ਪੰਨਾ:ਮਾਓ ਜ਼ੇ-ਤੁੰਗ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਣ ਗਏ ਅਤੇ ਤਾਕਤ ਵੀ ਸਾਰੀ ਕੇਂਦ੍ਰਿਤ ਹੋ ਗਈ ਅਤੇ ਮੁੱਠੀ ਭਰ ਲੋਕਾਂ ਤੋਂ ਬਿਨਾਂ ਕਿਸੇ ਨੇ ਇਸ ਰਾਹ ਦਾ ਵਿਰੋਧ ਨਾ ਕੀਤਾ, ਸਗੋਂ ਸਰਮਾਏਦਾਰਾ ਪ੍ਰਬੰਧ ਦੀ ਬਹਾਲੀ ਰੂਸ ਨਾਲੋਂ ਜਿਆਦਾ ਤੇਜੀ ਨਾਲ ਹੋਈ। ਇਸ ਪ੍ਰਸੰਗ ਵਿੱਚ ਸਭਿਆਚਾਰਕ ਇਨਕਲਾਬ ਦੇ ਚਿਤਵੇ ਸਿੱਟਿਆਂ ਬਾਰੇ ਇੱਕ ਮਾਓਵਾਦੀ ਇਨਕਲਾਬੀ ਪਰਚੇ ਟਾਕਰਾ ਵਿੱਚ 1976 ਵਿੱਚ ਪ੍ਰਕਾਸ਼ਿਤ ਵਿਚਾਰਾਂ ਨੂੰ ਦੇਖਿਆ ਜਾ ਸਕਦਾ ਹੈ ਅਤੇ ਇਨ੍ਹਾਂ ਵਿਚਾਰਾਂ ਦੀ ਕੁਝ ਸਾਲ ਬਾਅਦ ਵਾਪਰੀ ਹਕੀਕਤ ਨਾਲ ਤੁਲਨਾ ਕੀਤੀ ਜਾ ਸਕਦੀ ਹੈ। ਇਸ ਪਰਚੇ ਵਿੱਚ ਸਭਿਆਚਾਰਕ ਇਨਕਲਾਬ ਬਾਰੇ ਇੱਕ ਆਰਟੀਕਲ ਦੇ ਅੰਤ ਵਿੱਚ ਲਿਖਿਆ ਗਿਆ ਹੈ - ਪ੍ਰੋਲਤਾਰੀ ਸਭਿਆਚਾਰਕ ਇਨਕਲਾਬ ਦੀ ਮਹਾਨਤਾ ਸਿਰਫ ਇਸ ਗੱਲ ਵਿੱਚ ਹੀ ਨਹੀਂ ਹੈ ਕਿ ਇਸ ਨੇ ਵੱਖ ਵੱਖ ਮੌਕਿਆਂ 'ਤੇ ਉਭਰਦੀਆਂ ਸੱਜੀਆਂ ਅਤੇ ਖੱਬੀਆਂ ਮੌਕਾਪ੍ਰਸਤ ਲਾਈਨਾਂ ਨੂੰ ਭਾਂਜ ਦੇ ਕੇ ਚੀਨ ਅੰਦਰ ਪ੍ਰੋਲਤਾਰੀ ਡਿਕਟੇਟਰਸ਼ਿਪ ਨੂੰ ਹੋਰ ਪੱਕੇ ਪੈਰੀਂ ਕੀਤਾ ਤੇ ਸਰਮਾਏਦਾਰੀ ਦੀ ਮੁੜ ਬਹਾਲੀ ਦੇ ਖਤਰੇ ਨੂੰ ਹੋਰ ਘਟਾ ਦਿੱਤਾ, ਸਗੋਂ ਇਹ ਹੋਰ ਵੀ ਮਹੱਤਵਪੂਰਨ ਹੈ ਕਿ ਇਸ ਨੇ ਅਜਿਹੀਆਂ ਪਿਰਤਾਂ ਪਾ ਦਿੱਤੀਆਂ ਹਨ ਜਿਨ੍ਹਾਂ ਸਦਕਾ (1) ਸਭਿਆਚਾਰਕ ਇਨਕਲਾਬ ਜਾਰੀ ਰਹੇਗਾ... (2) ਕਰੋੜਾਂ ਪਾਰਟੀ ਮੈਂਬਰਾਂ ਦੀ ਸਿਆਸੀ ਚੇਤਨਤਾ ਸਭਿਆਚਾਰਕ ਇਨਕਲਾਬੀ ਅਮਲ ਦੌਰਾਨ ਬਹੁਤ ਉਚੇਰੇ ਪੜਾਅ 'ਤੇ ਪਹੁੰਚ ਗਈ ਹੈ, ਅਤੇ (3) ਪਾਰਟੀ ਅੰਦਰ ਅਫ਼ਸਰਸ਼ਾਹੀ ਅਤੇ ਗਲਤ ਲਾਈਨ ਦੀ ਸਥਾਪਤੀ ਨੂੰ ਬਹੁਤ ਹੀ ਮੁਸ਼ਕਿਲ ਬਣਾ ਦਿੱਤਾ ਗਿਆ ਹੈ, ਕਿਉਂਕਿ ਵਿਚਾਰਧਾਰਕ ਪੱਖੋਂ ਅੱਗੇ ਨਾਲੋਂ ਕਿਤੇ ਵੱਧ ਚੇਤਨ ਹੋਈ ਇਸ ਕਰੋੜਾਂ ਦੀ ਗਿਣਤੀ ਵਾਲੀ ਪਾਰਟੀ ਮੈਂਬਰਸ਼ਿਪ ਅਤੇ ਜਨਤਾ ਤੋਂ ਇਸ ਨੂੰ ਪਰਵਾਨਗੀ ਲੈਣੀ ਪੈਣੀ ਹੈ। ਪਰ ਸਪਸ਼ਟ ਹੈ ਕਿ ਹਕੀਕਤ ਵਿੱਚ ਸਭਿਆਚਾਰਕ ਇਨਕਲਾਬ ਦਾ ਅਜਿਹਾ ਕੋਈ ਅਸਰ ਦਿਖਾਈ ਨਾ ਦਿੱਤਾ ਸਗੋਂ ਚੀਨ ਵਿੱਚ ਸਰਮਾਏਦਾਰੀ ਦੀ ਬਹਾਲੀ ਵੱਧ ਤੇਜੀ ਨਾਲ ਹੋਈ। ਜਦ ਅਸੀਂ ਇਹ ਕਹਿੰਦੇ ਹਾਂ ਕਿ ਅਮਲ ਵਿੱਚ ਪਰਖਿਆਂ ਮਾਓ ਦਾ ਸਭਿਆਚਾਰਕ ਇਨਕਲਾਬ ਵਾਲਾ ਸਿਧਾਂਤ ਸਹੀ ਨਹੀਂ ਨਿਕਲਿਆ ਤਾਂ ਇਸ ਨੂੰ ਕੇਵਲ ਅਨੁਭਵਵਾਦੀ ਆਲੋਚਨਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਕਿਸੇ ਸਿਧਾਂਤ ਦੀ ਸਾਰਥਿਕਤਾ ਅਮਲ ਵਿੱਚ ਲਾਗੂ ਕਰਨ 'ਤੇ ਹੀ ਪਰਖੀ ਜਾਂਦੀ ਹੈ। ਇਸ ਬਾਰੇ ਮਾਓ ਜ਼ੇ-ਤੁੰਗ ਨੇ ਆਪਣੇ ‘ਅਭਿਆਸ ਬਾਰੇ’ ਆਰਟੀਕਲ ਵਿੱਚ ਖ਼ੁਦ ਲਿਖਿਆ ਹੈ- ਮਾਰਕਸਵਾਦੀਆਂ ਦਾ ਵਿਸ਼ਵਾਸ ਹੈ ਕਿ ਮਨੁੱਖ ਦਾ ਸਮਾਜਿਕ ਅਭਿਆਸ ਬਾਹਰੀ ਸੰਸਾਰ ਬਾਰੇ ਮਨੁੱਖੀ ਗਿਆਨ ਦੀ ਸਚਾਈ ਦੀ ਇਕੋ ਇਕ ਕਸਵੱਟੀ ਹੈ। ਅਸਲ ਵਿੱਚ ਹੁੰਦਾ ਇਸ ਤਰ੍ਹਾਂ ਹੈ ਕਿ ਮਨੁੱਖੀ ਗਿਆਨ ਦੀ ਪੁਸ਼ਟੀ ਉਦੋਂ ਹੀ ਹੁੰਦੀ ਹੈ ਜਦੋਂ ਉਹ ਮਾਓ ਜ਼ੇ-ਤੁੰਗ /112