ਪੰਨਾ:ਮਾਓ ਜ਼ੇ-ਤੁੰਗ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮਾਜਿਕ ਅਭਿਆਸ (ਪਦਾਰਥਕ ਪੈਦਾਵਾਰ, ਜਮਾਤੀ ਘੋਲ ਅਤੇ ਵਿਗਿਆਨਕ ਤਜਰਬੇ) ਦੀ ਪ੍ਰਕਿਰਿਆ ਅੰਦਰ ਅਨੁਮਾਨੇ ਸਿੱਟੇ ਹਾਸਲ ਕਰਦਾ ਹੈ। ਗਿਆਨ ਦਾ ਵਿਰੋਧ-ਵਿਕਾਸੀ ਪਦਾਰਥਵਾਦੀ ਸਿਧਾਂਤ ਅਭਿਆਸ ਨੂੰ ਪਹਿਲਾ ਸਥਾਨ ਦਿੰਦਾ ਹੈ। ਇਹ ਵਿਸ਼ਵਾਸ ਰੱਖਦਾ ਹੈ ਕਿ ਮਨੁੱਖੀ ਗਿਆਨ ਨੂੰ ਕਿਸੇ ਤਰ੍ਹਾਂ ਵੀ ਅਭਿਆਸ ਨਾਲੋਂ ਨਿਖੇੜਿਆ ਨਹੀਂ ਜਾ ਸਕਦਾ। - 0- - ...... ਸਭਿਆਚਾਰਕ ਇਨਕਲਾਬ ਦੇ ਆਦਰਸ਼ ਬਹੁਤ ਸੋਹਣੇ ਲਗਦੇ ਹਨ ਕਿ ਇਸ ਤਰ੍ਹਾਂ ਮਨੁੱਖ ਸਿਰਜਿਆ ਜਾਵੇ ਜੋ ਨਿੱਜੀ ਲਾਭਾਂ, ਵਖਰੇਵਿਆਂ, ਸਾੜਿਆਂ ਆਦਿ ਤੋਂ ਮੁਕਤ ਹੋਵੇ, ਜੋ ਸਾਰੇ ਸਮਾਜ ਦੀ ਤਰੱਕੀ ਵਿੱਚ ਹੀ ਆਪਣੀ ਤਰੱਕੀ ਦੇਖਦਾ ਹੋਵੇ, ਪਰ ਹਜਾਰਾਂ ਸਾਲਾਂ ਦੇ ਵਿਕਾਸ ਦੌਰਾਨ ਅਤੇ ਸਦੀਆਂ ਤੋਂ ਚੱਲੀਆਂ ਆ ਰਹੀਆਂ ਪਦਾਰਥਕ ਹਾਲਤਾਂ ਵਿਚੋਂ ਇਨਸਾਨ ਦੀਆਂ ਜੋ ਪ੍ਰਵਿਰਤੀਆਂ ਬਣੀਆਂ ਹਨ ਉਨ੍ਹਾਂ ਨੂੰ ਸਭਿਆਚਾਰਕ ਇਨਕਲਾਬ ਵਰਗੀਆਂ ਮੁਹਿੰਮਾਂ ਨਾਲ ਕੁਝ ਸਾਲਾਂ ਵਿੱਚ ਜਾਂ ਇਥੋਂ ਤੱਕ ਕਿ ਇੱਕ ਦੋ ਪੀੜ੍ਹੀਆਂ ਵਿੱਚ ਬਦਲਿਆ ਨਹੀਂ ਜਾ ਸਕਦਾ। ਸਭਿਆਚਾਰਕ ਤਬਦੀਲੀ ਇੱਕ ਸਹਿਜ ਵਰਤਾਰਾ ਹੈ ਇਸ ਨੂੰ ਰਾਜਨੀਤਕ ਇਨਕਲਾਬਾਂ ਵਾਂਗ ਝਟਕੇ ਦੇ ਕੇ ਹਾਸਲ ਨਹੀਂ ਕੀਤਾ ਜਾ ਸਕਦਾ। ਮੁਰਗੀ ਨੂੰ ਚੀਰ ਕੇ ਉਸ ਦੇ ਸਾਰੇ ਆਂਡੇ ਇਕੋ ਦਮ ਨਹੀਂ ਕੱਢੇ ਜਾ ਸਕਦੇ। ਸਭਿਆਚਾਰਕ ਇਨਕਲਾਬ ਦੌਰਾਨ ਮੁਰਗੀ ਮਾਰਨ ਵਾਲੀ ਗੱਲ ਹੀ ਹੋ ਗਈ ਸੀ ; ਪਾਰਟੀ, ਸਰਕਾਰ ਅਤੇ ਆਰਥਿਕ ਪ੍ਰਬੰਧ ਦਾ ਸਾਰਾ ਢਾਂਚਾ ਟੁੱਟ ਭੱਜ ਗਿਆ ਸੀ ਇਹ ਵੱਖਰੀ ਗੱਲ ਹੈ ਕਿ ਇਸ ਨੂੰ ਫੌਜ ਵਿੱਚ ਬਚੇ ਖੁਚੇ ਅਨੁਸ਼ਾਸ਼ਨ ਦੀ ਮਦਦ ਨਾਲ ਸੰਭਾਲ ਲਿਆ ਗਿਆ। ਕੁਝ ਵਿਚਾਰਕਾਂ ਅਨੁਸਾਰ ਤਾਂ ਚੀਨ ਵਿੱਚ ਸਰਮਾਏਦਾਰੀ ਦੀ ਐਨੀ ਤੇਜੀ ਨਾਲ ਮੁੜ ਬਹਾਲੀ ਵਿੱਚ ਵੀ ਸਭਿਆਚਾਰਕ ਇਨਕਲਾਬ ਇੱਕ ਕਾਰਣ ਬਣਿਆ। ਯਾਨੀ ਜਿਸ ਆਸ਼ੇ ਨੂੰ ਲੈ ਕੇ ਸਭਿਆਚਾਰਕ ਇਨਕਲਾਬ ਸ਼ੁਰੂ ਕੀਤਾ ਗਿਆ ਸੀ ਅਮਲ ਵਿੱਚ ਇਹ ਉਸ ਤੋਂ ਬਿਲਕੁਲ ਉਲਟ ਵਾਪਰਨ ਵਿੱਚ ਸਹਾਈ ਹੋਇਆ। ਪਾਰਟੀ ਵਿੱਚ ਅਫ਼ਸਰਸ਼ਾਹ ਜਮਾਤ ਕਮਜੋਰ ਹੋਣ ਦੀ ਬਜਾਏ ਹੋਰ ਮਜਬੂਤ ਹੋ ਗਈ। ਪਾਰਟੀ ਦੇ ਅਧਿਕਾਰੀ, ਜਿਨ੍ਹਾਂ ਤੋਂ ਸੱਤਾ ਖੋਹ ਲਈ ਗਈ ਸੀ ਅਤੇ ਜਿਨ੍ਹਾਂ ਨਾਲ ਸਭਿਆਚਾਰਕ ਇਨਕਲਾਬ ਦੌਰਾਨ ਬਦਸਲੂਕੀ ਹੋਈ ਸੀ, ਉਹ ਜਦ ਮੁੜ ਬਹਾਲ ਹੋਏ ਤਾਂ ਉਨ੍ਹਾਂ ਨੇ ਮਨੋਮਨੀ ਫੈਸਲਾ ਕਰ ਲਿਆ ਕਿ ਉਹ ਮੁੜ ਅਜਿਹਾ ਨਹੀਂ ਵਾਪਰਨ ਦੇਣਗੇ। ਉਨ੍ਹਾਂ ਨੇ ਸੱਤਾ ਉੱਤੇ ਪਕੜ ਚੰਗੀ ਤਰ੍ਹਾਂ ਮਜਬੂਤ ਕਰ ਲਈ ਤਾਂ ਜੋ ਦੁਬਾਰਾ ਕੋਈ ਭੜਕੀਆਂ ਭੀੜਾਂ ਉਨ੍ਹਾਂ ਨੂੰ ਆਪਣਾ ਸ਼ਿਕਾਰ ਨਾ ਬਣਾ ਲੈਣ। ਅਸਲ ਵਿੱਚ ਅਜੇ ਤੀਕ ਇਸ ਦੁਬਿਧਾ-ਜਨਕ ਮਸਲੇ ਨੂੰ ਹੱਲ ਮਾਓ ਜ਼ੇ-ਤੁੰਗ /113