ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮਾਂ ਦਾਦੀ ਲਈ ਪੁੱਤ ਪੋਤੇ ਦੇ ਵਿਆਹ ਦਾ ਦਿਨ ਸੁਲੱਖਣਾ ਅਤੇ ਨਾ
ਭੁੱਲਣਵਾਲਾ ਹੁੰਦਾ ਹੈ ਉਹ ਚਾਈਂ-ਚਾਈਂ ਸ਼ਗਨ ਮਨਾਉਂਦੀਆਂ ਹਨ:

ਹਰੇ ਹਰੇ ਸੌਂ ਵੀਰਾ ਘੋੜੀ ਚੁੱਗੇ
ਪੈ ਗਈ ਲੰਬੜੇ ਰਾਹੀਂ ਬੀਬਾ
ਘੋੜੀ ਮਟਕ ਤੁਰੇ
ਦਾਦਾ ਤੇਰਾ ਜੰਨ ਚੜ੍ਹੇ
ਦਾਦੀ ਸੁਪੱਤੀ ਤੇਰੇ ਸ਼ਗਨ ਕਰੇ

ਹਰੋ ਹਰੇ ਸੌਂ ਵੀਰਾ ਘੋੜੀ ਚੁੱਗੇ
ਪੈ ਗਈ ਲੰਬੜੇ ਰਾਹੀਂ ਬੀਬਾ
ਘੋੜੀ ਮਟਕ ਤੁਰੇ
ਬਾਪ ਤੇਰਾ ਤੇਰੀ ਜੰਨ ਚੜ੍ਹੇ
ਮਾਂ ਸੁਪੱਤੀ ਤੇਰੇ ਸ਼ਗਨ ਕਰੇ
ਭਾਗਾਂ ਵਾਲਿਆਂ ਦੇ ਘਰ ਹੀ ਸੁਲੱਖਣੇ ਦਿਨ ਆਉਂਦੇ ਹਨ। ਗੀਤ ਦੇ
ਬੋਲ ਹਨ:

ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲਿਆਂ ਦੇ ਆਵੇ
ਵੀਰਾ ਤੇਰੇ ਬਾਬਲ ਦੇ ਮਨ ਚਾਅ
ਮਾਤਾ ਸ਼ਗਨ ਮਨਾਵੇ

ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲਿਆਂ ਦੇ ਆਵੇ
ਵੀਰਾ ਤੇਰੇ ਮਾਮੇ ਦੇ ਮਨ ਸ਼ਾਦੀਆਂ
ਮਾਮੀ ਸ਼ਗਨ ਮਨਾਵੇ

ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲਿਆਂ ਦੇ ਆਵੇ
ਵੀਰਾ ਜੀਜੇ ਦੇ ਮਨ ਚਾਅ
ਭੈਣ ਸ਼ਗਨ ਮਨਾਵੇ

ਮਹਿੰਦੀ ਸ਼ਗਨਾਂ ਦੀ/68