ਪੰਨਾ:ਮਾਓ ਜ਼ੇ-ਤੁੰਗ.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿੱਚ ਦਾਖਲ ਹੋ ਗਈ। ਜਦ ਉਹ ਰੂਸ ਵਿੱਚ ਹੀ ਸੀ ਤਾਂ ਪਿੱਛੋਂ ਮਾਓ ਨੇ ਫਿਲਮ ਅਭਿਨੇਤਰੀ ਚਿਆਂਗ ਚਿੰਗ ਨਾਲ ਵਿਆਹ ਕਰਵਾ ਲਿਆ। ਜ਼ੀ-ਜ਼ੈੱਨ 1947 ਵਿੱਚ ਚੀਨ ਵਾਪਸ ਆਈ ਤਾਂ ਬਦਲੀ ਪ੍ਰਸਥਿਤੀ ਵਿੱਚ ਮਾਓ ਤੋਂ ਅਲੱਗ ਰਹਿਣ ਲੱਗੀ ਪਰ ਸਿਆਸੀ ਤੌਰ 'ਤੇ ਸਰਗਰਮ ਰਹੀ ਅਤੇ ਸੀਕਿਆਂਗ ਸੂਬੇ ਦੀ ਔਰਤ ਜਥੇਬੰਦੀ ਦੀ ਮੁਖੀ ਬਣ ਗਈ। ਉਸ ਦਾ ਦਿਹਾਂਤ 1984 ਵਿੱਚ ਸ਼ੰਘਾਈ ਵਿਖੇ ਹੋਇਆ। ਮਾਓ ਦੀ ਚੌਥੀ ਪਤਨੀ ਚਿਆਂਗ ਚਿੰਗ ਦਾ ਜਨਮ 19 ਮਾਰਚ 1914 ਨੂੰ ਹੋਇਆ। ਉਸ ਵਿੱਚ ਐਕਟਿੰਗ ਦੀ ਬਹੁਤ ਪ੍ਰਤਿਭਾ ਸੀ ਜਿਸ ਕਰਕੇ ਛੋਟੀ ਉਮਰ ਵਿੱਚ ਹੀ ਉਹ ਨਾਟਕਾਂ ਵਿੱਚ ਹਿੱਸਾ ਲੈਣ ਲੱਗੀ। 1931 ਵਿੱਚ ਉਹ ਯੂ ਕਵਾਈ ਨੂੰ ਮਿਲੀ ਜੋ ਕਮਿਊਨਿਸਟ ਪਾਰਟੀ ਦੇ ਪ੍ਰਾਪੇਗੰਡਾ ਵਿਭਾਗ ਦਾ ਮੈਂਬਰ ਸੀ। ਉਹ ਉਸ ਦੇ ਨਾਲ ਰਹਿਣ ਲੱਗੀ ਅਤੇ ਕਮਿਊਨਿਸਟ ਕਲਚਰਲ ਫਰੰਟ ਦੀ ਮੈਂਬਰ ਬਣ ਕੇ ਥੀਏਟਰ ਦਾ ਕੰਮ ਕਰਨ ਲੱਗੀ। 1933 ਵਿੱਚ ਉਹ ਚੀਨੀ ਕਮਿਊਨਿਸਟ ਪਾਰਟੀ ਦੀ ਬਕਾਇਦਾ ਮੈਂਬਰ ਬਣ ਗਈ। ਉਸ ਦੀਆਂ ਸਿਆਸੀ ਸਰਗਰਮੀਆਂ ਕਾਰਣ ਉਸ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਜਿਥੋਂ ਤਿੰਨ ਮਹੀਨੇ ਬਾਅਦ ਰਿਹਾ ਕੀਤਾ ਗਿਆ। ਇਸ ਤੋਂ ਬਾਅਦ ਉਹ ਸ਼ੰਘਾਈ ਆ ਗਈ ਅਤੇ ਨਾਟਕਾਂ ਦੇ ਨਾਲ ਨਾਲ ਫਿਲਮਾਂ ਵਿੱਚ ਕੰਮ ਕਰਨ ਲੱਗੀ। 