ਪੰਨਾ:ਮਾਓ ਜ਼ੇ-ਤੁੰਗ.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ ਕੀਤਾ ਜਾ ਸਕਿਆ ਕਿ ਜੇ ਮਾਹਿਰਾਂ ਦੇ ਹੱਥ ਸਾਰੀ ਤਾਕਤ ਆ ਜਾਂਦੀ ਹੈ ਤਾਂ ਉਹ ਇਸ ਦਾ ਨਿੱਜੀ ਲਾਹਾ ਲੈਣ ਲੱਗ ਜਾਂਦੇ ਹਨ, ਸੱਤਾ ਅਤੇ ਸਹੂਲਤਾਂ ਜਮ੍ਹਾਂ ਕਰ ਲੈਂਦੇ ਹਨ। ਦੂਸਰੇ ਪਾਸੇ ਜੇ ਉਨ੍ਹਾਂ ਤੋਂ ਪ੍ਰਬੰਧ ਖੋਹ ਕੇ ਆਮ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਸਮਾਜ ਵਿੱਚ ਗੜਬੜ੍ਹ ਚੌਥ ਫੈਲ ਜਾਂਦੀ ਹੈ, ਕਿਸੇ ਪ੍ਰਬੰਧ ਦੀ ਅਣਹੋਂਦ ਵਿੱਚ ਭੀੜ ਆਪਮੁਹਾਰੀ ਜਾਂਦੀ ਹੈ, ਜਿਵੇਂ ਸਭਿਆਚਾਰਕ ਇਨਕਲਾਬ ਦੌਰਾਨ ਹੋਇਆ। । ਇਸ ਨਾਲ ਜੁੜਿਆ ਇੱਕ ਬਹੁਤ ਵੱਡਾ ਮਸਲਾ ਵਿਅਕਤੀਆਂ ਦੀਆਂ ਯੋਗਤਾਵਾਂ ਵਿਚਲੇ ਫਰਕਾਂ ਦਾ ਹੈ। ਕਿਹਾ ਜਾ ਸਕਦਾ ਹੈ ਕਿ ਇਹ ਫਰਕ ਉਨ੍ਹਾਂ ਨੂੰ ਪਾਲਣ ਪੋਸ਼ਣ ਦੌਰਾਨ ਮਿਲੀਆਂ ਸਹੂਲਤਾਂ ਅਤੇ ਹਾਲਤਾਂ ਵਿਚਲੇ ਫਰਕ ਕਾਰਣ ਹਨ। ਮਾਰਕਸਵਾਦ ਦੇ ਪ੍ਰਭਾਵ ਹੇਠਲੇ ਮਨੋਵਿਗਿਆਨੀਆਂ ਵੱਲੋਂ ਇਸ ਵਾਤਾਵਰਣ ਵਾਲੇ ਸਿਧਾਂਤ ਉੱਤੇ ਬਹੁਤ ਜੋਰ ਦੇ ਕੇ ਇਸ ਮਨੁੱਖੀ ਯੋਗਤਾਵਾਂ ਵਿੱਚ ਫਰਕਾਂ ਦਾ ਇਕੋ ਇੱਕ ਕਾਰਣ ਬਣਾ ਦਿੱਤਾ ਗਿਆ। ਜਦ ਕਿ ਇਸ ਦੇ ਉਲਟ ਵਿਚਾਰਾਂ ਵਾਲੇ ਮਨੋਵਿਗਿਆਨੀਆਂ ਵੱਲੋਂ ਵਿਰਸੇ ਵਿੱਚ ਮਿਲਦੇ ਜੀਨਜ਼ ਉੱਤੇ ਵੱਧ ਜੋਰ ਦਿੱਤਾ ਗਿਆ। ਇਸ ਦੇ ਜਵਾਬ ਵਿੱਚ ਮਾਰਕਸਵਾਦੀ ਮਨੋਵਿਗਿਆਨੀਆਂ ਵੱਲੋਂ ਕਿਹਾ ਗਿਆ ਕਿ ਜਦ ਇਕੋ ਜਿਹਾ ਵਾਤਾਵਰਣ ਮਿਲੇਗਾ ਤਾਂ ਇਸ ਦਾ ਅਸਰ ਜੀਨਜ਼ ਉੱਤੇ ਵੀ ਪਵੇਗਾ। ਜੇ ਇਸ ਮਗਰਲੇ ਪੱਖ ਨੂੰ ਪੂਰੀ ਤਰ੍ਹਾਂ ਸਹੀ ਵੀ ਮੰਨ ਲਿਆ ਜਾਵੇ ਫਿਰ ਵੀ ਇਹ ਤਾਂ ਸਪਸ਼ਟ ਹੈ ਕਿ ਇਹ ਤਦ ਹੀ ਵਾਪਰੇਗਾ ਜੇ ਕਈ ਪੀੜ੍ਹੀਆਂ ਤੱਕ ਠੀਕ ਵਾਤਾਵਰਣ ਮਿਲਦਾ ਰਹੇ। ਪਰ ਸਭਿਆਚਾਰਕ ਇਨਕਲਾਬ ਦੌਰਾਨ ਮਾਓ ਵਰਗੇ ਕਮਿਊਨਿਸਟ ਆਗੂਆਂ ਵੱਲੋਂ ਇਹ ਵਖਰੇਵੇਂ ਧੱਕੇ ਨਾਲ ਕੁਝ ਮੁਹਿੰਮਾਂ ਰਾਹੀਂ ਖਤਮ ਕਰਨ ਦੇ ਯਤਨ ਕੀਤੇ ਗਏ। ਅਸਲ ਹਾਲਤਾਂ ਨਾਲ ਮੇਲ ਨਾ ਖਾਂਦੇ ਹੋਣ ਕਾਰਣ ਇਹ ਯਤਨ ਅਸਫਲ ਹੋਣੇ ਹੀ ਸਨ। ਮਾਓ ਜ਼ੇ-ਤੁੰਗ /114