹੂਈ ਨੂੰ ਐਨੀਇੰਗ ਸਮੇਤ ਕੌਮਿਨਤਾਂਗ ਨੇ ਗ੍ਰਿਫਤਾਰ ਕਰ ਲਿਆ ਅਤੇ ਤਸੀਹੇ ਦੇਣ ਉਪਰੰਤ ਉਸ ਨੂੰ ਗੋਲੀ ਮਾਰ ਦਿੱਤੀ ਗਈ। ਕਾਈ ਹੂਈ ਨੂੰ ਗੋਲੀ ਮਾਰਨ ਸਮੇਂ ਉਸ ਨੂੰ ਸਾਹਮਣੇ ਖੜ੍ਹਾ ਕੀਤਾ ਗਿਆ ਤਾਂ ਜੋ ਉਸ ਨੂੰ ਆਪਣੀ ਮਾਂ ਦਾ ਮਰਨਾ ਦਿਖਾ ਕੇ ਡਰ ਪਾਇਆ ਜਾਵੇ। ਕਾਈ ਹੂਈ ਨੂੰ ਮਾਰਨ ਬਾਅਦ ਉਨ੍ਹਾਂ ਦੋਵਾਂ ਭਰਾਵਾਂ ਨੂੰ ਛੱਡ ਦਿੱਤਾ ਗਿਆ ਜਿਥੋਂ ਸ਼ੰਘਾਈ ਦੇ ਇੱਕ ਮਾਓ ਜ਼ੇ-ਤੁੰਗ /121