1937 ਵਿੱਚ ਸ਼ੰਘਾਈ ਉੱਤੇ ਹੋਏ ਜਾਪਾਨੀ ਹਮਲੇ ਉਪਰੰਤ ਉਹ ਫਿਲਮੀ ਨਾਇਕਾ ਵਾਲੀ ਜ਼ਿੰਦਗੀ ਛੱਡ ਕੇ ਯੇਨਾਨ ਦੇ ਲਾਲ ਇਲਾਕੇ ਵਿੱਚ ਆ ਗਈ। ਇਥੇ ਉਹ ਕਮਿਊਨਿਸਟਾਂ ਵੱਲੋਂ ਨਵੀਂ ਸਥਾਪਿਤ ਕੀਤੀ ਲੂ-ਸ਼ੁਨ ਅਕੈਡਮੀ ਦੇ ਡਰਾਮਾ ਵਿਭਾਗ ਵਿੱਚ ਅਧਿਆਪਕ ਅਤੇ ਕਲਾਕਾਰ ਦੋਹਾਂ ਰੂਪਾਂ ਵਿੱਚ ਕੰਮ ਕਰਨ ਲੱਗੀ। ਇਥੇ ਆਉਣ 'ਤੇ ਜਲਦੀ ਹੀ ਉਸ ਦੀ ਮਾਓ ਨਾਲ ਨੇੜਤਾ ਬਣ ਗਈ। ਇਸ ਨਾਲ ਪਾਰਟੀ ਵਿੱਚ ਰੱਫੜ ਪੈ ਗਿਆ ਕਿਉਂਕਿ ਮਾਓ ਪਹਿਲਾਂ ਹੀ ਹੋ ਜ਼ੀਜ਼ੈਨ ਨਾਲ ਸ਼ਾਦੀਸ਼ੁਦਾ ਸੀ ਅਤੇ ਜ਼ੀਜ਼ੈਨ ਕੋਈ ਸਾਧਾਰਣ ਔਰਤ ਨਹੀਂ ਸੀ। ਉਹ ਇੱਕ ਸਮਰਪਿਤ ਕਮਿਊਨਿਸਟ, ਹਥਿਆਰਬੰਦ ਗੁਰੀਲਾ ਲੜਾਈ ਦੀ ਮਾਹਿਰ ਅਤੇ ਸਾਰੇ ਲੌਂਗ ਮਾਰਚ ਦੌਰਾਨ ਮਾਓ ਦੀ ਸਾਥਣ ਰਹੀ ਸੀ। ਉਸ ਸਮੇਂ ਵੀ ਉਹ ਲੜਾਈ ਦੌਰਾਨ ਮਿਲੇ ਜ਼ਖ਼ਮ ਦਾ ਇਲਾਜ ਕਰਵਾਉਣ ਹੀ ਰੂਸ ਗਈ ਹੋਈ ਸੀ। ਇਸ ਤੋਂ ਇਲਾਵਾ ਮਾਓ ਅਤੇ ਚਿਆਂਗ ਦੀ ਉਮਰ ਦਾ ਵੀ ਫਰਕ ਸੀ ਅਤੇ ਆਪਣੇ ਫਿਲਮੀ ਸਮੇਂ ਦੌਰਾਨ ਉਹ ਬੁਰਜੂਆ ਸ਼ੈਲੀ ਵਿੱਚ ਜੀਵਨ ਜਿਉਂਦੀ ਰਹੀ ਸੀ। ਪਰ ਮਾਓ ਨੇ ਦੂਸਰੇ ਵੱਡੇ ਆਗੂਆਂ ਨੂੰ ਮਨਾ ਹੀ ਲਿਆ ਅਤੇ ਪਾਰਟੀ ਤੋਂ ਉਸ ਨਾਲ ਵਿਆਹ ਕਰਵਾਉਣ ਦੀ ਇਜਾਜ਼ਤ ਲੈ ਲਈ। ਪਾਰਟੀ ਨੇ ਇਸ ਵਿਆਹ ਲਈ ਇੱਕ ਸ਼ਰਤ ਲਗਾਈ ਕਿ ਚਿਆਂਗ 30 ਸਾਲ ਪਾਰਟੀ ਦੀ ਸਰਗਰਮ ਸਿਆਸਤ ਵਿੱਚ ਹਿੱਸਾ ਨਹੀਂ ਲਵੇਗੀ ਅਤੇ ਜਨਤਕ ਮੰਚਾਂ ਮਾਓ ਜ਼ੇ-ਤੁੰਗ /12