ਪੰਨਾ:ਮਾਓ ਜ਼ੇ-ਤੁੰਗ.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਣਾਇਆ। ਦੂਜੇ ਪਾਸੇ ਮਾਓ ਦੀ ਪਤਨੀ ਚਿਆਂਗ ਚਿੰਗ ਦਾ ਗਰਮ ਖਿਆਲੀ ਕਾਮਰੇਡਾਂ ਵਿੱਚ ਬਹੁਤ ਪ੍ਰਭਾਵ ਸੀ। ਉਸ ਨੇ ਵਾਂਗ ਹੌਂਗਵੈਨ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਜ਼ਾਂਗ ਚੂਨ ਕਿਆਓ ਅਤੇ ਯਾਓ ਵੈਨ-ਯੂਆਨ ਨਾਲ ਰਲ ਕੇ ਇਨ੍ਹਾਂ ਚਾਰਾਂ ਦਾ ਤਕੜਾ ਗਰੁੱਪ ਬਣ ਗਿਆ ਜਿਸ ਨੂੰ ਬਾਅਦ ਵਿੱਚ ‘ਗੈਂਗ ਆਫ਼ ਫੋਰ’ ਦਾ ਨਾਮ ਦਿੱਤਾ ਗਿਆ। ਇਸ ਗਰੁੱਪ ਵੱਲੋਂ 1973 ਵਿੱਚ ‘ਲਿਨ ਪਿਆਓ ਨੂੰ ਰੱਦ ਕਰੋ, ਕਨਫਿਊਸ਼ੀਅਸ਼ ਨੂੰ ਰੱਦ ਕਰੋ' ਮੁਹਿੰਮ ਚਲਾਈ ਗਈ, ਜੋ ਪੁਰਾਣੇ ਸਭਿਆਚਾਰ ਦੀ ਰਹਿੰਦ ਖੂੰਹਦ ਨੂੰ ਖਤਮ ਕਰਨ ਦੇ ਨਾਲ ਨਾਲ ਪਾਰਟੀ ਵਿੱਚ ਆਪਣੀ ਧਿਰ ਅਤੇ ਵਿਚਾਰਧਾਰਾ ਨੂੰ ਮਜਬੂਤ ਕਰਨ ਵੱਲ ਸੇਧਿਤ ਸੀ। , ਸਭਿਆਚਾਰਕ ਇਨਕਲਾਬ ਦੇ ਇਨ੍ਹਾਂ 7-8 ਸਾਲਾਂ ਦੌਰਾਨ ਚੱਲੀ ਗੜਬੜ੍ਹ, ਸੱਤਾ ਸੰਘਰਸ਼ ਅਤੇ ਉੱਚ ਸਿੱਖਿਆ ਨੂੰ ਬ੍ਰੇਕਾਂ ਲੱਗਣ ਕਾਰਣ ਅਦਾਰਿਆਂ ਵਿੱਚ ਯੋਗ ਪ੍ਰਬੰਧਕਾਂ ਅਤੇ ਮਾਹਿਰਾਂ ਦੀ ਅਤੇ ਪਾਰਟੀ ਇਕਾਈਆਂ ਵਿੱਚ ਤਜਰਬੇਕਾਰ ਅਤੇ ਸੰਤੁਲਿਤ ਪਹੁੰਚ ਰੱਖਣ ਵਾਲੇ ਆਗੂਆਂ ਦੀ ਘਾਟ ਮਹਿਸੂਸ ਹੋ ਰਹੀ ਸੀ। ਪਾਰਟੀ ਵਿੱਚ ਸਭਿਆਚਾਰਕ ਇਨਕਲਾਬ ਦੌਰਾਨ ਖੱਬੇ ਪੱਖੀਆਂ ਦਾ ਬੋਲਬਾਲਾ ਰਿਹਾ ਸੀ ਜੋ ਵਿਚਾਰਧਾਰਕ ਸ਼ੁਧਤਾ ਦੇ ਹੀ ਦੀਵਾਨੇ ਸਨ ਅਤੇ ਆਰਥਿਕ ਪੱਖ ਨੂੰ ਬਹੁਤਾ ਮਹੱਤਵ ਨਹੀਂ ਦਿੰਦੇ ਸਨ। ਇਸ ਸਥਿਤੀ ਨੂੰ ਸੰਭਾਲਣ ਲਈ ਗੈਂਗ ਜ਼ਿਆਓ ਪਿੰਗ ਵਰਗੇ ਖੂੰਜੇ ਲਾਏ ਆਗੂਆਂ ਨੂੰ ਮੁੜ ਬਹਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗੈਂਗ ਜ਼ਿਆਓ ਪਿੰਗ ਸਭਿਆਚਾਰਕ ਇਨਕਲਾਬ ਦੌਰਾਨ ਕਰੜੀ ਨਿੰਦਾ ਦਾ ਸ਼ਿਕਾਰ ਹੋਇਆ ਸੀ ਅਤੇ ਉਸ ਨੂੰ ਟ੍ਰੈਕਟਰਾਂ ਦੇ ਇੱਕ ਕਾਰਖਾਨੇ ਵਿੱਚ ਟੈਕਨੀਸ਼ੀਅਨ ਵਜੋਂ ਕੰਮ ਕਰਨ ਭੇਜ ਦਿੱਤਾ ਗਿਆ ਸੀ। ਇੱਕ ਹੋਰ ਚੋਟੀ ਦਾ ਆਗੂ ਚਾਓ ਐਨ-ਲਾਈ ਅਕਸਰ ਆਪਣੀ ਸੰਤੁਲਿਤ ਪਹੁੰਚ ’ਤੇ ਕਾਇਮ ਰਹਿੰਦਾ ਸੀ, ਉਹ ਮਾਓ ਵਿਚਾਰਧਾਰਾ ਦਾ ਵੀ ਪੈਰੋਕਾਰ ਸੀ ਅਤੇ ਇਨਕਲਾਬੀ ਜੋਸ਼ ਕਾਰਣ ਪੈਦਾ ਹੁੰਦੀਆਂ ਗੜਬੜ੍ਹਾਂ ਨੂੰ ਕੰਟਰੋਲ ਵਿੱਚ ਰੱਖਣ ਲਈ ਵੀ ਕੰਮ ਕਰਦਾ ਰਹਿੰਦਾ ਸੀ। ਸੋ ਉਸ ਨੇ ਚੀਨ ਦੀ ਆਰਥਿਕਤਾ ਨੂੰ ਠੀਕ ਕਰਨ ਲਈ ਕਦਮ ਚੁੱਕੇ, ਡੈਂਗ ਨੂੰ ਵੀ ਉਸ ਦੀਆਂ ਕੋਸ਼ਿਸ਼ਾਂ ਨਾਲ ਹੀ ਵਾਪਸ ਲਿਆਂਦਾ ਗਿਆ ਸੀ, ਪਰ 1973 ਵਿੱਚ ਕੈਂਸਰ ਕਾਰਣ ਉਸ ਦੀ ਸਿਹਤ ਖਰਾਬ ਹੋਣ ਲੱਗ ਪਈ। ਇਸ ਹਾਲਤ ਵਿੱਚ ਡੇਂਗ ਜ਼ਿਆਓ ਪਿੰਗ ਉਸ ਦੀ ਥਾਂ ਲੈਣ ਲਈ ਸੱਤਾ ਦੇ ਕੇਂਦਰ ਵਿੱਚ ਵਾਪਸ ਆ ਗਿਆ ਅਤੇ ਮਾਓ ਦੀ ਮਨਜੂਰੀ ਨਾਲ ਉਹ ਪਾਰਟੀ ਦਾ ਉਪ-ਚੇਅਰਮੈਨ ਬਣ ਗਿਆ। ਡੋਂਗ ਦੀ ਇਸ ਤੇਜੀ ਨਾਲ ਚੜ੍ਹਤ ਤੋਂ ਚਿਆਂਗ ਚਿੰਗ ਅਤੇ ਉਸ ਦੇ ਗਰਮ ਖਿਆਲੀ ਸਾਥੀ ਔਖੇ ਹੋ ਗਏ ਕਿਉਂਕਿ ਉਹ ਆਪਣੇ ਆਪ ਨੂੰ ਮਾਓ ਜ਼ੇ-ਤੁੰਗ ਦੇ ਅਸਲ ਵਾਰਿਸ ਸਮਝਦੇ ਸਨ ਜਦ ਕਿ ਡੇਂਗ ਆਰਥਿਕਵਾਦੀ ਗਿਣਿਆ ਜਾਂਦਾ ਸੀ। ਮਾਓ ਜ਼ੇ-ਤੁੰਗ /106