ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੈਂਠਾ ਤੇਰਾ ਮੱਲਾ ਵੇ ਸੋਹਣਾ
ਬਣਦਾ ਜੁਗਨੀਆਂ ਦੇ ਨਾਲ
ਜੁਗਨੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਜਾਮਾ ਤੇਰਾ ਵੇ ਮੱਲਾ ਸੋਹਣਾ
ਬਣਦਾ ਤਣੀਆਂ ਦੇ ਨਾਲ
ਤਣੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਜੁੱਤੀ ਤੇਰੀ ਵੇ ਮੱਲਾ ਸੋਹਣੀ
ਬਾਹਵਾ ਜੜੀ ਤਿੱਲੇ ਦੇ ਨਾਲ
ਕੇਹੀ ਸੋਹਣੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ
ਖੁਸ਼ੀਆਂ ਨਾਲ ਮਖ਼ਮੂਰ ਹੋਈ ਭੈਣ ਆਪਣੇ ਵੀਰ ਨੂੰ, ਮਿਥ ਨਾਇਕ ਕਾਹਨ
ਨਾਲ ਮੇਚ ਕੇ ਆਪਣੀ ਪਰਿਵਾਰਕ ਵਤਣ ਦਾ ਪ੍ਰਗਟਾਵਾ ਕਰਦੀ ਹੈ:

ਘੋੜੀ ਚੜ੍ਹਿਆ ਮਾਂ ਦਾ ਨੰਦ ਐ ਵੇ
ਜਿਉਂ ਤਾਰਿਆਂ ਦੇ ਵਿਚ ਚੰਦ ਐ ਵੇ
ਵੇ ਵੀਰਾ ਤੇਰੀ ਘੋੜੀ.
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ

ਘੋੜੀ ਚੜਿਆ ਦਾਦੇ ਦਾ ਪੋਤਾ ਵੇ
ਜਿਉਂ ਹਰਿਆਂ ਬਾਗਾਂ ਦਾ ਤੋਤਾ ਵੇ
ਵੇ ਵੀਰਾ ਤੇਰੀ ਘੋੜੀ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ

ਘੋੜੀ ਚੜਿਆ ਭੈਣ ਦਾ ਭਾਈ ਐ ਵੇ
ਜਿਉਂ ਸੌਹਰੇ ਘਰ ਜਮਾਈ ਐ ਵੇ
ਵੇ ਵੀਰਾ ਤੇਰੀ ਘੋੜੀ
ਘੋੜੀ ਚੜ੍ਹ ਵੇ ਵੀਰਾ ਮੱਥੇ ਚੌਰ ਝੂਲੇ

ਮਹਿੰਦੀ ਸ਼ਗਨਾਂ ਦੀ/67