ਪੰਨਾ:ਮਾਓ ਜ਼ੇ-ਤੁੰਗ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਿੰਨ ਲੜਕੇ ਹੀ ਬਚੇ ਜਿਨ੍ਹਾਂ ਵਿਚੋਂ ਮਾਓ ਸਭ ਤੋਂ ਵੱਡਾ ਸੀ। ਦੂਸਰਾ ਭਰਾ ਮਾਓ ਜ਼ੇ-ਮਿਨ ਸੀ ਜੋ ਮਾਓ ਤੋਂ ਦੋ ਸਾਲ ਛੋਟਾ ਸੀ। ਉਹ ਮਾਓ ਦੇ ਹੀ ਪੈਰ-ਚਿੰਨ੍ਹਾਂ ਉੱਤੇ ਚਲਦਾ ਹੋਇਆ 1922 ਵਿੱਚ ਚੀਨੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਇਆ। ਉਹ ਚਾਂਗਸ਼ਾ, ਐਂਯੂਆਨ ਅਤੇ ਹੋਰ ਇਲਾਕਿਆਂ ਵਿੱਚ ਮਜਦੂਰਾਂ ਨੂੰ ਜਥੇਬੰਦ ਕਰਦਾ ਰਿਹਾ। ਉਹ ਆਰਥਿਕ ਮਾਮਲਿਆਂ ਦਾ ਮਾਹਿਰ ਸੀ ਜਿਸ ਕਰਕੇ ਉਹ ਆਜਾਦ ਕਰਵਾਏ ਇਲਾਕਿਆਂ ਦੇ ਆਰਥਿਕ ਪ੍ਰਬੰਧ ਦੀ ਜਿੰਮੇਵਾਰੀ ਸੰਭਾਲਦਾ ਰਿਹਾ। ਉਸ ਨੇ ਮਹਾਨ ਲੰਮੇ ਕੂਚ ਦੌਰਾਨ ਭੋਜਨ, ਪੈਸੇ ਅਤੇ ਹੋਰ ਵਸਤਾਂ ਦੀ ਸਪਲਾਈ ਦਾ ਕੰਮ ਸੰਭਾਲਿਆ। ਇਸ ਉਪਰੰਤ ਸਾਂਕਸ਼ੀ ਸੂਬੇ ਵਿੱਚ ਰੂੰ ਅਤੇ ਕੱਪੜੇ ਦੀ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਅਤੇ ਵਰਕਰਾਂ ਨੂੰ ਲਾਲ ਫੌਜ ਲਈ ਕੱਪੜੇ ਤਿਆਰ ਕਰਨ ਲਈ ਜਥੇਬੰਦ ਕੀਤਾ। ਅਪ੍ਰੈਲ 1937 ਵਿੱਚ ਉਹ ਲਾਲ ਇਲਾਕੇ ਨੂੰ ਛੱਡ ਕੇ ਇੱਕ ਖਾਸ ਆਰਥਿਕ ਮਿਸ਼ਨ ਲਈ ਸ਼ੰਘਾਈ ਗਿਆ। 17 ਸਤੰਬਰ 1942 ਨੂੰ ਇੱਕ ਜੰਗੀ ਸਰਦਾਰ ਸ਼ੈਂਗ ਸ਼ਿਕਾਈ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਚੀਨੀ ਕਮਿਊਨਿਸਟਾਂ ਦੀਆਂ ਯੋਜਨਾਵਾਂ ਦੇ ਭੇਤ ਲੈਣ ਅਤੇ ਕਮਿਊਨਿਸਟਾਂ ਦੇ ਵਿਰੋਧੀ ਬਿਆਨ ਦਿਵਾਉਣ ਲਈ ਦਸ ਦਿਨ ਉਸ ਨੂੰ ਤਸੀਹੇ ਦਿੰਦੇ ਰਹੇ ਪਰ ਜ਼ੇਮਿਨ ਆਪਣੇ ਸਿਦਕ ’ਤੇ ਕਾਇਮ ਰਿਹਾ। ਆਖਰ 27 ਸਤੰਬਰ 1942 ਨੂੰ ਉਸ ਨੂੰ ਗੋਲੀ ਮਾਰ ਦਿੱਤੀ ਗਈ। ਮਾਓ ਜ਼ੇ-ਤਾਨ ਸਭ ਤੋਂ ਛੋਟਾ ਭਰਾ ਸੀ ਜੋ 18 ਸਾਲ ਦੀ ਉਮਰ ਵਿੱਚ ਹੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ। 1927 ਵਿੱਚ ਉਸ ਨੇ ਲਾਲ ਫੌਜ ਦਾ ਮੁੱਢ ਬੰਨਣ ਵਾਲੇ ਨਾਨਚਿੰਗ ਵਿਦਰੋਹ ਵਿੱਚ ਹਿੱਸਾ ਲਿਆ ਅਤੇ ਫਿਰ ਮਾਓ ਨਾਲ ਹੀ ਚਿੰਗਕਾਂਗਸ਼ਾਨ ਦੀ ਪਹਾੜੀਆਂ ਵਿੱਚ ਮੋਰਚਾ ਸੰਭਾਲ ਲਿਆ। 1935 ਤੱਕ ਉਹ ਹੂਨਾਨ ਦੇ ਲਾਲ ਇਲਾਕੇ ਵਿੱਚ ਵੱਖ ਵੱਖ ਮੋਰਚਿਆਂ ’ਤੇ ਕੰਮ ਕਰਦਾ ਰਿਹਾ। ਜਦ ਮਹਾਨ ਲੰਮਾ ਕੂਚ ਸ਼ੁਰੂ ਹੋਇਆ ਤਾਂ ਉਹ ਕੌਮਿਨਤਾਂਗ ਦੀ ਫੌਜਾਂ ਨੂੰ ਲਾਲ ਫੌਜ ਦਾ ਪਿੱਛਾ ਕਰਨ ਤੋਂ ਰੋਕ ਕੇ ਰੱਖਣ ਵਾਲੇ ਵਾਲੰਟੀਅਰਾਂ ਵਿੱਚ ਸ਼ਾਮਲ ਹੋਇਆ। ਇਹ ਮੌਤ ਸਹੇੜਣ ਵਾਲਾ ਕੰਮ ਸੀ ਕਿਉਂਕਿ ਲਾਲ ਫੌਜ ਦਾ ਮੁੱਖ ਹਿੱਸਾ ਤਾਂ ਲੰਮੇ ਕੂਚ ਲਈ ਨਿਕਲ ਗਿਆ ਸੀ। ਇਹ ਤਾਂ ਕੁਝ ਮਰਜੀਵੜੇ ਸਨ ਜਿਨ੍ਹਾਂ ਨੇ ਆਪਣੇ ਮਰਦੇ ਦਮ ਤੱਕ ਕੌਮਿਨਤਾਂਗ ਦੀ ਵਿਸ਼ਾਲ ਫੌਜ ਨੂੰ ਆਪਣੇ ਦੁਆਲੇ ਉਲਝਾ ਕੇ ਰੱਖਣਾ ਸੀ। ਸੋ ਇਨ੍ਹਾਂ ਵਿਚੋਂ ਬਹੁਤਿਆਂ ਨੇ ਮਾਰੇ ਹੀ ਜਾਣਾ ਸੀ ਅਤੇ ਮਾਓ ਜ਼ੇ-ਤਾਨ ਵੀ ਇਸ ਲੜਾਈ ਵਿੱਚ ਲੜਦਿਆਂ ਹੋਇਆਂ 29 ਸਾਲ ਦੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕਰ ਗਿਆ। ਮਾਓ ਜ਼ੇ-ਜੀਆਨ ਮਾਓ ਜ਼ੇ-ਤੁੰਗ ਦੇ ਚਾਚੇ ਦੀ ਲੜਕੀ ਸੀ ਜਿਸ ਨੂੰ ਮਾਓ ਜ਼ੇ-ਤੁੰਗ /118