ਪੰਨਾ:ਮਾਓ ਜ਼ੇ-ਤੁੰਗ.pdf/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- ਸਮਝ ਬਨਾਉਣ ਵਿੱਚ ਅੜਿੱਕਾ ਸਮਝਦੇ ਸਨ। ਇਹ ਵਿਦਵਾਨ ਕੋਈ ਮਾਓ ਪੱਖੀ ਕਮਿਊਨਿਸਟ ਨਹੀਂ ਸਨ ਪਰ ਉਹ ਮਾਓ ਦੇ ਜੀਵਨ, ਸਿਧਾਂਤ ਅਤੇ ਕਾਰਗੁਜ਼ਾਰੀ ਦਾ ਨਿਰਪੱਖ ਮੁਲਅੰਕਣ ਕਰਨ ਦੇ ਹੱਕ ਵਿੱਚ ਸਨ। ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋ. ਥਾਮਸ ਬਰਨਸਟੀਨ ਨੇ ਇਸ ਕਿਤਾਬ ਬਾਰੇ ਕਿਹਾ, ‘ਇਹ ਚੀਨ ਬਾਰੇ ਸਹੀ ਅਧਿਐਨ ਨੂੰ ਸੱਟ ਮਾਰਦੀ ਹੈ - ਕਿਉਂਕਿ ਇਸ ਵਿੱਚ ਲੇਖਕ ਨੇ ਸਾਰੀ ਵਿਦਵਤਾ ਮਾਓ ਦੀ ਸ਼ੋਹਰਤ ਨੂੰ ਖਤਮ ਕਰਨ ਵਿੱਚ ਹੀ ਲਗਾ ਦਿੱਤੀ। ਸਿੱਟੇ ਵਜੋਂ ਇਸ ਵਿੱਚ ਪ੍ਰਸੰਗ ਰਹਿਤ ਟੂਕਾਂ ਦੀ ਭਰਮਾਰ ਅਤੇ ਤੱਥਾਂ ਦੀ ਤਰੋੜ ਮਰੋੜ ਹੈ ਜਦ ਕਿ ਉਹ ਗੱਲਾਂ ਛੱਡ ਦਿੱਤੀਆਂ ਜੋ ਮਾਓ ਨੂੰ ਐਨੀ ਗੁੰਝਲਦਾਰ, ਆਪਾਵਿਰੋਧੀ ਅਤੇ ਬਹੁ ਪੱਖੀ ਆਗੂ ਬਣਾਉਂਦੀਆਂ ਹਨ।' ਐਡੀਲੇਡ ਯੂਨੀਵਰਸਿਟੀ ਵਿੱਚ ਚੀਨੀ ਅਧਿਐਨ ਦੇ ਪ੍ਰੋਫੈਸਰ ਮੋਬੋ ਗਾਓ ਨੇ ਲਿਖਿਆ, “ ਇਹ ਪੁਸਤਕ ਬੌਧਿਕ ਕੁਕਰਮ ਹੈ ਜੋ ਤੱਥਾਂ ਦੀ ਗਲਤ ਵਿਆਖਿਆ ਕਰਦਾ ਹੈ, ਪ੍ਰਾਪਤ ਲਿਖਤਾਂ ਨੂੰ ਅਣਗੌਲਿਆਂ ਕਰਦਾ ਹੈ ਅਤੇ ਬਗੈਰ ਸਬੂਤਾਂ ਤੋਂ ਭੜਕਾਊ ਦਾਅਵੇ ਕਰਦਾ ਹੈ। ਦੋ ਵਿਦਵਾਨਾਂ ਗ੍ਰੈਗੋਰ ਬੈਂਟਨ ਅਤੇ ਲਿਨ ਚੁਨ ਨੇ 2009 ਵਿੱਚ ਇਸ ਪੁਸਤਕ ਬਾਰੇ 14 ਮਾਹਿਰਾਂ ਦੇ ਵਿਚਾਰ ਇਕੱਠੇ ਕਰ ਕੇ ਇੱਕ ਪੁਸਤਕ ਸੰਪਾਦਤ ਕੀਤੀ ਜਿਸ ਦਾ ਨਾਮ ਰੱਖਿਆ - Was Mao Really a Monster? The Academic Response to Chang and Halliday's 'Mao: The Unknown Story', ਇਸ ਵਿਚਲੇ ਲੇਖਾਂ ਦਾ ਨਿਚੋੜ ਕੱਢ ਕੇ ਪੁਸਤਕ ਦੀ ਸੰਪਾਦਕੀ ਵਿੱਚ ਉਨ੍ਹਾਂ ਲਿਖਿਆ, ‘ਸੰਸਾਰ ਭਰ ਦੇ ਵਪਾਰਕ ਮੀਡੀਆ ਦੇ ਉਲਟ... ਮਾਹਿਰਾਂ ਦੀ ਰਾਇ ਇਸ ਕਿਤਾਬ ਨੂੰ ਰੱਦ ਕਰਦੀ ਹੈ। - ਚਾਹੇ ਪੱਛਮ ਦੀਆਂ ਸਰਕਾਰਾਂ ਅਤੇ ਮੁੱਖਧਾਰਾ ਦਾ ਮੀਡੀਆ ਮਾਓ ਨਾਲ ਬਹੁਤ ਖ਼ਾਰ ਖਾਂਦਾ ਸੀ ਪਰ ਪੱਛਮ ਵਿੱਚ ਤੱਥਾਂ ਤੋਂ ਸਚਾਈ ਜਾਣਨ ਵਾਲੀ ਬੌਧਿਕ ਪਰੰਪਰਾ ਵੀ ਬਹੁਤ ਮਜਬੂਤ ਹੈ। ਇਸ ਪਰੰਪਰਾ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਵਿੱਚ ਮਾਓ ਜ਼ੇ ਤੁੰਗ ਦੇ ਜੀਵਨ ਅਤੇ ਰਾਜਨੀਤੀ ਬਾਰੇ ਇੱਕ ਹੋਰ ਕਿਤਾਬ Mao Zedong and China - in the twentieth century world ਸੰਨ 2010 ਵਿੱਚ ਛਪ ਕੇ ਆਈ, ਜੋ ਮਾਓ ਦਾ ਕਾਫੀ ਸੰਤੁਲਿਤ ਮੁਲਅੰਕਣ ਕਰਦੀ ਹੈ। ਇਸ ਦੀ ਲੇਖਿਕਾ Rebecca E. Karl ਨਿਊਯਾਰਕ ਯੂਨੀਵਰਸਿਟੀ ਵਿੱਚ ਇਤਿਹਾਸ ਦੀ ਪ੍ਰੋਫੈਸਰ ਹੈ। ਜੇ ਕੋਈ ਪਾਠਕ ਇਸ ਨੂੰ ਪੜ੍ਹਨਾ ਚਾਹੇ ਤਾਂ ਇਸ ਦੀ PDF ਫਾਈਲ ouleft.org ਵੈਬਸਾਈਟ ਤੋਂ ਵੇਖੀ ਜਾ ਸਕਦੀ ਹੈ। ਇਸੇ ਤਰ੍ਹਾਂ ਇੱਕ ਅਮਰੀਕੀ ਵਿਦਵਾਨ Stuart Schram ਜੋ ਪਹਿਲਾਂ ਭੌਤਿਕ ਵਿਗਿਆਨੀ ਸੀ, ਪਰ ਜਿਸ ਨੇ ਐਟਮ ਬੰਬ ਭਿਆਨਕ ਸਿੱਟਿਆਂ ਨੂੰ ਵੇਖ ਕੇ ਉਸ ਨੇ ਆਪਣਾ ਅਧਿਐਨ ਖੇਤਰ ਬਦਲ ਕੇ ਰਾਜਨੀਤੀ ਵਿਗਿਆਨ ਕਰ ਲਿਆ ਅਤੇ ਅਮਰੀਕਾ ਛੱਡ ਕੇ ਯੌਰਪ ਆ ਗਿਆ ਸੀ, ਜਿੱਥੇ ਉਸ ਨੇ ਮਾਓ ਜ਼ੇ-ਤੁੰਗ ਅਤੇ ਚੀਨ ਦੀ ਰਾਜਨੀਤੀ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ। ਉਸ ਨੇ ਮੂਲ ਸੋਮਿਆਂ ਤੱਕ ਪਹੁੰਚਣ ਲਈ ਖ਼ੁਦ ਚੀਨੀ ਭਾਸ਼ਾ ਮਾਓ ਜ਼ੇ-ਤੁੰਗ /12